Nazrana Times

ਪੰਜਾਬੀ

ਸਿਹਤ ਮੁਲਾਜਮਾਂ ਵੱਲੋਂ ਘਰ ਘਰ ਜਾਕੇ ਰਹਿੰਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ : ਡਾ: ਗਿੱਲ

24 Nov, 2026 07:15 PM

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 24 ਨਵੰਬਰ

ਸਿਵਲ ਸਰਜਨ ਤਰਨ ਤਾਰਨ ਡਾਕਟਰ ਸਨਦੀਪ ਧਵਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਅਧੀਨ ਵੱਖ ਵੱਖ ਪਿੰਡਾਂ ਵਿੱਚ 0 ਤੋਂ ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਤੀਸਰੇ ਦਿਨ ਸਿਹਤ ਵਿਭਾਗ ਦੀਆਂ ਪਲਸ ਪੋਲੀਓ ਟੀਮਾਂ ਵੱਲੋਂ ਭੱਠਿਆਂ,ਝੁੱਗੀਆਂ ਆਦਿ ਵਿੱਚ ਜਾਕੇ ਅਤੇ ਘਰ ਘਰ ਜਾਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਲਈ ਪਲਸ ਪੋਲੀਓ ਬੂੰਦਾਂ ਪਿਲਆਈਆਂ ਗਈਆਂ ਹਨ।ਇਸ ਸਮੇਂ ਬਲਰਾਜ ਸਿੰਘ ਗਿੱਲ ਬੀਈਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੀਸਰੇ ਵੀ ਰਹਿੰਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਦੇ ਬੱਚਿਆਂ ਦੀ ਉਮਰ 0 ਤੋਂ 5 ਸਾਲ ਤੱਕ ਹੈ ਉਹ ਆਪਣੇ ਬੱਚਿਆਂ ਨੂੰ ਪੋਲੀਓ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਬੂੰਦਾਂ ਪਿਲਾਉਣੀਆਂ ਲਾਜਮੀਂ ਹਨ।ਇਸ ਸਮੇਂ ਬਲਰਾਜ ਸਿੰਘ ਬੀਈਈ,ਡਾਕਟਰ ਕਰਮਬੀਰ ਸਿੰਘ,ਗੁਰਸਿਮਰਨ ਸਿੰਘ,ਅਮਨਦੀਪ ਸਿੰਘ ਫਤਿਹਾਬਾਦ,ਅਮਨਦੀਪ ਸਿੰਘ ਧੂੰਦਾ,ਦਲਜੀਤ ਸਿੰਘ ਚੰਬਾ, ਗੁਰਦਿਆਲ ਸਿੰਘ ਰੂੜੀਵਾਲਾ,ਅਸ਼ਵਨੀ ਕੁਮਾਰ,ਜ਼ਸਪ੍ਰੀਤ ਸਿੰਘ ਐਸ ਆਈ,ਸੰਤੋਖ ਸਿੰਘ,ਅਮਨਪ੍ਰੀਤ ਸਿੰਘ ਭੈਲ,ਅਮਰਦੀਪ ਸਿੰਘ,ਅਸ਼ਵਨੀ ਕੁਮਾਰ,ਵਿਕਾਸਤੇਜਪਾਲ ਰਾਜਵਿੰਦਰ ਸਿੰਘ ਫਤਿਹਾਬਾਦ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆ,ਸੁਖਦੀਪ ਸਿੰਘ ਔਲਖ ,ਰਾਜੀਵ ਕੁਮਾਰ ਆਦਿ ਹਾਜਰ ਸਨ।

Latest News