ਫੌਜਾਂ ਕੌਣ ਦੇਸ਼ ਤੋਂ ਆਈਆਂ

ਫੌਜਾਂ ਕੌਣ ਦੇਸ਼ ਤੋਂ ਆਈਆਂ

ਜੂਨ 84 ਦਰਬਾਰ ਸਾਹਿਬ ਹਮਲਾ ਮੇਰਾ ਦਰਦ ਹੈ।ਹਰੇਕ ਸਿਖ ਦਾ ਦੁਖਾਂਤ ਜੋ ਕਿਤੇ ਵੀ ਵਸਦਾ ਹੈ।ਉਸ ਚੰਦਰੀ ਘੜੀ ਹਰੇਕ ਗੁਰੂ ਦੇ ਸਿਖ ਨੇ ਖੂਨ ਦੇ ਹੰਝੂ ਕੇਰੇ ਸਨ।ਸਭ ਉਦਾਸ ਸਨ ਤੇ ਕਿਸੇ ਘਰ ਰੋਟੀ ਵੀ ਨਹੀਂ ਸੀ ਪਕੀ। ਇਤਿਹਾਸ ਦੇ ਕਟਹਿਰੇ ਵਿਚ ਅਬਦਾਲੀ ਵੀ ਖਲੋਤਾ ਸੀ ਤੇ ਇੰਦਰਾ ਗਾਂਧੀ ਵੀ।ਅਬਦਾਲੀ ਤਾ ਪੰਜਾਬ , ਭਾਰਤ ਮਨੁੱਖਤਾ ਦਾ ਦੁਸ਼ਮਣ ਸੀ , ਕਿਉਕਿ ਪੰਜਾਬ ਤੇ ਖਾਲਸਾ ਜੀ ਉਸਦੀ ਸਤਾ ਵਿਚ ਰੁਕਾਵਟ ਸਨ ਜੋ ਭਾਰਤ ਉਪਰ ਕਬਜਾ ਕਰਨਾ ਚਾਹੁੰਦਾ ਸੀ ਤੇ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਸੀ।ਮਰਹਠੇ ਤਕ ਕੁਚਲ ਦਿਤੇ ਅਬਦਾਲੀ ਨੇ। ਸਿਖ ਨਸਲਕੁਸ਼ੀ ਦਾ ਜਿੰਮੇਵਾਰ ਵੀ ਬਣਿਆ।ਪਰ ਪੰਜਾਬ ਦੀ ਧਰਤੀ ਵਿਚੋਂ ਪੈਦਾ ਹੋਏ ਗੁਰੂ ਦੇ ਲਾਲਾਂ ਨੇ ਅਬਦਾਲੀ ਕੀ ਉਸਦੇ ਪੋਤਰੇ ਸ਼ਾਹ ਜਮਾਨ ਨੂੰ ਨਥ ਪਾ ਦਿਤੀ।ਮੁੜਕੇ ਲਾਹੌਰ ਵਲੋਂ ਧਾੜਵੀ ਪੰਜਾਬ ਰਾਹੀਂ ਭਾਰਤ ਵਿਚ ਗਜਦਾ ਨਹੀਂ ਦੇਖਿਆ।ਸ਼ੇਰੇ ਪੰਜਾਬ ਦੇ ਰਾਜ ਦੇ ਦੂਲਿਆ ਜਰਨਲ ਹਰੀ ਸਿੰਘ ਨਲੂਆ , ਅਕਾਲੀ ਫੂਲਾ ਸਿੰਘ ਨੇ ਨਥ ਪਾ ਦਿਤੀ। ਹਿੰਦੂ ਧਰਮ ਨਾਲ ਸੰਬੰਧਤ ਪੰਜਾਬ ਦਾ ਜਾਇਆ ਦੀਵਾਨ ਮੂਲਰਾਜ ਮੁਲਤਾਨ ਦਾ ਗਵਰਨਰ ਧਾੜਵੀਆਂ ਲਈ ਕੰਧ ਬਣਾਕੇ ਖੜੋ ਗਿਆ।