Nazrana Times

ਪੰਜਾਬੀ

ਭਾਰਤ ਮਹਾਜਨ ਤੇ ਸੰਨੀ ਬੈਂਸ ਦੀ ਨਿਯੁਕਤੀ ਇੱਕ ਦੂਰਦਰਸ਼ੀ ਕਦਮ ਹੈ ਜੋ ਸੰਗਠਨ ਨੂੰ ਹੋਰ ਮਜ਼ਬੂਤ ​​ਕਰੇਗਾ-ਖੋਜੇਵਾਲ

30 Oct, 2026 05:23 PM

ਭਾਰਤ ਮਹਾਜਨ ਨੂੰ ਯੂਥ ਭਾਜਪਾ ਦਾ ਸੂਬਾ ਮਹਾਂਮੰਤਰੀ ਤੇ ਸੰਨੀ ਬੈਂਸ ਸੂਬਾ ਸਪੋਕਸਮੈਨ ਨਿਯੁਕਤ ਕੀਤੇ ਜਾਣ ਤੇ ਭਾਜਪਾ ਆਗੂ ਖੋਜੇਵਾਲ ਨੇ ਕੀਤਾ ਸਨਮਾਨਿਤ 

ਕਪੂਰਥਲਾ 30 ਅਕਤੂਬਰ ਗੌਰਵ ਮੜੀਆ 

ਵਿਰਾਸਤੀ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਸ਼ਖਸੀਅਤ ਭਾਰਤ ਮਹਾਜਨ ਨੂੰ ਯੂਥ ਭਾਜਪਾ ਦਾ ਸੂਬਾ ਮਹਾਂਮੰਤਰੀ ਤੇ ਸੰਨੀ ਬੈਂਸ ਸੂਬਾ ਸਪੋਕਸਮੈਨ ਨਿਯੁਕਤ ਕੀਤੇ ਜਾਣ ਤੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਹਾਈ ਕਮਾਂਡ ਅਤੇ ਸੂਬਾ ਲੀਡਰਸ਼ਿਪ ਦਾ ਧੰਨਵਾਦ ਕੀਤਾ।ਉਨ੍ਹਾਂ ਇਸ ਫੈਸਲੇ ਨੂੰ ਇੱਕ ਦੂਰਦਰਸ਼ੀ ਕਦਮ ਦੱਸਿਆ ਜੋ ਸੰਗਠਨ ਨੂੰ ਹੋਰ ਮਜ਼ਬੂਤ ​​ਕਰੇਗਾ।ਇਸ ਮੌਕੇ ਖੋਜੇਵਾਲ ਨੇ ਭਾਰਤ ਮਹਾਜਨ ਤੇ ਸੰਨੀ ਬੈਂਸ ਨੂੰ ਸਿਰਪਾਓ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਖੋਜੇਵਾਲ ਨੇ ਕਿਹਾ ਕਿ ਭਾਰਤ ਮਹਾਜਨ ਤੇ ਸੰਨੀ ਬੈਂਸ ਲੰਬੇ ਸਮੇਂ ਤੋਂ ਇੱਕ ਸਮਰਪਿਤ,ਮਿਹਨਤੀ ਅਤੇ ਇਮਾਨਦਾਰ ਵਰਕਰ ਵਜੋਂ ਪਾਰਟੀ ਦੀ ਸੇਵਾ ਕਰ ਰਹੇ ਹਨ।ਭਾਰਤ ਮਹਾਜਨ ਤੇ ਸੰਨੀ ਬੈਂਸ ਨੇ ਵੱਖ ਵੱਖ ਅਹੁਦਿਆਂ ਤੇ ਰਹਿੰਦੀਆਂ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ​​ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।ਖੋਜੇਵਾਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਮਹਾਜਨ ਤੇ ਸੰਨੀ ਬੈਂਸ ਦੀ ਅਗਵਾਈ ਹੇਠ, ਯੂਥ ਭਾਜਪਾ ਸੂਬੇ ਭਰ ਵਿਚ ਨਵੀਆਂ ਉਚਾਈਆਂ ਤੇ ਪਹੁੰਚੇਗੀ।ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਪੰਜਾਬ ਤੇ ਹੋਰ ਵੀ ਮਜ਼ਬੂਤ ​​ਹੋਵੇਗਾ।ਇਸ ਮੌਕੇ ਨਵਨਿਯੁਕਤ ਯੂਥ ਭਾਜਪਾ ਆਗੂਆਂ ਭਾਰਤ ਮਹਾਜਨ ਤੇ ਸੰਨੀ ਬੈਂਸ ਨੇ ਖੋਜੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਸੂਬਾਈ ਲੇਬਲ ਦੀ ਜੋ ਜ਼ਿੰਮੇਵਾਰੀ ਦੇ ਕੇ ਸਨਮਾਨ ਦਿੱਤਾ ਹੈ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ।ਭਾਰਤ ਮਹਾਜਨ ਤੇ ਸੰਨੀ ਬੈਂਸ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਲਈ 24 ਘੰਟੇ ਉਪਲਬਧ ਰਹਿਣਗੇ।ਵਰਕਰਾਂ ਦਾ ਉਤਸ਼ਾਹ ਉਨ੍ਹਾਂ ਲਈ ਊਰਜਾ ਵਾਂਗ ਹੈ।ਵਰਕਰਾਂ ਦਾ ਸਤਿਕਾਰ ਉਨ੍ਹਾਂ ਦਾ ਸਨਮਾਨ ਹੈ।ਭਾਰਤ ਮਹਾਜਨ ਤੇ ਸੰਨੀ ਬੈਂਸ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਸਾਰੇ ਵਰਕਰ ਆਪਣੇ ਬੂਥ ਮਜ਼ਬੂਤ ​​ਕਰਨ ਤਾਂ ਜੋ ਅਸੀਂ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਸਕੀਏ।ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ।ਹਰ ਵਰਕਰ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ।ਸੂਬੇ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਪੂਰੇ ਦਿਲ ਨਾਲ ਖੜ੍ਹੇ ਹੋਣਾ ਚਾਹੀਦਾ ਹੈ।ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ ਸਾਰੇ ਵਰਕਰਾਂ ਨੂੰ ਪੂਰੀ ਤਾਕਤ ਨਾਲ ਪਾਰਟੀ ਨਾਲ ਖੜ੍ਹੇ ਹੋਣਾ ਚਾਹੀਦਾ ਹੈ।ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਰਹੇਗੀ।

Posted By: Gaurav Maria

Latest News