Breking News: ਮੋਗਾ ‘ਚ ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ

Breking News: ਮੋਗਾ  ‘ਚ ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ

ਮੋਗਾ 14 ਮਾਰਚ , ਜੁਗਰਾਜ ਸਿੰਘ ਸਰਹਾਲੀ

ਪੰਜਾਬ ਦੇ ਅੰਦਰ ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਮੰਗਤ ਰਾਏ ਵਜੋਂ ਹੋਈ ਹੈ। ਮੰਗਤ ਰਾਏ ਮੋਗਾ ਦਾ ਇੰਚਾਰਜ ਸੀ ਅਤੇ ਉਸ ‘ਤੇ ਲੰਘੀ ਰਾਤ ਕਰੀਬ 10 ਵਜੇ ਇਹ ਹਮਲਾ ਹੋਇਆ।

ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਜਿਸ ਵੇਲੇ ਹਮਲਾ ਹੋਇਆ ਉਦੋਂ ਮੰਗਤ ਰਾਏ ਦੁੱਧ ਲੈਣ ਵਾਸਤੇ ਗਿਆ ਸੀ। ਪੁਲਿਸ ਮੁਤਾਬਿਕ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਤਿੰਨ ਜਣਿਆਂ ਨੇ ਅੰਜ਼ਾਮ ਦਿੱਤਾ।

ਮੰਗਤ ਰਾਏ ‘ਤੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ, ਸਥਾਨਕ ਪੁਲਿਸ ਉਸਨੂੰ ਨੇੜਲੇ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਦੀ ਟੀਮ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।