ਮਿਸ਼ਨ ਹਰਿਆਵਲ ਤਹਿਤ "ਨੇਕੀ ਦੀ ਦੁਕਾਨ" ਵੱਲੋਂ ਆਇਸ਼ਵੀਰ ਸਿੰਘ ਮਾਨ ਨੂੰ ਕੀਤਾ ਸਨਮਾਨਿਤ

ਮਿਸ਼ਨ ਹਰਿਆਵਲ ਤਹਿਤ "ਨੇਕੀ ਦੀ ਦੁਕਾਨ" ਵੱਲੋਂ ਆਇਸ਼ਵੀਰ ਸਿੰਘ ਮਾਨ ਨੂੰ ਕੀਤਾ ਸਨਮਾਨਿਤ
ਕਰਤਾਰਪੁਰ 8 ਅਗਸਤ (ਭੁਪਿੰਦਰ ਸਿੰਘ ਮਾਹੀ): ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਹਰਿਆਵਲ ਲਹਿਰ ਤੋਂ ਪ੍ਰੇਰਿਤ ਹੁੰਦਿਆਂ ਸਾਵਨ ਮਹੀਨੇ ਮੌਕੇ ਵਾਤਾਵਰਣ ਪ੍ਰੇਮੀ ਆਇਸ਼ਵੀਰ ਸਿੰਘ ਮਾਨ ਨੇ ਅੱਜ ਕਿਸ਼ਨਗੜ੍ਹ ਰੋਡ ਤੇ ਸਥਿਤ ਧਾਰਮਿਕ ਸਥਾਨ ਤੇ ਪੌਦੇ ਲਗਾਏ। ਇਸ ਮੌਕੇ ਜਗਜੀਤ ਸਿੰਘ ਮਾਨ, ਰਾਜਿੰਦਰ ਕੁਮਾਰ, ਮਾਸਟਰ ਅਮਰੀਕ ਸਿੰਘ, ਬਾਬਾ ਦਵਿੰਦਰ ਜੀ, ਗੁਰਵਿੰਦਰ ਆਦਿ ਹਾਜ਼ਰ ਸਨ। ਇਸ ਦੌਰਾਨ ਸੰਸਥਾ ਵੱਲੋਂ ਆਇਸ਼ਵੀਰ ਸਿੰਘ ਮਾਨ ਨੂੰ ਵਾਤਾਵਰਣ ਪ੍ਰੇਮੀ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।