Nazrana Times

ਪੰਜਾਬੀ

ਰੈਬੀਜ ਨੂੰ ਲੈ ਕੇ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ – ਸਿਵਲ ਸਰਜਨ

28 Sep, 2026 07:44 PM

ਸਮੇਂ ਤੇ ਮੁਕੰਮਲ ਟੀਕੇ ਰੈਬੀਜ ਤੋਂ ਬਚਾਅ ਕਰਦੇ ਹਨ

ਕਪੂਰਥਲਾ 28 ਸਤੰਬਰ ਗੌਰਵ ਮੜੀਆ

ਰੈਬੀਜ ਜਾਨਲੇਵਾ ਹੈ ਅਤੇ ਇਸ ਦਾ ਸਮੇਂ ਸਿਰ ਇਲਾਜ ਬਹੁਤ ਹੀ ਜਰੂਰੀ ਹੈ।ਇਹ ਸ਼ਬਦ ਕਾਰਜਕਾਰੀ ਸਿਵਲ ਸਰਜਨ ਡਾ.ਅਨੂੰ ਸ਼ਰਮਾ ਨੇ ਵਿਸ਼ਵ ਰੈਬੀਜ ਦਿਵਸ ਦੇ ਸੰਬਧ ਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਕੱਲੇ ਭਾਰਤ ਵਿਚ ਰੈਬੀਜ ਨਾਲ ਅਣਗਿਣਤ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰੈਬੀਜ ਦੇ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਵਿੱਚ ਰੈਬੀਜ ਨੂੰ ਲੈ ਕੇ ਗਲਤ ਧਾਰਨਾਵਾਂ ਪ੍ਰਚਲਤ ਹਨ ਜਦਕਿ ਰੈਬੀਜ ਬਾਰੇ ਤੱਥਾਂ ਨੂੰ ਜਾਣਨਾ ਬਹੁਤ ਹੀ ਜਰੂਰੀ ਹੈ। ਡਾ. ਅਨੂੰ ਸ਼ਰਮਾ ਨੇ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਸਿਵਲ ਹਸਪਤਾਲ ਵਿਚ ਇਲਾਜ ਬਿਲਕੁਲ ਮੁਫਤ ਹੈ।

ਜਿਲਾ ਐਪੀਡੀਮੋਲੋਜਿਸਟ ਅਤੇ ਪ੍ਰੋਗਰਾਮ ਅਫਸਰ ਰੈਬੀਜ ਕੰਟਰੋਲ ਪ੍ਰੋਗਰਾਮ ਡਾ. ਨੰਦਿਕਾ ਖੁੱਲਰ ਨੇ ਜੋਰ ਦਿੱਤਾ ਕਿ ਸਮੇਂ ਤੇ ਮੁਕੰਮਲ ਟੀਕੇ ਹੀ ਰੈਬੀਜ ਤੋਂ ਬਚਾਅ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੁੱਤੇ ਜਾਂ ਕਿਸੇ ਜਾਨਵਰ ਦੇ ਕੱਟਣ ਤੇ ਜਖਮ ਨੂੰ ਤੁਰੰਤ ਸਾਬਣ ਅਤੇ ਚੱਲਦੇ ਪਾਣੀ ਨਾਲ 15 ਮਿੰਟਾਂ ਤੱਕ ਧੋਵੋ, ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰੋ ਅਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਏ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਐਂਟੀ ਰੈਬੀਜ ਟੀਕਾਕਰਨ ਸ਼ੁਰੂ ਹੋਣ ਦੇ ਬਾਅਦ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਸਾਰੀ ਖੁਰਾਕ ਪੂਰੀ ਕਰੋ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ,ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਰਮਿੰਦਰ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਪ੍ਰਿੰਟੈਂਡੈਂਟ ਰਾਮ ਅਵਤਾਰ ਤੇ ਹੋਰ ਹਾਜਰ ਸਨ।

Posted By: Gaurav Maria

Latest News