ਗੁਰਚਰਨ ਸਿੰਘ ਕੰਡਾ ਦੀ ਯਾਦ ਵਿੱਚ ਸੋਗ ਸਭਾ ਕੀਤੀ
- ਵੰਨ ਸੁਵੰਨ
- 18 Apr,2025

ਮਿਹਨਤੀ ਅਤੇ ਸਿਰੜੀ ਆਗੂ ਸੀ ਕੰਡਾ : ਮਸੀਤਾਂ
ਭਿੱਖੀਵਿੰਡ 18 ਅਪਰੈਲ ਜੁਗਰਾਜ ਸਿੰਘ ਸਰਹਾਲੀ
ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਤਰਨ ਤਾਰਨ ਸਰਕਲ ਯੂਨਿਟ ਦੀ ਲੰਮਾ ਸਮਾਂ ਅਗਵਾਈ ਕਰਨ ਵਾਲੇ ਅਤੇ ਪਾਵਰਕਾਮ / ਟ੍ਰਾਸ਼ਕੋ ਪੈਨਸ਼ਨਰ ਯੂਨੀਅਨ ਦੇ ਸਰਕਲ ਆਗੂ ਗੁਰਚਰਨ ਸਿੰਘ ਕੰਡਾ ਜੋ ਬੀਤੇ ਦਿਨੀ ਸੰਖੇਪ ਬੀਮਾਰੀ ਦੇ ਚਲਦਿਆਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਨਿੱਘੀ ਯਾਦ ਵਿੱਚ ਪਾਵਰਕਾਮ ਦਫ਼ਤਰ ਭਿੱਖੀਵਿੰਡ ਵਿਖੇ ਸੋਗ ਸਮਾਗਮ ਸਾਥੀ ਬਲਦੇਵ ਰਾਜ ਸ਼ਰਮਾਂ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਵਰਕਾਮ ਅਤੇ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਸਰਕਲ ਤਰਨ ਤਾਰਨ ਦੇ ਸਰਪ੍ਰਸਤ ਅਮਰਜੀਤ ਸਿੰਘ ਮਾੜੀਮੇਘਾ, ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਤੋਂ ਇਲਾਵਾ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਕੰਡਾ ਇਮਾਨਦਾਰ ਅਤੇ ਸਿਰੜੀ ਆਗੂ ਸਨ। ਉਨ੍ਹਾਂ ਕਿਹਾ ਕਿ ਸਾਥੀ ਕੰਡਾ ਨੇ ਆਪਣੀ ਸਾਰੀ ਜਿੰਦਗੀ ਦੱਬੇ ਕੁਚਲੇ ਲੋਕਾਂ ਦੀ ਬੰਦਖਿਲਾਸੀ ਲਈ ਅਣਗਿਣਤ ਸੰਘਰਸ਼ ਲੜੇ ਜਿਨ੍ਹਾਂ ਦੀ ਗਾਥਾ ਬਹੁਤ ਲੰਮੇਰੀ ਹੈ । ਮਸੀਤਾਂ ਨੇ ਕਿਹਾ ਕਿ ਕੰਡਾ ਨੂੰ ਮੁਲਾਜ਼ਮਾਂ ਦੇ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਕਈ ਵਾਰ ਦੂਰ ਦੁਰਾਡੇ ਬਦਲੀਆਂ ਦਾ ਸਾਹਮਣਾ ਕਰਨ ਦੇ ਇਲਾਵਾ ਆਪਣਾ ਵਿੱਤੀ ਨੁਕਸਾਨ ਵੀ ਝੱਲਣਾ ਪਿਆ । ਇਸ ਸੋਗ ਸਮਾਗਮ ਵਿੱਚ ਸੁਖਰਾਜ ਸਿੰਘ ਔਲਖ, ਹਰਜਿੰਦਰ ਸਿੰਘ ਜੇ ਈ ,ਇੰਦਰਜੀਤ ਸਿੰਘ ਜੇ ਈ , ਸੁਰਿੰਦਰ ਸਿੰਘ ਜੇ ਈ, ਗੁਰਜਿੰਦਰ ਸਿੰਘ ਘਰਿਆਲਾ, ਰਾਜਿੰਦਰ ਕੁਮਾਰ ਜੋਸ਼ੀ, ਸਰਪੰਚ ਬਲਦੇਵ ਸਿੰਘ ਰਸੂਲਪੁਰ, ਰਾਕੇਸ਼ ਕੁਮਾਰ ਮਲਹੋਤਰਾ, ਕਰਮ ਸਿੰਘ ਝਬਾਲ, ਗੁਰਪਾਲ ਸਿੰਘ ਬੰਟੀ, ਜਸਵੰਤ ਸਿੰਘ ਮੂਸਾ, ਲਖਬੀਰ ਸਿੰਘ ਦੋਬੁਰਜੀ, ਹਰੀ ਪ੍ਰਸਾਦ, ਅਮਰਜੀਤ ਸਿੰਘ ਸੰਘਾ, ਜਸਵੰਤ ਸਿੰਘ ਜੇ ਈ, ਬਲਜਿੰਦਰ ਸਿੰਘ ਪਲਾਸੌਰ , ਸ਼ਾਤੀ ਪ੍ਰਸਾਦ, ਕੇਵਲ ਕ੍ਰਿਸ਼ਨ, ਵਰਿੰਦਰ ਸਿੰਘ ਚੀਮਾ, ਬੇਅੰਤ ਸਿੰਘ ਖਾਲੜਾ, ਦੇਸਾ ਸਿੰਘ ਨਾਰਲੀ, ਬਲਦੇਵ ਸਿੰਘ ਨਾਰਲੀ, ਹਰਦਿਆਲ ਸਿੰਘ ਧਗਾਣਾ ਆਦਿ ਆਗੂਆਂ ਨੇ ਹਿਸਾ ਲਿਆ। ਇਸ ਮੌਕੇ ਤੇ ਬੀਤੇ ਦਿਨੀ ਪ੍ਰੀਵਾਰ ਨੂੰ ਵਿਛੋੜਾ ਦੇ ਗਏ ਤਰਸੇਮ ਪਾਲ ਸੇਵਾ ਮੁਕਤ ਜੇ ਈ ਨੂੰ ਵੀ ਸਰਧਾਂਜਲੀਆਂ ਭੇਟ ਕੀਤੀਆ।
Posted By:

Leave a Reply