ਡਾ. ਤਰੁਨਜੀਤ ਸਿੰਘ ਬੁਟਾਲੀਆ ਨੂੰ ਮਿਨਹਾਜ ਯੂਨੀਵਰਸਿਟੀ ਲਾਹੌਰ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ
- ਅੰਤਰਰਾਸ਼ਟਰੀ
- 26 Oct,2025
ਲਾਹੌਰ (ਨਜ਼ਰਾਨਾ ਟਾਈਮਜ਼), 26 ਅਕਤੂਬਰ 2025 ਅਲੀ ਇਮਰਾਨ ਚੱਠਾ
ਰਿਲੀਜਨਜ਼ ਫੋਰ ਪੀਸ ਯੂਐਸਏ ਦੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਤਰੁਨਜੀਤ ਸਿੰਘ ਬੁਟਾਲੀਆ ਨੂੰ ਮਿਨਹਾਜ ਯੂਨੀਵਰਸਿਟੀ ਲਾਹੌਰ ਵੱਲੋਂ 8ਵੇਂ ਇੰਟਰਨੈਸ਼ਨਲ ਕਾਨਫਰੰਸ ਆਨ ਵਰਲਡ ਰਿਲੀਜਨਜ਼ ਦੌਰਾਨ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਉਨ੍ਹਾਂ ਦੀਆਂ ਅੰਤਰਧਾਰਮਿਕ ਸਾਂਝ, ਵਿਦਿਆਕ ਸਹਿਯੋਗ ਅਤੇ ਵਿਸ਼ਵ ਸ਼ਾਂਤੀ ਲਈ ਅਮੁੱਲੀ ਸੇਵਾਵਾਂ ਦੀ ਪ੍ਰਸ਼ੰਸਾ ਵਿੱਚ ਦਿੱਤਾ ਗਿਆ ਹੈ।
ਕਾਨਫਰੰਸ ਵਿੱਚ ਸ਼ਾਮਲ ਵਿਦਵਾਨਾਂ ਨੇ ਉਨ੍ਹਾਂ ਨੂੰ “ਇਕਤਾ ਅਤੇ ਦਇਆ ਦਾ ਪ੍ਰਤੀਕ” ਕਿਹਾ। ਮਿਨਹਾਜ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਹੈ।
Posted By:
TAJEEMNOOR KAUR
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply