Nazrana Times

ਪੰਜਾਬੀ

ਬੀ ਜੇ ਪੀ ਆਗੂ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਡੂੰਘੇ ਛੱਪੜ ਵਿਚ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਸੀ ਮੌਤ

29 May, 2026 11:48 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬੀਤੇ ਦਿਨੀ ਪਿੰਡ ਜਬੋਵਾਲ ਦੇ ਨੌਜਵਾਨ ਦਵਿੰਦਰ ਸਿੰਘ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਉੱਨਾਂ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੀ ਜੇ ਪੀ ਦੇ ਸੀਨੀਅਰ ਆਗੂ ਡਾ. ਨਿਰਮਲ ਸਿੰਘ ਨੇ ਕਿਹਾ ਕਿ ਪਰਿਵਾਰ ਦਾ ਕਮਾਉਣ ਵਾਲਾ ਚਲਾ ਗਿਆ। ਜੋ ਕਿ ਲੜਕਾ ਕੰਮ ਕਾਰ ਕਰਨ ਵਾਲਾ ਮਿਹਨਤੀ ਵਿਅਕਤੀ ਸੀ । ਅਤੇ ਖੇਤੀ ਮਸ਼ੀਨਰੀ ਰੀਪਰ ਆਦਿ ਚਲਾਉਣ ਅਤੇ ਹੋਰ ਕਿਸਾਨਾਂ ਦੇ ਨਾਲ ਕੰਮ ਕਰਕੇ ਆਪਣੀ ਕਮਾਈ ਕਰਦਾ ਸੀ। ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਨਾ ਪ੍ਰਸ਼ਾਸਨ ਤੋਂ ਸਹਾਇਤਾ ਕਰਨ ਦੀ ਮੰਗ ਕੀਤੀ ਕਿ ਉਹ ਆਪਣਾ ਜੀਵਨ ਨਿਰਬਾਹ ਚਲਾ ਸਕਣ ਪਿੰਡ ਵਾਸੀਆਂ ਵੱਲੋ ਵੀ ਗਰੀਬ ਪਰਿਵਾਰ ਦੀ ਖੁੱਲ ਕੇ ਮਦਦ ਕਰਨਾ ਸ਼ਲਾਘਾ ਯੋਗ ਹੈ । ਇਸ ਮੌਕੇ ਬੀ ਜੇ ਪੀ ਦੇ ਵਾਈਸ ਪ੍ਧਾਨ ਜਗਰੂਪ ਸਿੰਘ ਵਡਾਲੀ , ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News