Nazrana Times

ਪੰਜਾਬੀ

ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?

27 Nov, 2025 05:55 AM
ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?

ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?


ਮੇਰੇ ਛੇਵੇਂ ਸਤਿਗੁਰੂ ਜਿਨ੍ਹਾਂ ਦੀ ਬੰਦੀ ਛੋੜ ਕਰਾਈ, ਉਹਦੇ ਪੁੱਤਰਾਂ ਦੇ ਮੋਟਰ ਸਾਇਕਲਾਂ ਤੋਂ ਲਾਹ ਰਹੇ ਨਿਸ਼ਾਨ ਸਾਹਿਬ ਤੇ ਸਿਰਾਂ ਦੀਆਂ ਦਸਤਾਰਾਂ ਨੂੰ ਪਾ ਰਹੇ ਨੇ ਹੱਥ। ਤੇ ਸਾਨੂੰ ਸਾਡੇ ਅਖੌਤੀ ਰਾਜ ਅੰਦਰ ਆ ਕੇ ਗ੍ਰਿਫਤਾਰ ਕਰ ਲਿਜਾਂਦੇ ਤੇ ਮੇਰੇ ਪੰਜਾਬ ਦੇ ਹਾਕਮ ਉਹਨਾਂ ਸਾਹਮਣੇ ਬੇਵੱਸ ਨਜ਼ਰ ਆਉਂਦਾ। ਬੰਦੀ ਛੋੜ ਦਾਤਾ ਦੇ ਪੁੱਤਰ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਪਏ, ਮੁੜ ਆਪਣੇ ਘਰੀਂ ਪਰਤਣ ਦੀਆਂ ਆਸਾਂ ਤਾਂ ਹੋਣਗੀਆਂ ਉਨ੍ਹਾਂ ਨੇ ਵੀ ਮੇਰੇ ਵੀਰਾਂ ਕੋਈ ਅਪਰਾਧ ਨਹੀਂ ਕਤਿਾ, ਉਹ ਤਾਂ ਆਪਣੀ ਕੌਮ ਨੂੰ ਅਜ਼ਾਦੀ ਦੀ ਬਹਾਰ ਵਿੱਚ ਵੇਖਣਾ ਚਾਹੁੰਦੇ ਸਨ। ਕੌਮ ਦੇ ਵਿਹੜੇ ਵਿੱਚ ਚਾਨਣ, ਤਾਂ ਹੀ ਆਪ ਹਨੇਰ ਕੋਠੜੀਆਂ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ। ਅੱਜ ਦੇ ਹਾਕਮਾਂ ਨੂੰ ਮੇਰਾ ਗੁਰੂ, ਬਾਣੀ, ਬਾਣਾ, ਸਰੂਪ ਦੇਖ ਨਹੀਂ ਭਾਉਂਦੇ। ਮੇਰੇ ਗੁਰੂ ਗ੍ਰੰਥ ਸਾਹਿਬ ਤੱਕ ਅਗਨ ਭੇਂਟ ਕਰ ਦਿੱਤੇ ਜਾਂਦੇ ਹਨ। ਮੇਰੀਆਂ ਭੈਣਾਂ ਰੁਜ਼ਗਾਰ ਦੀ ਮੰਗ ਕਰਦੀਆਂ ਹਨ ਜਿੰਨ੍ਹਾਂ ਦੀਆਂ ਗੁੱਤਾਂ ਨੂੰ ਹੱਥ ਪੈਂਦੇ, ਕੇਸਾਂ ਦੀ ਬੇਅਦਬੀ, ਚੁੰਨੀਆਂ ਨੂੰ ਰੋਲਿਆ ਜਾਂਦਾ, ਜੇਲ੍ਹਾਂ ਵਿੱਚ ਬੰਦ ਕੌਣ ਕਰ ਰਿਹਾ ਹੈ। ਪੱਗ ਵਾਲਾ ਹਾਕਮ ਦਿੱਲੀ ਦਾ ਕਰਿੰਦਾ। ਹਾਕਮ ਕੁੱਟਣਾ ਤੇ ਤਸੀਹਾ ਘਰਾਂ ਵਿੱਚ ਮੰਗਣ ਤੇ ਪਾਣੀ ਦੀ ਘੁੱਟ ਨਹੀਂ ਦੇਂਦਾ। ਮੇਰੇ ਪੰਜਾਬ ਨੂੰ ਪਾਣੀ ਨਾਲ ਡੋਬ ਕੇ ਖੱਚਰੀ ਹਾਸੀ ਹੱਸਦਾ ਰਹਿੰਦਾ, ਰੱਬੀ ਕਹਿਰ ਤੇ ਮੱਦਦ ਪੰਜਾਬ ਦੀ ਥਾਂ ਅਫਗਾਨਿਸਤਾਨ ਭੇਜਦਾ। ਹਾਂ ਇਸ ਲਈ ਅਫਗਾਨਾਂ ਨੂੰ ਭਜਾਉਣ ਵਾਲਿਆਂ ਤੋਂ ਉਸਨੂੰ ਡਰ ਲਗਦਾ, ਕਿ ਕਿਤੇ ਡੁੱਬਦੇ ਪੰਜਾਬ ਦੀ ਮੱਦਦ ਲਈ ਆਏ ਅੱਲ੍ਹਹਾ ਤਾਅਲਾ ਦੇ ਪੁੱਤਰਾਂ ਵੱਲ ਘੂਰ-ਘੂਰ ਵੇਖਦਾ ਹੈ, ਤੇ ਇਹਨਾਂ ਦੇ ਮਿਲਾਪ ਨੂੰ ਦੁਸ਼ਮਣੀ ਵਿੱਚ ਕਿਵੇਂ ਬਦਲਣਾ। ਇਹ ਵੀ ਜਰੂਰੀ ਹੈ ਸੋਚ ਰਿਹਾ ਹੋਵੇਗਾ। ਹਾਂ ਦੋਸਤ ਦੀਵਾਲੀ, ਵਿਸਾਖੀ ਮੁਬਾਰਕ ਜ਼ਰੂਰ ਆਖਾਂਗਾ। ਜਿਸ ਦਿਨ ਮੇਰੇ ਵੀਰ ਹਵਾਰਾ, ਭਿਉਰਾ, ਰਾਜੋਆਣਾ, ਭੁੱਲਰ ਅਤੇ ਬਾਬਾ ਜਸਵੰਤ ਸਿੰਘ ਕਾਲਾ ਆਪਣੇ ਘਰੀਂ ਪਰਤਣਗੇ। ਉਹ ਭੀ ਇੱਕ ਦਿਨ ਅਲਾਹੀ ਹੋਵੇਗਾ, ਆਪਣੀ ਜਿਮੀ ਹੋਗੀ ਆਪਣਾ ਆਸਮਾਂ ਹੋਗਾ। ਸਾਰੇ ਪਾਸੇ ਰੌਸ਼ਨੀ ਹੋਗੀ, ਸਾਰੇ ਵਹਾਂ ਚਾਨਣ ਹੋਗਾ। ਫਿਰ ਸਭ ਨੂੰ ਨਵਾਂ ਸਾਲ, ਵਿਸਾਖੀ, ਦਿਵਾਲੀ-ਬੰਦੀ ਛੋੜ ਤੇ ਹਰ ਦਿਨ ਮੁਬਾਰਕ ਹੋਗਾ।
 

ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)

Posted By: GURBHEJ SINGH ANANDPURI

Loading…
Loading the web debug toolbar…
Attempt #