ਕਲਚਰਲ ਅਤੇ ਵੈਲਫੇਅਰ ਸੋਸਾਇਟੀ ਮੋਹਾਲੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਮੇਲਾ 'ਤੀਆਂ ਤੀਜ ਦੀਆਂ'
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਧੀਆਂ ਦੇ ਰਵਾਇਤੀ ਪਰੰਪਰਾਗਤ ਸਭਿਆਚਾਰ ਨੂੰ ਸਮਰਪਿਤ ਸੱਭਿਆਚਾਰਕ ਮੇਲਾ 'ਤੀਆਂ ਤੀਜ ਦੀਆਂ' ਪੰਜਾਬ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਰੋਜ਼ ਗਾਰਡਨ 3ਬੀ1ਵਿਖੇ ਪਰੰਪਰਾਗਤ ਢੰਗ ਅਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਆਨੰਦ ਮਾਣਿਆ। ਸੱਭਿਆਚਾਰਕ ਮੇਲੇ ਵਿੱਚ ਲੋਕ ਬੋਲੀਆਂ, ਲੋਕ ਨਾਚ ਅਤੇ ਲੋਕ ਖੇਡਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਸੰਮੀ ਸਿਆਲ ਨੇ ਧਾਰਮਿਕ ਗੀਤ 'ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ' ਨਾਲ ਕਰਕੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਭਾਰਤੀ ਸ਼ਰਮਾ ਨੇ ਆਪਣੇ ਸੁਰੀਲੀ ਆਵਾਜ਼ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਤ ਗੀਤ ਪੇਸ਼ ਕਰਕੇ ਵਾਹ-ਵਾਹ ਖੱਟੀ ਅਤੇ ਮੇਲੇ ਵਿੱਚ ਪਹੁੰਚੀਆਂ ਮੁਟਿਆਰ ਨੂੰ ਖੂਬ ਨਚਾਇਆ। ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਰਵੀ ਰਤਨ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਪੰਜਾਬ ਦੀ ਪੁਰਾਣੀ ਲੋਕ ਖੇਡ' ਗਿੱਹਟੇ' ਖੇਡੀ ਗਈ। ਜਿਸ ਵਿੱਚ ਬੱਚੀਆਂ, ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਨੇ ਭਾਗ ਲਿਆ। ਸਾਂਝ ਸੱਭਿਆਚਾਰਕ ਭੰਗੜਾ ਅਕੈਡਮੀ ਚੰਡੀਗੜ੍ਹ ਦੇ ਬੱਚਿਆਂ ਨੇ ਝੂਮਰ ਅਤੇ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਗਾਇਕਾ ਬਲਜਿੰਦਰ ਢਿੱਲੋਂ, ਅਰਵਿੰਦਰਜੀਤ ਕੌਰ ਸੋਨੂੰ, ਲੱਖਬੀਰ ਲੱਖੀ, ਓਮਿੰਦਰ ਓਮਾ ਨੇ ਲੋਕ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ ਅਤੇ ਮੇਲੇ ਵਿੱਚ ਹਾਜ਼ਰੀਆਂ ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰਹ ਸ਼੍ਰੀਮਤੀ ਖੁਸ਼ਬੋ, ਪ੍ਰਭਜੋਤ ਕੌਰ ਚੇਅਰ ਪਰਸਨ ਜ਼ਿਲ੍ਹਾ ਪਲਾਨਿੰਗ ਬੋਰਡ ਮੋਹਾਲੀ ਵਿਸ਼ੇਸ਼ ਮਹਿਮਾਨ, ਮਿਊਸੀਪਲ ਕਾਰਪੋਰੇਸ਼ਨ ਮੋਹਾਲੀ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਗੁਰਮੁਖ ਸਿੰਘ ਸੋਹਲ, ਅਰੂਨਾ ਸ਼ਰਮਾ, ਗੁਰਪ੍ਰੀਤ ਕੌਰ ਮਟੌਰ, ਕੁਲਵਿੰਦਰ ਕੌਰ ਮਟੌਰ, ਪਰਮਿੰਦਰ ਕੌਰ ਬਰਿਆਲੀ, (ਸਾਰੇ ਐਮਸੀ), ਚਰਨਜੀਤ ਕੌਰ ਬਲਾਕ ਪ੍ਰਧਾਨ ਸ਼ਰਨਜੀਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਪ੍ਰੋਗਰਾਮ ਦੇ ਅੰਤ ਵਿੱਚ ਖੀਰ-ਪੂੜਿਆਂ ਦਾ ਲੰਗਰ ਅਤੁੱਟ ਵਰਤਿਆ। ਸੱਭਿਆਚਾਰਕ ਮੇਲੇ ਦੀ ਸਫਲਤਾ ਲਈ ਸੋਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਦੀ ਅਗਵਾਈ ਵਿੱਚ ਚੇਅਰਮੈਨ ਰਣਜੀਤ ਪਾਲ ਸਿੰਘ ਟ੍ਰੇਡਰਜ਼, ਜ਼ਿਲ੍ਹਾ ਵਾਈਸ ਚੇਅਰਮੈਨ ਟ੍ਰੇਡਰਜ਼ ਸਰਦਾਰ ਤਰਲੋਚਨ ਸਿੰਘ ਮਟੌਰ ਡਾਕਟਰ ਕੁਲਦੀਪ ਸਿੰਘ ਬਾਕਰਪੁਰ, ਜਗਤਾਰ ਸਿੰਘ ਜੱਗੀ, ਗੁਰਜੰਟ ਸਿੰਘ, ਪਰਮਿੰਦਰ ਸਿੰਘ ਭਿੰਦਾ, ਗੁਰਿੰਦਰ ਸਿੰਘ ਲੰਬੜ, ਦਰਸ਼ਨ ਸਿੰਘ ਦਰਸੀ, ਸੁਰਿੰਦਰ ਸਿੰਘ ਬਨੀ, ਗੁਰਿੰਦਰ ਸਿੰਘ ਸੋਹਲ, ਬਿਕਰਮਜੀਤ ਸਿੰਘ ਬੀਕੀ ਅਤੇ ਕੁਲਵਿੰਦਰ ਸਿੰਘ ਮਟੌਰ ਨੇ ਅਹਿਮ ਭੂਮਿਕਾ ਨਿਭਾਈ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