Nazrana Times

ਪੰਜਾਬੀ

'ਆਪ' ਆਗੂ ਪ੍ਰੋ.ਹਰਪ੍ਰੀਤ ਸਿੰਘ ਕੋਟ ਵਲੋਂ ਬਲਾਕ ਚੋਹਲਾ ਸਾਹਿਬ ਦੇ ਪੱਤਰਕਾਰ ਭਾਈਚਾਰੇ ਨਾਲ ਸਾਰਥਕ ਵਿਚਾਰਾਂ

19 Feb, 2026 06:55 PM
'ਆਪ' ਆਗੂ ਪ੍ਰੋ.ਹਰਪ੍ਰੀਤ ਸਿੰਘ ਕੋਟ ਵਲੋਂ ਬਲਾਕ ਚੋਹਲਾ ਸਾਹਿਬ ਦੇ ਪੱਤਰਕਾਰ ਭਾਈਚਾਰੇ ਨਾਲ ਸਾਰਥਕ ਵਿਚਾਰਾਂ

ਰਾਕੇਸ਼ ਨਈਅਰ
ਚੋਹਲਾ ਸਾਹਿਬ,19 ਫਰਵਰੀ 
 

ਪੱਤਰਕਾਰੀ ਉਹ ਸੇਵਾ ਹੈ ਜੋ ਕਿ ਹਰੇਕ ਦੇ ਹਿੱਸੇ ਨਹੀਂ ਆਉਂਦੀ,ਇੱਕ ਪੱਤਰਕਾਰ ਦੀ ਬਹੁਤ ਵੱਡੀ ਜੁੰਮੇਵਾਰੀ ਹੁੰਦੀ ਹੈ ਕਿ ਉਹ ਜੋ ਵੀ ਸਮਾਜ ਵਿੱਚ ਵਾਪਰ ਰਿਹਾ ਹੈ ਉਸਦੀ ਸਹੀ ਤਸਵੀਰ ਆਮ ਲੋਕਾਂ ਤੱਕ ਪਹੁੰਚਾ ਦੇਵੇ।ਪਿਛਲੇ ਸਮੇਂ ