Nazrana Times

ਪੰਜਾਬੀ

ਪਿੰਡ ਜੋਧਾਨਗਰੀ ਦੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ -ਆਪ ਆਗੂ

27 Mar, 2026 11:44 PM
ਪਿੰਡ ਜੋਧਾਨਗਰੀ ਦੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ  -ਆਪ ਆਗੂ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿਚ ਹਲਕੇ ਦਾ ਪਿੰਡ ਜੋਧਾਨਗਰੀ ਵਿਕਾਸ ਕਾਰਜਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਵਿਚ ਕੀਤੇ ਇੱਕ ਇਕੱਠ ਨੂੰ ਸੰਬੋਧਨ ਵਿੱਚ ਆਪ ਦੇ ਸੀਨੀਅਰ ਆਗੂਆਂ ਅਤੇ ਗ੍ਰਾਮ ਪੰਚਾਇਤ ਜੋਧਾਨਗਰੀ ਦੇ ਮੋਹਤਬਰਾਂ ਨੇ ਸਾਂਝੇ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਸਰਕਾਰੀ ਸਕੀਮਾਂ ਦੀ ਜਾਣਕਾਰੀ ਪਿੰਡ ਪਿੰਡ ਵਿੱਚ ਕੈਂਪ ਲਗਾ ਕੇ ਦਿੱਤੀ ਜਾ ਰਹੀ ਅਤੇ ਰਹਿੰਦੀਆ ਹੋਰ ਸਹੂਲਤਾਂ ਦੇਣ ਲਈ ਲੋਕਾਂ ਦੇ ਦੁਆਰ ਪਹੁੰਚ ਕੇ ਪੇਪਰ ਵਰਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਨਤਾ ਨੂੰ ਦਿੱਤੇ ਫ਼ਾਇਦੇ ਬਿਜਲੀ ਫ੍ਰੀ , ਦਸ ਲੱਖ ਬੀਮਾ ਸਕੀਮ, ਨਹਿਰੀ ਪਾਣੀ, ਮਹੱਲਾ ਕਲੀਨਿਕ ਆਦਿ ਤੋ ਲੋਕ ਖੁਸ ਹਨ। ਇਨਾਂ ਦੇ ਆਧਾਰ ਤੇ ਹੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਅਤੇ ਹੋਰ ਪੂਰੀਆਂ ਕੀਤੀਆਂ ਗਰੰਟੀਆਂ ਨੂੰ ਲੈ ਕੇ ਜਨਤਾ ਦੀ ਕਚਿਹਰੀ ਵਿੱਚ ਜਾਵੇਗੀ । ਇਸ ਮੌਕੇ ਵੱਡੀ ਤਾਦਾਦ ਵਿੱਚ ਪਿੰਡ ਦੀਆਂ ਬੀਬੀਆਂ ਨੇ ਆਪਣੇ ਕੰਮ ਛੱਡੇ ਕਿ ਸਰਕਾਰ ਵੱਲੋ ਹਜ਼ਾਰ ਰੁਪਏ ਵਾਲੀ ਸਕੀਮ ਦਾ ਲਾਭ ਲੈਣ ਲਈ ਡਾਕੂਮੈਟ ਤਿਆਰ ਕੀਤੇ ਗਏ । ਇਸ ਮੌਕੇ ਸਰਪੰਚ ਗੁਰਮੀਤ ਕੌਰ ਜੋਧਾਨਗਰੀ , ਪੰਚ ਜਗੀਰ ਸਿੰਘ, ਬਚਿੱਤਰ ਸਿੰਘ ਇਕਬਾਲ ਸਿੰਘ ਸਿੱਧੂ, ਨਿਰਮਲ ਸਿੰਘ, ਜਗਤਾਰ ਸਿੰਘ ਫੌਜੀ, ਕਿਸਾਨ ਵਿੰਗ ਆਗੂ ਕੁਲਦੀਪ ਸਿੰਘ ਕੋਟ ਹਯਾਤ, ਹਰਪਾਲ ਸਿੰਘ ਸਰਪੰਚ ਰੁਮਾਣਾ ਚੱਕ, ਲਵਲੀ ਸਰਪੰਚ ਭੱਟੀਕੇ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਲੱਖਾ, ਕਰਨਦੀਪ ਸਿੰਘ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #