ਹਲਕਾ ਕਪੂਰਥਲਾ ਵਿਖੇ ਪਏ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ - ਆਪ

ਹਲਕਾ ਕਪੂਰਥਲਾ ਵਿਖੇ ਪਏ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ  - ਆਪ

ਨਜ਼ਰਾਨਾ ਨਿਊਜ਼ ੩੦ ਮਈ ੨੦੨੧

ਨਗਰ ਪਾਲਿਕਾ ਮੁਲਾਜ਼ਮਾਂ ਦੀਆਂ ਮੰਗਾਂ ਤੇ ਜਲਦੀ ਵਿਚਾਰ ਚਰਚਾ ਕਰ ਉਨ੍ਹਾਂ ਦਾ ਹਲ ਕੀਤਾ ਜਾਵੇ

ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਯੂਥ ਸਕੱਤਰ ਕਰਨਵੀਰ ਦੀਕਸ਼ਿਤ ਅਤੇ ਆਪ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਅਗਵਾਈ ਹੇਠ A.D.C ਸਹਿਬ ਰਾਹੁਲ ਚਾਬਾ ਜੀ ਨੂੰ ਗੰਦਗੀ ਕਾਰਨ ਦਮਘੋਟੂ ਹਾਲਾਤਾਂ ਨੂੰ ਦੇਖਦੇ ਹੋਏ ਆਪ ਕਪੂਰਥਲਾ ਵੱਲੋਂ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਕਿ ਇਕ ਪਾਸੇ ਕੋਰੋਨਾ ਮਹਾਂਮਾਰੀ ਅਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਕਪੂਰਥਲਾ ਅਤੇ ਪੰਜਾਬ ਵਾਸੀ ਝੱਲ ਰਹੇ ਨੇ ਅਤੇ ਦੂਸਰੇ ਪਾਸੇ ਗੰਦਗੀ ਦੇ ਢੇਰ ਇਹਨਾਂ ਬਿਮਾਰੀਆਂ ਨੂੰ ਹੋਰ ਵਧਾਵਾ ਦੇ ਰਹੇ ਨੇ। ਸੋ ਜਲਦੀ ਤੋਂ ਜਲਦੀ ਪੰਜਾਬ ਦਾ ਪੈਰਿਸ ਅਖਵਾਉਂਦੇ ਕਪੂਰਥਲਾ ਨੂੰ ਇਸ ਗੰਦਗੀ ਤੋਂ ਮੁਕਤ ਕਰਵਾਇਆ ਜਾਵੇ। ਗੁਰਪਾਲ ਇੰਡੀਅਨ ਨੇ ਕਿਹਾ ਕਿ ਨਗਰਪਾਲਿਕਾ ਦੇ ਮੁਲਾਜ਼ਮ ਪਿਛਲੇ ਸੋਲ਼ਾਂ ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਤੋਂ ਜਲਦੀ ਵਿਚਾਰ ਕਰ ਕੇ ਉਨ੍ਹਾਂ ਦਾ ਹਲ ਕੀਤਾ ਜਾਵੇ ਤਾਂ ਜੋ ਕਪੂਰਥਲਾ ਵਾਸੀ ਇਸ ਗੰਦਗੀ ਤੋਂ ਰਹਿਤ ਜ਼ਿੰਦਗੀ ਬਤੀਤ ਕਰ ਸਕਣ। ਆਪ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਤੋਂ ਇਲਾਵਾ ਆਪ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ, ਗੌਰਵ ਕੰਡਾ, ਹੈਰੀ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਹੋਰ ਪਾਰਟੀ ਸੇਵਾਦਾਰ ਸ਼ਾਮਲ ਸਨ।