ਪਾਵਰਕਾਮ/ਟਰਾਂਸਕੋ ਦੇ ਮੰਡਲਾਂ ਦੇ ਸਟਾਫ ਚੇਅਰਮੈਨ ਦੇ ਹੁਕਮਾਂ ਨੂੰ ਵੀ ਟਿਚ ਜਾਣਦੇ ਹਨ ਪੈਨਸ਼ਨਰਾਂ ਨੂੰ ਦਫਤਰਾਂ ਵਿਚ ਖਜਲ ਹੋਣਾਂ ਪੈ ਰਿਹਾ ਹੈ - ਹਰਜਿੰਦਰ ਸਿੰਘ ਕੋਹਲੀ
- ਸਮਾਜ ਸੇਵਾ
- 07 Jun,2025

ਪੈਨਸ਼ਨਰਾਂ ਨੂਂ ਬੀਮਾਰੀ ਤੇ ਬੁਢਾਪੇ ਵਿਚ ਸ਼ੰਘਰਸ਼ ਲਈ ਮਜਬੂਰ ਹੋਣਾ ਪਵੇਗਾ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਸਰਕਲ ਤਰਨਤਾਰਨ ਦੀ ਹੰਗਾਮੀ .ਮੀਟਿੰਗ ਹਰਜਿੰਦਰ ਸਿੰਘ ਚੋਹਾਨ ਸਰਕਲ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਆਗੂ ਇੰਜ.ਹਰਜਿੰਦਰ ਸਿੰਘ ਕੋਹਲੀ,ਮਲਕੀਤ ਸਿੰਘ ਕੰਗ ਤੇ ਸਤੀਸ਼ ਕੁਮਾਰ ਸਰਹਾਲੀ ਉਚੇਚੇ ਤੌਰ ਤੇ ਪਹੁੰਚੇ।ਇੰਜ ਹਰਜਿੰਦਰ ਸਿੰਘ ਕੋਹਲੀ ਨੂੰ ਮੀਟਿੰਗ ਵਿੱਚ ਮੰਡਲ ਪ੍ਰਧਾਨ ਤੇ ਸਰਕਲ ਸਕੱਤਰ ਲਖਵੀਰ ਸਿੰਘ ਸੰਧੂ ਨੇ ਜਾਣੂ ਕਰਵਾਇਆ ਕਿ ਸਰਕਲ ਤਰਨਤਾਰਨ ਅਧੀਨ ਕਈ ਮੰਡਲਾ ਚ ਪੈਨਸ਼ਨਰ ਨੂੰ ਬਹੁਤ ਮੁਸ਼ਕਲਾ ਆ ਰਹੀਆ ਹਨ। ਇੰਜ.ਹਰਜਿੰਦਰ ਸਿੰਘ ਕੋਹਲੀ ਵੱਲੋ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆ ਨਿਗਰਾਨ ਇੰਜੀਨੀਅਰ ਸਰਕਲ ਤਰਨਤਾਰਨ ਨੂੰ ਇਸ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਮੰਡਲ ਸਟਾਫ ਵਲੋ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਚੇਅਰਮੈਨ ਦੇ ਹੁਕਮਾ ਨੂੰ ਟਿੱਚ ਸਮਝਦੇ ਹੋਏ ਪੈਨਸ਼ਨਰਾ ਦੇ ਪੇਅ ਸਕੇਲ,,ਮਹਿੰਗਾਈ ਭੱਤਾ ਤੇ ਲੀਵ ਇਨਕੈਸ਼ਮੈਟ ਏਰੀਅਰ ਦੇ ਬਕਾਏ ਮਈ ਮਹੀਨੇ ਦੀ ਪੈਨਸ਼ਨ ਨਾਲ ਵੀ ਨਹੀ ਲਾਏ ਗਏ ਜਿਸਤੋ ਲੱਗਦਾ ਕਿ ਅਜਿਹੇ ਸਟਾਫ ਨੂੰ ਸਰਕਾਰ, ਬੋਰਡ ਅਤੇ ਆਪਣੇ ਉਚ ਅਧਿਕਾਰੀਆ ਦੇ ਹੁਕਮਾ ਦੀ ਵੀ ਕੋਈ ਪਰਵਾਹ ਨਹੀ।