Nazrana Times

ਪੰਜਾਬੀ

ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਵੱਲੋਂ ਕਰਵਾਏ ਗਏ ਫੁਟਬਾਲ ਟੂਰਨਾਂਮੈਂਟ ਸਮਾਪਤ।ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।

27 Mar, 2026 11:48 PM
ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਵੱਲੋਂ ਕਰਵਾਏ ਗਏ ਫੁਟਬਾਲ ਟੂਰਨਾਂਮੈਂਟ ਸਮਾਪਤ।ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬ ਸਰਕਾਰ ਨਸ਼ਿਆਂ ਵਿਰੁਧ ਯੁਧ ਅਰੰਭ ਕਰਨ ਦੇ ਨਾਲ ਨੌਂਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿਚ ਖੇਡ ਗਰਾਊਂਡਾਂ ਅਤੇ ਸਟੇਡੀਅਮ ਬਣਾਉਣ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ-ਹਰਭਜਨ ਸਿੰਘ ਈ ਟੀ ਓ
ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ 
ਪੰਜਾਬ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡਾਂ ਵਿਚੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਧਿਆਨ ਦਿਤਾ ਹੈ।ਖੇਡਾਂ ਦੀ ਨਰਸਰੀ ਪਿੰਡਾਂ ਦੀਆਂ ਗਰਾਊਡਾਂ ਵਿਚੋਂ ਹੀ ਤਿਆਰ ਹੁੰਦੀ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ਗੁਰਮੁਖ ਦਾਸ ਸਪੋਰਟਸ ਕਲੱਬ ਟਾਂਗਰਾ ਅਤੇ ਪਿੰਡ ਦੀ ਪੰਚਾਇਤ ਵੱਲੋਂ ਕਰਵਾਏ ਗਏ ਫੁਟਬਾਲ ਟੂਰਨਾਂਮੈਂਟ ਦੀਆਂ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਸਮੇਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਨੌਂਜਵਾਨਾਂ ਪਿੰਡਾਂ ਦੀਆਂ ਗਰਊਂਡਾਂ ਵਿਚ ਖੇਡਦਿਆਂ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ।ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਵਡਾ ਅਹਿਮ ਰੋਲ ਹੈ।ਪਿੰਡਾਂ ਦੀਆਂ ਗਰਾਊਂਡਾਂ ਵਿਚ ਖੇਡਦਿਆਂ ਹੀ ਅੰਤਰਰਾਸ਼ਟਰੀ ਤੌਰ ਤੇ ਨਾਮ ਚਮਕਾਉਣ ਵਾਲੇ ਖਿਡਾਰੀ ਪੈਦਾ ਹੁੰਦੇ ਹਨ।ਜੀਵਨ ਵਿਚ ਅਗੇ ਵਧਣ ਲਈ ਜਿਤ ਹਾਰ ਕੋਈ ਮਾਇਨੇ ਨਹੀਂ ਰੱਖਦੀ।ਅੱਗੇ ਵੱਧਣ ਲਈ ਉਤਸ਼ਾਹ ਪੈਦਾ ਹੁੰਦਾ ਹੈ।ਸੈਮੀ ਫਾਈਨਲ ਦੀਆਂ ਛੱਜਲਵੱਡੀ ਅਤੇ ਬੁਤ ਪਿੰਡਾਂ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।ਫਾਈਨਲ ਦੀਆਂ ਬਿਆਸ ਟੀਮ ਨੂੰ ਹਰਾ ਕੇ ਜੇਤੂ ਰਹੀ ਅੱਲੋਵਾਲ ਦੀਆਂ ਫੁਟਬਾਲ ਟੀਮਾਂ ਨੂੰ ਵਿਸ਼ੇਸ਼ ਇਨਾਮ ਦੇ ਸਨਮਾਨਿਤ ਕੀਤਾ ਗਿਆ।ਕੁਮੈਟਰੀ ਦੀ ਭੂਮਿਕਾ ਗੈਰੀ ਮਾਨਸਾ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਪ੍ਰਮੁਖ ਆਗੂ ਸਰਪੰਚ ਲਖਵਿੰਦਰ ਕੌਰ ਚਾਹਲ,ਮੈਂਬਰ ਸ੍ਰੀ ਮਤੀ ਸ਼ਸ਼ੀ,ਸਾਹਿਬ ਸਿੰਘ, ਗੁਰਜੰਟ ਸਿੰਘ , ਬਖਤਾਵਰ ਸਿੰਘ ਨੰਬਰਦਾਰ,ਗੁਰਜੰਟ ਸਿੰਘ, ਅਮਰੀਕ ਸਿੰਘ,ਸੁਖਰਾਜ ਸਿੰਘ,ਧੀਰਾ ਸਿੰਘ,ਤਰਸੇਮ ਸਿੰਘ , ਰਮਨਦੀਪ ਕੌਰ,ਮੰਗਲ ਸਿੰਘ,ਗੁਰਵਿੰਦਰ ਸਿੰਘ ਪ੍ਰਧਾਨ ਬੀ ਸੀ ਸੈਲ,ਇਕਬਾਲ ਸਿੰਘ ਚਾਹਲ ਕੋਆਰਡੀਨੇਟਰ ,ਸਪੋਰਟਸ ਕਲੱਬ ਦੇ ਆਗੂ ਰਾਜਬੀਰ ਸਿੰਘ,ਬਾਬਾ ਦਰਸ਼ਣ ਦਾਸ,ਕਰਨ ਥਿੰਦ ਟਾਂਗਰਾ ਭੋਰਸ਼ੀ ਸਵੀਟਸ ਵਾਲੇ.ਕੁਲਵਿੰਦਰ ਸਿੰਘ ਮੁਛੱਲ,ਬਲਵਿੰਦਰ ਸਿੰਘ ਬਾਜਵਾ ਐਸ ਐਚ ਓ ਥਾਣਾ ਤਰਸਿਕਾ,ਹਜ਼ਾਰਾ ਸਿੰਘ ਏ ਐਸ ਆਈ, ਆਦਿ ਹਾਜਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #