ਮੌਕਾਪ੍ਰਸਤ ਆਗੂ ਪਲਟੀਆਂ ਮਾਰ ਕੇ ਪਾਸੇ ਬਦਲ ਰਹੇ ਹਨ ਕਿਸੇ ਵੀਚਾਧਾਰਾ ਨਹੀਂ ਜੁੜਦੇ-:ਗੁਰਬਖਸ਼ ਸਿੰਘ ਸ਼ੇਰਗਿਲ
ਟਾਂਗਰਾ - ਸੁਰਜੀਤ ਸਿੰਘ ਖਾਲਸਾ -ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਮੀਟਿੰਗ ਦੌਰਾਨ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲੜਾਈ ਵਿਚਾਰ ਧਾਰਕ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਾਨੂੰ ਦਿਨ ਰਾਤ ਇਕ ਕਰਕੇ ਕੰਮ ਕਰਨਾ ਹੋਵੇਗਾ। ਸਭ ਲਈ ਬਰਾਬਰ ਮੌਕੇ ਅਤੇ ਸ਼ਭ ਲਈ ਬਰਾਬਰ ਸਤਿਕਾਰ ਅਧਿਕਾਰ ਸੰਘਰਸ਼ ਪਾਰਟੀ ਦਾ ਮਿਸ਼ਨ ਹੈ। ਇੰਜ ਸ਼ੇਰਗਿੱਲ ਨੇ ਕਿਹਾ ਕਿ ਹੁਣ ਦੇ ਰਵਾਇਤੀ ਪਾਰਟੀਆਂ ਦੇ ਆਗੂ ਕਿਸੇ ਇੱਕ ਵਿਚਾਰਧਾਰਾ ਨਾਲ ਨਹੀਂ ਜੁੜੇ ਸਗੋਂ ਉਹ ਮੌਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ। ਉਹ ਆਪਣੇ ਸੌੜੇ ਹਿੱਤਾਂ ਲਈ ਪੱਲਟੀਆ ਮਾਰ ਰਹੇ ਹਨ । ਅਸੀਂ ਵੇਖ ਰਹੇ ਹਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਬੀਜੇਪੀ, ਪੰਜਾਬ ਦੇ ਮਹਿੰਗਾਈ,ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਸੰਵੇਦਨਸ਼ੀਲ ਮੁੱਦੇ ਛੱਡ ਕੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਰੁੱਧ ਧਿਰਾਂ ਸਰਕਾਰ ਦੀਆਂ ਨਾਕਾਮੀਆਂ ਲੋਕਾਂ ਸਾਹਮਣੇ ਰੱਖਣ ਦੀ ਬਜਾਏ ਨਿਜੀ ਦੂਸ਼ਣਬਾਜ਼ੀ ਕਰ ਰਹੇ ਹਨ। ਹਾਲਾਤ ਉਦੋਂ ਹੋਰ ਬਦਤਰ ਹੋ ਗਏ ਜਦੋਂ ਧਾਰਮਿਕ ਆਗੂ ਵੀ ਇਸ ਖੇਡ ਵਿਚ ਸ਼ਾਮਿਲ ਹੋ ਗਏ ਹਨ।
ਪ੍ਰਾਈਵੇਟ ਅਦਾਰਿਆਂ ਸਕੂਲਾਂ ਅਤੇ ਹਸਪਤਾਲਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਲੁੱਟ ਘਸੁੱਟ ਵਿਰੁੱਧ ਆਵਾਜ਼ ਉਠਾਉਣ ਦੀ ਬਜਾਏ ਲੋਕਾਂ ਦਾ ਧਿਆਨ ਧਾਰਮਿਕ ਮਸਲਿਆਂ ਵਿੱਚ ਭਟਕਾ ਰਹੇ ਹਨ ਕਿਉਂਕਿ ਉਹ ਇਹਨਾਂ ਗੋਰਖ ਧੰਦਿਆਂ ਵਿੱਚ ਖ਼ੁਦ ਸ਼ਾਮਲ ਹਨ। ਇਹ ਸਭ ਰਲ਼ੇ ਹੋਏ ਹਨ ਅਤੇ ਆਪਣੀਆਂ ਦੋ ਨੰਬਰ ਵਿੱਚ ਬਣਾਈਆਂ ਜਾਇਜ਼ਤਾਂ ਨੂੰ ਸੁਰੱਖਿਅਤ ਰੱਖਣ ਲਈ ਪੱਲਟੀਆ ਮਾਰ ਕੇ ਲੁਕਵੇਂ ਢੰਗ ਨਾਲ ਇਕ ਦੂਜੇ ਦਾ ਸਾਥ ਦੇ ਰਹੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਮੌਕਾਪ੍ਰਸਤ ਆਗੂਆਂ ਬਾਰੇ ਸੁਚੇਤ ਕਰੀਏ। ਮੀਟਿੰਗ ਵਿੱਚ ਹਾਜ਼ਰ ਇੰਜ ਦੇਵ ਪ੍ਰਕਾਸ਼ ਸਹੋਤਾ, ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸਾਂਸੀ, ਜ਼ਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨਾਗ, ਇੰਜ ਰਾਮ ਸਿੰਘ, ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਮਨਧੀਰ ਸਿੰਘ ਸ਼ੇਰਗਿੱਲ, ਜਸਪਾਲ ਸਿੰਘ, ਰਵਿੰਦਰ ਸਿੰਘ ਅਤੇ ਹੋਰ ਮੈਂਬਰਾਂ ਨੇ ਅਧਿਕਾਰ ਸੰਘਰਸ਼ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਰੱਖੇ।
Posted By: GURBHEJ SINGH ANANDPURI