ਮਲਕੀਤ ਸਿੰਘ ਕੰਗ ਤੇ ਹਰਜਿੰਦਰ ਸਿੰਘ ਚੋਹਾਨ ਵਲੋ ਲਖਬੀਰ ਸਿੰਘ ਰੈਸ਼ੀਆਣਾ, ਹਰਪਾਲ ਸਿੰਘ, ਈਸ਼ਰ ਸਿੰਘ, ਬਲਵਿੰਦਰ ਸਿੰਘ ਤੇ ਪਟੀ ਮੰਡਲ ਪ੍ਰਧਾਨਾ ਨੂੰ ਯਕੀਨ ਦਿਵਾਇਦਿਆ ਨਿਗਰਾਨ ਇੰਜੀਨੀਅਰ, ਤੇ ਸਬੰਧਤ ਕਾਰਜਕਾਰੀ ਇੰਜੀਨੀਅਰਜ ਨੂੰ ਤੁਰੰਤ ਮੁਲਾਜ਼ਮ ਮੁਸ਼ਕਿਲਾ ਹਲ ਕਰਨ ਲਈ ਕਿਹਾ ਤਾ ਜੋ ਸਾਂਤ ਮਹੌਲ ਖਰਾਬ ਨਾ ਹੋਵੇ।ਇੰਜ.ਹਰਜਿੰਦਰ ਸਿੰਘ ਕੋਹਲੀ ਵਲੌ ਬੋਰਡ ਮੈਨੇਜਮੈਂਟ ਨੂੰ ਪੈਨਸ਼ਨਰ ਦੇ ਬਣਾਏ ਬਕਾਏ ਅਦਾ ਕਰਨ ਚ ਅਣਗਹਿਲੀ ,ਦੇਰੀ ਕਰਕੇ ਨਾ ਸਿਰਫ ਪੈਨਸ਼ਨਰ ਨੂੰ ਪ੍ਰੇਸ਼ਾਨ ਕਰਨ ਬਲਕਿ ਬੋਰਡ ਤੇ ਸਰਕਾਰ ਦਾ ਹੁਕਮ ਲਾਗੂ ਨਾ ਕਰਨ ਲਈ ਜਿੰਮੇਵਾਰੀ ਫਿਕਸ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਸਬੰਧਤ ਕਰਮਚਾਰੀ/ਅਧਿਕਾਰੀਆ ਨੂੰ ਬਣਦੀ ਸਜਾ ਦਿੱਤੀ ਜਾਏ ਤੇ ਪੈਨਸ਼ਨਰ ਦੇ ਬਣਾਏ ਬਕਾਏ ਸਮੇਤ ਵਿਆਜ ਤੁਰੰਤ ਰਲੀਜ ਕੀਤੇ ਜਾਣ,ਨਹੀ ਤਾ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਸੂਬਾਈ ਆਗੂਆਂ ਨਾਲ ਗੱਲਬਾਤ ਕਰਕੇ ਸਰਕਲ ਤਰਨਤਾਰਨ ਦੇ ਸਮੂਹ ਮੰਡਲਾ ਤੇ ਸਰਕਲ ਦਫਤਰਾ ਦਾ ਘਿਰਾਓ ਕਰਨ ਲਈ ਮਜਬੂਰ ਹੋਏਗੀ। ਮੀਟਿੰਗ ਵਿੱਚ ਗੁਰਮੀਤ ਸਿੰਘ, ਗੁਰਦੀਪ ਸਿੰਘ, ਸੁਖਚੈਨ ਸਿੰਘ, ਬਲਬੀਰ ਸਿੰਘ, ਨਰਿੰਦਰ ਸਿੰਘ, ਤੀਰਥ ਰਾਮ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਰਾਜ ਕੁਮਾਰ, ਸੁਰਜੀਤ ਸਿੰਘ, ਸੁਚਬੀਰ ਸਿੰਘ, ਜਗੀਰ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਤਰਲੋਚਨ ਸਿੰਘ, ਪਿਆਰਾ ਸਿੰਘ, ਤਰਲੋਚਨ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਗੁਰਮੇਜ ਸਿੰਘ ਨੇ ਆਪਣੇ-ਆਪਣੇ ਵਿਚਾਰ ਦਿੱਤੇ।
Posted By:

Leave a Reply