Nazrana Times

ਪੰਜਾਬੀ

ਪਿੰਡ ਗੋਪਾਲਾ ਵਿੱਚ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋ ਅਕਾਲੀ ਵਰਕਰ ਮਿਲਣੀ ਦੌਰਾਨ ਪਾਰਟੀ ਮਜ਼ਬੂਤੀ ‘ਤੇ ਜ਼ੋਰ

26 Mar, 2026 09:14 PM
ਪਿੰਡ ਗੋਪਾਲਾ ਵਿੱਚ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋ ਅਕਾਲੀ ਵਰਕਰ ਮਿਲਣੀ ਦੌਰਾਨ ਪਾਰਟੀ ਮਜ਼ਬੂਤੀ ‘ਤੇ ਜ਼ੋਰ

ਅਕਾਲੀ ਸਰਕਾਰ ਦੇ ਵਿਕਾਸ ਕਾਰਜ ਲੋਕਾਂ ਤੱਕ ਪਹੁੰਚਾਉਣ ਲਈ ਬ੍ਰਹਮਪੁਰਾ ਨੇ ਵਰਕਰਾਂ ਨੂੰ ਕੀਤਾ ਲਾਮਬੰਦ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,26 ਮਾਰਚ
 

ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਪਿੰਡ ਗੋਪਾਲਾ ਵਿਖੇ ਸ.ਸਕੱਤਰ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇਕ ਅਹਿਮ ਵਰਕਰ ਮਿਲਣੀ ਆਯੋਜਿਤ ਕੀਤੀ ਗਈ।ਇਸ ਮੌਕੇ ਹਲਕਾ ਇੰਚਾਰਜ ਸ.ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਵਰਕਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਪਾਰਟੀ ਦੀ ਮਜ਼ਬੂਤੀ, ਸੰਗਠਨਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰੀਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਆਪਣੇ ਸੰਬੋਧਨ ਦੌਰਾਨ ਸ.ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਪੰਜਾਬ ਦੇ ਹਰ ਖੇਤਰ—ਚਾਹੇ ਉਹ ਬੁਨਿਆਦੀ ਢਾਂਚਾ ਹੋਵੇ, ਸਿੱਖਿਆ,ਸਿਹਤ ਜਾਂ ਕਿਸਾਨੀ—ਵਿੱਚ ਵੱਡੇ ਪੱਧਰ ‘ਤੇ ਤਰੱਕੀ ਦੇ ਕੰਮ ਕੀਤੇ ਹਨ।ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ ਸਪਲਾਈ,ਸਕੂਲਾਂ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਖੇਤਰ ਵਿੱਚ ਕੀਤੇ ਗਏ ਵਿਕਾਸ ਕਾਰਜ ਅੱਜ ਵੀ ਲੋਕਾਂ ਲਈ ਫਾਇਦਾਮੰਦ ਸਾਬਤ ਹੋ ਰਹੇ ਹਨ।ਇਸ ਦੌਰਾਨ ਬ੍ਰਹਮਪੁਰਾ ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਤੱਕ ਪਹੁੰਚ ਕਰਕੇ ਪਾਰਟੀ ਦੀਆਂ ਉਪਲਬਧੀਆਂ ਅਤੇ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਵਰਕਰਾਂ ਦੀ ਏਕਤਾ ਅਤੇ ਮਿਹਨਤ ਨਾਲ ਹੀ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਮੁੜ ਮਜ਼ਬੂਤੀ ਨਾਲ ਉਭਰੇਗਾ।ਇਸ ਮੌਕੇ ਸਤਪਾਲ ਸਿੰਘ,ਗੁਰਦਿਆਲ ਸਿੰਘ,ਪ੍ਰਗਟ ਸਿੰਘ, ਪਵਿਤਰਪਾਲ ਸਿੰਘ,ਨਿਰਮਲ ਸਿੰਘ, ਬਿੱਲਾ ਸਿੰਘ,ਬੁੱਕਣ ਸਿੰਘ,ਗੁਰਜੰਟ ਸਿੰਘ ਆਦਿ ਹਾਜ਼ਰ ਸਨ,ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Posted By: GURBHEJ SINGH ANANDPURI

Loading…
Loading the web debug toolbar…
Attempt #