Nazrana Times

ਪੰਜਾਬੀ

ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਦੇ ਖਿਡਾਰੀਆਂ ਨੇ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ

30 Oct, 2026 05:47 PM

ਜਲੰਧਰ 30 ਅਕਤੂਬਰ , ਨਜ਼ਰਾਨਾ ਟਾਈਮਜ 

ਯੂਥ ਗੇਮ ਫੈਡਰੇਸ਼ਨ ਇੰਡੀਆ ਵੱਲੋਂ ਸੰਤ ਚੁਗੱਤ ਸਿੰਘ ਸਪੋਰਟਸ ਕਲੱਬ, ਉਦੋਕੇ ਦੇ ਸਟੇਡੀਅਮ, ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਕਰਵਾਈ ਗਈ ਨੈਸ਼ਨਲ ਗਤਕਾ ਚੈਂਪੀਅਨਸ਼ਿਪ–2026 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ, ਸਰਹਾਲੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਗਤਕਾ ਟੀਮ ਦੇ ਕੋਚ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਅੰਡਰ–11 ਵਰਗ ਵਿੱਚ ਅਰਜਨ ਸਿੰਘ ਅਤੇ ਕਰਮਵੀਰ ਸਿੰਘ ਨੇ ਸੋਨੇ ਦੇ ਤਗ਼ਮੇ, ਜਦਕਿ ਲਵਪ੍ਰੀਤ ਸਿੰਘ, ਅਰਮਾਨ ਸਿੰਘ ਅਤੇ ਕਰਨਵੀਰ ਸਿੰਘ ਨੇ ਚਾਂਦੀ ਦੇ ਤਗ਼ਮੇ ਜਿੱਤੇ।

ਅੰਡਰ–14 ਲੜਕੀਆਂ ਦੇ ਵਰਗ ਵਿੱਚ ਅਰਪਨਪ੍ਰੀਤ ਕੌਰ, ਰਵਨੀਤ ਕੌਰ, ਪ੍ਰਭਪ੍ਰੀਤ ਕੌਰ ਅਤੇ ਜਸ਼ਨਦੀਪ ਕੌਰ ਨੇ ਸੋਨੇ ਦੇ ਤਗ਼ਮੇ ਅਤੇ ਮਾਨਵੀ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸੇ ਉਮਰ ਵਰਗ ਦੇ ਲੜਕਿਆਂ ਵਿੱਚ ਮਨਰਾਜ ਸਿੰਘ ਨੇ ਸੋਨੇ ਦਾ ਅਤੇ ਤਰਨਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

ਅੰਡਰ–17 ਲੜਕਿਆਂ ਦੇ ਵਰਗ ਵਿੱਚ ਵਿਸ਼ਵਜੀਤ ਸਿੰਘ, ਜਗਮਨਜੋਤ ਸਿੰਘ, ਕਰਨਵੀਰ ਸਾਹਿਬ ਅਤੇ ਜਸਨੰਦਪ੍ਰੀਤ ਸਿੰਘ ਨੇ ਸੋਨੇ ਦੇ ਤਗ਼ਮੇ, ਜਦਕਿ ਅਕਾਲਸ਼ਰਨ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਅੰਡਰ–17 ਲੜਕੀਆਂ ਦੇ ਵਰਗ ਵਿੱਚ ਜੈਸਮੀਨ ਕੌਰ ਅਤੇ ਨਵਨੀਤ ਕੌਰ ਨੇ ਸੋਨੇ ਦੇ ਤਗ਼ਮੇ ਜਿੱਤੇ।

ਗਿਆਨੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਵੀ ਆਪਣੀ ਥਾਂ ਬਣਾਈ ਹੈ।

ਇਸ ਪ੍ਰਾਪਤੀ ’ਤੇ ਸਕੂਲ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਸਮਰਾ, ਡਾਇਰੈਕਟਰ ਸ. ਰਘਬੀਰ ਸਿੰਘ ਚਾਹਲ, ਮੈਨੇਜਰ ਸ੍ਰੀਮਤੀ ਜਤਿੰਦਰ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਸੁਦੀਪ ਕੌਰ ਨੇ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Latest News