Nazrana Times

ਪੰਜਾਬੀ

ਲ਼ੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜੋਧਾਨਗਰੀ ਦੇ ਸਿੱਧੂ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ

19 Feb, 2026 06:39 PM
ਲ਼ੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜੋਧਾਨਗਰੀ ਦੇ ਸਿੱਧੂ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ

ਟਾਂਗਰਾਂ - ਸੁਰਜੀਤ ਸਿੰਘ ਖਾਲਸਾ
 

ਪਿੰਡ ਜੋਧਾਨਗਰੀ ਦੇ ਉੱਘੇ ਸਮਾਜਸੇਵੀ ਪ੍ਰਤਾਪ ਸਿੰਘ ਸਿੱਧੂ ਦੇ ਬੇਟੇ ਐਨ ਆਰ ਆਈ ਯਾਦਵਿੰਦਰ ਸਿੰਘ ਯੂ ਐਸ ਏ ਦੀ ਬੇਟੀ ਅਬਾਦਤ ਕੌਰ ਸਿੱਧੂ ਅਤੇ ਬੇਟੇ ਅਤਰਪ੍ਰਤਾਪ ਸਿੰਘ ਸਿੱਧੂ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ। ਇਸ ਮੌਕੇ ਉਨਾਂ ਦੇ ਕਰੀਬੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਉੱਨਾਂ ਦੇ ਗ੍ਰਹਿ ਵਿਖੇ ਮੱਥਾ ਟੇਕਿਆ ਅਤੇ ਸਿੱਧੂ ਪਰਿਵਾਰ ਨੂੰ ਮੁਬਾਰਕ ਬਾਦ ਦਿੱਤੀ । ਉਨਾ ਗੱਲਬਾਤ ਮੌਕੇ ਕਿਹਾ ਕਿ ਇਸ ਪਰਿਵਾਰ ਦੀ ਗੁਰੂ ਘਰਾਂ ਵਿੱਚ ਧਾਰਮਿਕ ਦਾਨ ਦੇਣ ਦੀ ਅਟੁੱਟ ਸ਼ਰਧਾ ਰਹੀ ਹੈ। ਅਤੇ ਨਾਲ ਹੀ ਲੋੜਵੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਬਿਨਾ ਕਿਸੇ ਦਿਖਾਵੇ ਦੇ ਦਿਲ ਖੋਲ ਕੇ ਕਰਨ ਦਾ ਚਾਅ ਹਮੇਸ਼ਾ ਬਣਿਆ ਰਹਿਦਾ ਹੈ। ਜੋ ਕਿ ਵਿਦੇਸ਼ਾਂ ਵਿੱਚ ਵੀ ਇਹ ਪਰਿਵਾਰ ਖੇਡਾਂ ਪ੍ਰਤੀ ਪਿਆਰ ਕਬੱਡੀ ਮੈਚ ਕਰਾਉਂਣੇ ਅਤੇ ਪੰਜਾਬ ਤੋਂ ਗਏ ਲੋਕਾਂ ਸਹਾਇਤਾ ਕਾਰਨ ਲਈ ਪ੍ਰਾਉਣਾਚਾਰੀ ਕਰਕੇ ਜਾਣਿਆ ਜਾਂਦਾ ਹੈ। ਜਿਕਰਯੋਗ ਹੈ ਕਿ ਕੱਲ ਭੋਗ ਮੌਕੇ ਉੱਘੀਆਂ ਧਾਰਮਿਕ ਅਤੇ ਰਾਜਸੀ ਸਖਸੀਅਤਾਂ ਅਸ਼ੀਰਵਾਦ ਦੇਣ ਪਹੁੰਚ ਰਹੀਆਂ ਹਨ। ਲੋੜਵੰਦ ਲੋਕਾਂ ਨੂੰ ਕੰਬਲ ਤਕਸੀਮ ਕੀਤੇ ਜਾਣਗੇ ।

Posted By: GURBHEJ SINGH ANANDPURI