ਇਹ ਉਹ ਮਹਾਨ ਪੰਜਾਬ ਹੈ ਤੇ ਹਰਿਮੰਦਰ ਦੀ ਅੰਮਰਿਤ ਸ਼ਕਤੀ ਹੈ ਤੇ ਗੁਰੂਆਂ ਦਾ ਥਾਪੜਾ ਹੈ ਜਿਸ ਨੇ ਭਾਰਤ ਨੂੰ ਅਫਗਾਨ ਧਾੜਵੀਆਂ ਤੋਂ ਹਿੰਦੋਸਤਾਨ ਦੀ ਧਰਤੀ , ਭਾਰਤ ਦੀਆਂ ਧੀਆਂ ਨੂੰ ਬਚਾਇਆ।ਜਿਸ ਮਹਾਨ ਅੰਮਿ੍ਤ ਦੇ ਸੋਮੇ ਹਰਿਮੰਦਰ ਤੋਂ ਪੰਜਾਬ ਤੇ ਪੰਥ ਸ਼ਕਤੀ ਲੈਂਦਾ ਸੀ ,ਉਹ ਇੰਦਰਾ ਗਾਂਧੀ ਨੇ ਫੋਜੀ ਹਲਾ ਕਰਵਾਕੇ ਅਕਾਲ ਤਖਤ ਸਾਹਿਬ ਢੁਆ ਦਿਤਾ।ਅਨੇਕਾਂ ਬੇਗੁਨਾਹ ਸਿਖਾਂ ਨੂੰ ਮਾਰ ਮੁਕਾਇਆ।ਸਿਰਫ ਇਸ ਕਰਕੇ ਸਤਾ ਕਬਜੇ ਵਿਚ ਕਰਕੇ ਫਿਰਕੂ ਲੀਹਾਂ ਉਪਰ ਰਾਜ ਚਲਾਇਆ ਜਾ ਸਕੇ।ਸੁਆਲ ਤਾਂ ਇਹ ਹੈ ਕਿ ਇਕ ਸਟੇਟ ਕਿਵੇ ਆਪਣੇ ਲੋਕਾਂ ਦੇ ਧਾਰਮਿਕ ਸਥਾਨ ਉਪਰ ਫੌਜੀ ਹਮਲਾ ਕਰ ਸਕਦੀ ਹੈ।ਖੁਸ਼ਵੰਤ ਸਿੰਘ ਵਰਗੇ ਲਿਖਦੇ ਹਨ ਕਿ ਇਸ ਦੇ ਹਲ ਹੋਰ ਵੀ ਨਿਕਲ ਸਕਦੇ ਸਨ।ਪਰ ਫੌਜੀ ਹਮਲਾ ਕਿਸੇ ਤਰਾਂ ਜਾਇਜ ਨਹੀਂ ਸੀ।ਸਾਬਕਾ ਸੁਰਗਵਾਸੀ ਪ੍ਰਧਾਨ ਮੰਤਰੀ ਆਈਕੇ ਗੁਜਰਾਲ ,ਚੰਦਰ ਸ਼ੇਖਰ , ਸਬਰਾਮਨੀਅਮ ਸਵਾਮੀ ਦੀ ਇਹੀ ਰਾਇ ਸੀ। ਅਡਵਾਨੀ ਵਾਂਗ ਕਾਮਰੇਡ ਹਰਕਿਸ਼ਨ ਸੁਰਜੀਤ ਨੇ ਇਸ ਨੂੰ ਜਾਇਜ ਠਹਿਰਾਇਆ। ਅਜ ਖਾਲਸਾ ਪੰਥ ਫਿਰ ਇਸ ਦੁਖਾਂਤ ਦੇ ਯਾਦਗਾਰੀ ਮੌਕੇ ਚਿੰਤਤ ਤੇ ਉਦਾਸ ਹੈ। ਕਿਸਾਨ ਮੋਰਚੇ ਵਾਲੇ ਯੂਨੀਅਨ ਲੀਡਰ ਚੁਪ ਹਨ ,ਜਦ ਕਿ ਇਹ ਮਨੁਖੀ ਅਧਿਕਾਰਾਂ ਦਾ ਮਸਲਾ ਹੈ। ਇਕ ਵੀ ਸ਼ਬਦ ਅਫਸੋਸ ਦਾ ਪ੍ਰਗਟ ਨਹੀਂ ਕੀਤਾ ਗਿਆ ,ਕਿਉਂਕਿ ਇਹਨਾਂ ਦੇ ਲੀਡਰਾਂ ਦੀ ਬਹੁਗਿਣਤੀ ਕਾਮਰੇਡਾਂ ਦੀ ਹੈ ਜੋ ਸਿਖ ਧਰਮ ਪ੍ਰਤੀ ਨਫਰਤ ਰਖਦੇ ਹਨ।ਪਰ ਇਹਨਾਂ ਰੂਸ ਦੀ ਸੰਪੂਰਨ ਕਰਾਂਤੀ ਚੇਤੇ ਹੈ ਜਿਸਨੇ ਮਨੁੱਖਤਾ ਦਾ ਖੂਨ ਵਹਾਇਆ ਤੇ ਸਟਾਲਨ ਦੀਆਂ ਫੌਜਾਂ ਨੇ ਜਰਮਨੀ ਦੀਆਂ ਔਰਤਾਂ ਦੀਆਂ ਇਜਤਾਂ ਲੁਟੀਆਂ। ਅਠ ਸਾਲ ਦੀ ਬਚੀ ਵੀ ਨਹੀਂ ਛਡੀ।ਭਲਾ ਇਹ ਖੂਨੀ ਕਰਾਂਤੀ ਕਿਵੇਂ ਸੰਪੂਰਨ ਕਰਾਂਤੀ ਹੋ ਗਈ।ਇਹ ਕਿਸਾਨ ਯੂਨੀਅਨਾਂ ਦੀ ਮਨੁੱਖੀ ਅਧਿਕਾਰਾਂ ,ਇਨਸਾਫ ਤੇ ਆਪਣੇ ਲੋਕਾਂ ਨਾਲ ਵਫਾ ਨਿਭਾਈ ਜਾ ਰਹੀ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਬੇਇਨਸਾਫ਼ੀ ਬਾਰੇ ਇਕ ਸ਼ਬਦ ਇਹਨਾਂ ਕੋਲ ਨਹੀਂ ਹੈ।ਹਾਲਾਂਕਿ ਗੁਰੂ ਗਰੰਥ ਸਾਹਿਬ ਸਾਂਝੀਵਾਲਤਾ , ਮਨੁੱਖਤਾ , ਪਰੇਮ , ਇਨਸਾਫ ,ਕਿਰਤ ਦੀ ਗਲ ਕਰਦੇ ਹਨ। ਇਹ ਕਿੰਨਾ ਵਡਾ ਦੁਖਾਂਤ ਹੈ ਤੇ ਦਾਅਵੇਦਾਰੀ ਇਹ ਹੈ ਕਿ ਅਸੀਂ ਲੋਕਾਂ ਤੇ ਕਿਰਤੀਆਂ ਲਈ ਲੜਦੇ ਹਾਂ।ਪੇਸ਼ ਹੈ ਪ੍ਰਸਿੱਧ ਸਾਹਿਤਕਾਰ ਹਰਿਭਜਨ ਸਿੰਘ ਦਿਲੀ ਦੀ ਕਵਿਤਾ ਇਸ ਦੁਖਾਂਤ ਬਾਰੇ। . ਫੌਜਾਂ ਕੌਣ ਦੇਸ ਤੋਂ ਆਈਆਂ(1)ਫੌਜਾਂ ਕੌਣ ਦੇਸ ਤੋਂ ਆਈਆਂ ?ਕਿਹੜੇ ਦੇਸ ਤੋਂ ਕਹਿਰ ਲਿਆਈਆਂ,ਕਿੱਥੋਂ ਜ਼ਹਿਰ ਲਿਆਈਆਂਕਿਸ ਫਨੀਅਰ ਦੀ ਫੂਕ ਕਿਜਿਸ ਨੇ ਪੱਕੀਆਂ ਕੰਧਾਂ ਢਾਹੀਆਂ

ਸੱਚ ਸਰੋਵਰ ਡੱਸਿਆਅੱਗਾਂ ਪੱਥਰਾਂ ਵਿਚ ਲਾਈਆਂਹਰਿ ਕੇ ਮੰਦਰ ਵਿਹੁ ਦੀਆਂ ਨਦੀਆਂਬੁੱਕਾਂ ਭਰ ਵਰਤਾਈਆਂਫੌਜਾਂ ਕੌਣ ਦੇਸ ਤੋਂ ਆਈਆਂ?

(2)ਸਿਮਰਨ ਬਾਝੋਂ ਜਾਪ ਰਿਹਾ ਸੀਅਹਿਲੇ ਜਨਮ ਗਵਾਇਆਕਰ ਮਤਾ ਹੈ ਆਖਰ ਉਮਰੇਇਸ ਕਾਫਰ ਰੱਬ ਨੂੰ ਧਿਆਇਆ।

ਦਿੱਲੀ ਨੇ ਜਦ ਅੰਮ੍ਰਿਤਸਰ ’ਤੇਜਮ ਕਰ ਮੁਗਲ ਚੜ੍ਹਾਇਆਹੈਵਰ ਗੈਵਰ ਤੋਂ ਵੀ ਤਕੜਾਜਦ ਲੌਹੇਯਾਨ ਦੁੜਾਇਆਮੈਂ ਰੱਬ ਨੂੰ ਬਹੁਤ ਧਿਆਇਆ।

ਫੌਜਾਂ ਨੇ ਜਦ ਸੋਨਕਲਸ਼ ’ਤੇਤੁਪਕ ਤਾਨ ਚਲਾਇਆਖਖੜੀ ਖਖੜੀ ਹੋ ਕੇ ਡਿੱਗਾਜਦ ਮੇਰੇ ਸਿਰ ਦਾ ਸਾਇਆਮੈਂ ਰੱਬ ਨੂੰ ਬਹੁਤ ਧਿਆਇਆ।

ਸੱਚ ਤਖਤ ਜਿਨ੍ਹੇ ਢਾਇਆ ਸੀਉਸੇ ਜਦੋਂ ਬਣਾਇਆਤਾਂ ਅਪਰਾਧੀ ਦੂਣਾ ਨਿਵਦਾਮੈਨੂੰ ਨਜ਼ਰੀਂ ਆਇਆਮੈਂ ਰੱਬ ਨੂੰ ਬਹੁਤ ਧਿਆਇਆ।

ਸਤਿਗੁਰ ਇਹ ਕੀ ਕਲਾ ਵਿਖਾਈ।ਤੂੰ ਕੀ ਭਾਣਾ ਵਰਤਾਇਆਮੈਂ ਪਾਪੀ ਦੀ ਸੋਧ ਲਈ ਤੂੰਆਪਣਾ ਘਰ ਢਠਾਇਆਮੈਂ ਰੱਬ ਨੂੰ ਬਹੁਤ ਧਿਆਇਆ।

(3)ਸ਼ਾਮ ਪਈ ਤਾਂ ਸਤਿਗੁਰ ਬੈਠੇਇਕੋ ਦੀਵਾ ਬਾਲ ਕੇਪ੍ਰਕਰਮਾ ’ਚੋਂ ਜਖ਼ਮ ਬੁਲਾ ਲਏਸੁੱਤੇ ਹੋਏ ਉਠਾਲ ਕੇ

ਜ਼ਹਿਰੀ ਰਾਤ ਗਜ਼ਬ ਦੀ ਕਾਲੀਕਿਤੇ ਕਿਤੇ ਕੋਈ ਤਾਰਾ ਸੀਭਿੰਨੜੇ ਬੋਲ ਗੁਰੂ ਜੀ ਬੋਲੇਚਾਨਣ ਵਿਚ ਨੁਹਾਲ ਕੇ

ਅੱਜ ਦੀ ਰਾਤ ਕਿਸੇ ਨਹੀਂ ਸੌਣਾਹਾਲੇ ਦੂਰ ਸ਼ਹੀਦੀ ਹੈਅਜੇ ਤਾਂ ਸੂਰਜ ਰੌਸ਼ਨ ਕਰਨਾਆਪਣੇ ਹੱਥੀਂ ਬਾਲ ਕੇ

ਨਾ ਕੋ ਬੈਰੀ ਨਾਹਿ ਬੇਗਾਨਾਸਤਿਗੁਰ ਦਾ ਸਭ ਸਦਕਾ ਹੈ(ਪਰ) ਵੇਖੋ ਜਾਬਰ ਲੈ ਨਾ ਜਾਏਪਰ-ਪਰਤੀਤ ਉਧਾਲ ਕੇ ।

balvinder pal Singh prof