”ਮੇਲਾ ਅੱਪਰੇ ਦਾ” 4, 5 ਸਤੰਬਰ ਨੂੰ
ਅੱਪਰਾ 1 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੁਹੱਲਾ ਢਾਬ ਵਾਲਾ (ਨੇੜੇ ਪੁਲਿਸ ਚੌਂਕੀ) ਅੱਪਰਾ ਵਿਖੇ ਸਥਿਤ ਦਰਬਾਰ ਗੁੱਗਾ ਜਾਹਰ ਪੀਰ ਦੇ ਅਸਥਾਨ ਤੇ ਦਰਬਾਰ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਐੱਨ ਆਰ ਆਈ ਵੀਰਾਂ ਤੇ ਸਮੂਹ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਜੋੜ ਮੇਲਾ ਮਿਤੀ 4 ਤੇ 5 ਸਤੰਬਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਰੌਸ਼ਨੀ ਨੱਕਾਲ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 7 ਵਜੇ ਮਹਿੰਦੀ ਦੀ ਰਸਮ ਹੋਵੇਗੀ। ਰਾਤ 8 ਵਜੇ ਸਾਂਈ ਪੱਪਲ ਸ਼ਾਹ ਜੀ ਰੂਹਾਨੀ ਸਤਿਸੰਗ ਕਰਨਗੇ। ਰਾਤ 10 ਵਜੇ ਸੁਨੈਨਾ ਨੱਕਾਲ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮਿਤੀ 5 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10-30 ਵਜੇ ਝੰਡਾ ਚੜਾਉਣ ਦੀ ਰਸਮ ਨਿਭਾਈ ਜਾਵੇਗੀ। ਸ਼ਾਮ 5 ਵਜੇ ਵਿੱਕੀ ਬੰਗਾ ਨੱਕਾਲ ਐਂਡ ਪਾਰਟੀ ਬਲਾਚੌਰ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਕੁਲਦੀਪ ਕਾਦਰ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 10 ਵਜੇ ਪ੍ਰਸਿੱਧ ਪੰਜਾਬੀ ਗਾਇਕ ਕਾਂਸ਼ੀ ਨਾਥ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਮੇਲੇ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਿੰਦਰ ਬੈਂਸ ਬਾਖ਼ੂਬੀ ਨਿਭਾਉਣਗੇ। ਮੇਲੇ ਦੇ ਦੋਵੇਂ ਦਿਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Posted By: GURBHEJ SINGH ANANDPURI