Nazrana Times

ਪੰਜਾਬੀ

ਉਪਨੀਤ ਸਿੰਘ ਨੇ ਲੁਧਿਆਣਾ ਦੇ ਜ਼ਿਲ੍ਹਾ ਖ਼ਜਾਨਾ ਅਫ਼ਸਰ ਵਜੋਂ ਅਹੁੱਦਾ ਸੰਭਾਲਿਆ

19 Sep, 2025 03:42 AM
ਉਪਨੀਤ ਸਿੰਘ ਨੇ ਲੁਧਿਆਣਾ ਦੇ ਜ਼ਿਲ੍ਹਾ ਖ਼ਜਾਨਾ ਅਫ਼ਸਰ ਵਜੋਂ ਅਹੁੱਦਾ ਸੰਭਾਲਿਆ

ਕਿਹਾ! ਸਮਾਂਬੱਧ, ਜਵਾਬਦੇਹ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣਾ ਮੁੱਖ ਟੀਚਾ

ਲੁਧਿਆਣਾ, 18 ਸਤੰਬਰ ,ਮਨਜਿੰਦਰ ਸਿੰਘ ਭੋਗਪੁਰ 

 ਸ੍ਰੀ ਉਪਨੀਤ ਸਿੰਘ (ਖ਼ਜਾਨਾ ਅਫ਼ਸਰ) ਨੇ ਅੱਜ ਲੁਧਿਆਣਾ ਦੇ ਨਵੇਂ ਜ਼ਿਲ੍ਹਾ ਖ਼ਜਾਨਾ ਅਫ਼ਸਰ ਵਜੋਂ ਆਪਣਾ ਅਹੁੱਦਾ ਸੰਭਾਲਿਆ। ਇਸ ਤੋਂ ਪਹਿਲਾਂ ਉਨ੍ਹਾਂ ਬਤੌਰ ਖ਼ਜਾਨਾ ਅਫ਼ਸਰ, ਜਗਰਾਉਂ ਵੀ ਸੇਵਾ ਨਿਭਾਈ।

ਸ੍ਰੀ ਉਪਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪੂਰੀ ਜਵਾਬਦੇਹੀ ਤੇ ਪਾਰਦਰਸ਼ੀ ਢੰਗ ਨਾਲ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣਾ ਹੋਵੇਗਾ।

ਇਸ ਮੌਕੇ ਮਨਦੀਪ ਸਿੰਘ, ਸੁਪਰਡੰਟ ਰਾਕੇਸ਼ ਕੁਮਾਰ, ਅਸ਼ਵਨੀ ਕੁਮਾਰ ਜੈਨ, ਸਟੇਟ ਪ੍ਰਧਾਨ ਲਖਵੀਰ ਸਿੰਘ ਗਰੇਵਾਲ, ਨਵਦੀਪ ਸਿੰਘ, ਕੁਲਦੀਪ ਕੁਮਾਰ, ਸੁਖਵਿੰਦਰ ਸਿੰਘ ਤੇ ਸਮੂਹ ਸਟਾਫ ਵੱਲੋਂ ਨਵੇਂ ਜ਼ਿਲ੍ਹਾ ਖ਼ਜਾਨਾ ਅਫ਼ਸਰ ਦਾ ਗਲਦਸਤੇ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ।

ਬਾਅਦ ਵਿੱਚ ਉਨ੍ਹਾਂ ਸਟਾਫ ਨਾਲ ਰਸਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰੀਆਂ, ਸਮਾਂਬੱਧ ਅਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

Posted By: GURBHEJ SINGH ANANDPURI