ਗ੍ਰਾਮ ਪੰਚਾਇਤ ਚੋਹਲਾ ਸਾਹਿਬ ਵੱਲੋਂ ਦੋ ਸਰਕਾਰੀ ਐਲੀਮੈਂਟਰੀ ਸਕੂਲਾਂ ਨੂੰ ਏ.ਸੀ ਭੇਟ
ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਉਪਰਾਲਾ,ਜਲਦ ਹੋਰ ਕਲਾਸਾਂ ਵਿੱਚ ਵੀ ਲੱਗਣਗੇ ਏ.ਸੀ-ਸਰਪੰਚ ਕੇਵਲ ਕ੍ਰਿਸ਼ਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,1 ਅਗਸਤ
ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਵੱਲੋਂ ਸਰਪੰਚ ਕੇਵਲ ਕ੍ਰਿਸ਼ਨ ਦੀ ਅਗਵਾਈ ਵਿੱਚ ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਚੋਹਲਾ ਸਾਹਿਬ ਅਤੇ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਚੋਹਲਾ ਸਾਹਿਬ ਨੂੰ ਇੱਕ-ਇੱਕ ਏ.ਸੀ. ਭੇਟ ਕੀਤਾ ਗਿਆ।ਪੰਚਾਇਤ ਵੱਲੋਂ ਇਹ ਉਪਰਾਲਾ ਵਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ।
ਇਸ ਮੌਕੇ ਸਰਪੰਚ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਛੋਟੇ ਬੱਚਿਆਂ ਲਈ ਪੜ੍ਹਾਈ ਕਰਨਾ ਅਤੇ ਅਧਿਆਪਕਾਂ ਲਈ ਪੜ੍ਹਾਉਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਨੇ ਦੋਵਾਂ ਸਕੂਲਾਂ ਨੂੰ ਏ.ਸੀ. ਭੇਟ ਕੀਤੇ ਹਨ,ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਪੜ੍ਹਾਈ ਦਾ ਮਾਹੌਲ ਹੋਰ ਬਿਹਤਰ ਬਣੇਗਾ।
ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਜਲਦ ਹੀ ਹੋਰ ਕਲਾਸਾਂ ਵਿੱਚ ਵੀ ਏ.ਸੀ. ਲਗਾਉਣ ਦੀ ਯੋਜਨਾ ਹੈ ਤਾਂ ਜੋ ਸਕੂਲਾਂ ਵਿੱਚ ਪੜ੍ਹਨ ਵਾਲੇ ਸਾਰੇ ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕੇ।
ਇਸ ਮੌਕੇ ਦੋਵਾਂ ਸਕੂਲਾਂ ਦੇ ਸੈੰਟਰ ਹੈੱਡ ਟੀਚਰਜ਼ ਅਤੇ ਸਮੂਹ ਸਟਾਫ ਨੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਚਾਇਤ ਮੈਂਬਰ ਹਰਿੰਦਰ ਸਿੰਘ ਬਾਊ,ਰਾਜ ਕੁਮਾਰ, ਪਲਵਿੰਦਰ ਸਿੰਘ,ਡਾ.ਇੰਦਰਜੀਤ ਸਿੰਘ,ਗੁਰਲਾਲ ਸਿੰਘ,ਸਕੂਲ ਚੇਅਰਮੈਨ ਅੰਗਰੇਜ਼ ਸਿੰਘ,ਯੂਥ ਪ੍ਰਧਾਨ ਸੁਖਦਿਆਲ ਸਿੰਘ,ਪ੍ਰਦੀਪ ਕੁਮਾਰ ਢਿੱਲੋਂ,ਡਾ.ਨਿਰਭੈ ਸਿੰਘ, ਸੁਖਬੀਰ ਸਿੰਘ ਪੰਨੂ,ਮਾ.ਰਵਿੰਦਰ ਸਿੰਘ,ਗੁਰਮੀਤ ਕੁਮਾਰ ਕਾਕੇ ਸ਼ਾਹ,ਕਵਲ ਬਿੱਲਾ,ਨੰਬਰਦਾਰ ਲਖਬੀਰ ਸਿੰਘ, ਬਲਦੇਵ ਸਿੰਘ ਬੈਨੀ,ਡਾ. ਕਵਲਜੀਤ ਸਿੰਘ, ਠੇਕੇਦਾਰ ਗੁਰਪ੍ਰੀਤ ਸਿੰਘ,ਸਾਹਿਬਪ੍ਰੀਤ ਸਿੰਘ,ਰਜਿੰਦਰ ਸਿੰਘ, ਜਗਰੂਪ ਸਿੰਘ,ਪ੍ਰੇਮ ਸਿੰਘ,ਸਰਵਨ ਸਿੰਘ ਫੌਜੀ, ਬਿਕਰਮਜੀਤ ਸਿੰਘ ਵਿੱਕੀ,ਬਾਲਾ ਸ਼ਾਹ ਅਤੇ ਸਰਬਜੀਤ ਸਿੰਘ ਸਾਹਬੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Posted By: GURBHEJ SINGH ANANDPURI