Nazrana Times

ਪੰਜਾਬੀ

ਰਣਜੀਤ ਨਗਾਰਾ

21 Dec, 2025 08:31 PM
ਰਣਜੀਤ ਨਗਾਰਾ

ਦਸਮੇਸ਼ ਪਿਤਾ, ਸਾਹਿਬੇ ਕਮਾਲ, ਸ੍ਰੀ ਗੁਰੁ ਹਰਿਗੋਬਿੰਦ ਸਿੰਘ ਜੀ ਦੇ ਅਨੰਦਪੁਰੀ ਦੀ ਧਰਤੀ ਤੋਂ ਰਣਜੀਤ ਨਗਾਰੇ ਦੀ ਗੂੰਜ ਨੇ ਬਿਪਰਵਾਦੀ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਕਰ ਦਿੱਤੀ, ਉਹ ਆਪਣੇ ਆਪ ਨੂੰ ਦਸਮੇਸ਼ ਪਿਤਾ ਦੇ ਮੁਕਾਬਲੇ ਤੁੱਛ ਸਮਝਣ ਲੱਗੇ। ਦਸਮੇਸ਼ ਪਿਤਾ ਦੀ ਦਸਤਾਰ ਤੇ ਸਜੀ ਕਲਗੀ ਦੀ ਚਮਕ ਅੱਗੇ ਉਹਨਾਂ ਦੀ ਰਾਜਵਾੜਾਸ਼ਾਹੀ ਉਹਨਾਂ ਨੂੰ ਬੌਣੀ ਲੱਗਣ ਲੱਗੀ। ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਬਾਰ ਵਿੱਚ ਸਿੱਖਾਂ ਦੀ ਚਹਿਲ ਪਹਿਲ ਤੇ ਜੰਗੀ ਕਰਤਬ ਤੋਂ ਉਹਨਾਂ ਨੂੰ ਭੈਅ ਆਉਣ ਲੱਗਾ ਤੇ ਉਹਨਾਂ ਦਸਮੇਸ਼ ਪਿਤਾ ਜੀ ਦੇ ਬੰਦੀ ਛੋੜ ਦਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਹਿਸਾਨ ਭੁਲਾ ਕੇ, ਗੁਰੂ ਦਸਮੇਸ਼ ਨਾਲ ਲੜਾਈਆਂ ਕਰਨੀਆਂ ਸ਼ੁਰੂੂੂੂ ਕਰ ਦਿੱਤੀਆਂ ਪਰ ਰਣਜੀਤ ਨਗਾਰੇ ਦੀ ਗੂੰਜ ਨੂੰ ਰੋਕ ਨਾ ਸਕੇ ਤੇ ਦਿੱਲੀ ਦੇ ਬਾਦਸ਼ਾਹ ਅਰੰਗਜ਼ੇਗ ਤੋਂ ਮੱਦਦ ਲੈ ਕੇ, ਅਨੰਦਪੁਰ ਤੇ ਚੜ੍ਹਾਈ ਕਰ ਅਨੰਦਪੁਰ ਨੂੰ ਛੱਡਣ ਲਈ ਪਹਿਲਾਂ ਸੌਂਹਾਂ ਖਾਧੀਆਂ ਤੇ ਫੇਰ ਹਮਲਾ ਕਰਕੇ ਵਿਸ਼ਵਾਸਘਾਤੀ ਹੋਣ ਦਾ ਸਬੂਤ ਦਿੱਤਾ। ਪਰ ਗੁਰੂ ਦਸਮੇਸ਼ ਜੀ ਦੀ ਕਲਗੀ ਦੀ ਚਮਕ ਤੇ ਰਣਜੀਤ ਨਗਾਰੇ ਦੀ ਗੂੰਜ ਅੱਜ ਵੀ ਅਨੰਦਪੁਰ ਦੀ ਧਰਤੀ ਤੇ ਗੂੰਜਦੀ ਹੈ ਤੇ ਬਾਈਧਾਰ ਦੀਆਂ ਰਿਆਸਤਾਂ ਦਾ ਕੋਈ ਨਾਂ ਤਕ ਨਹੀਂ ਲੈਂਦਾ।
 

 

ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)

Posted By: GURBHEJ SINGH ANANDPURI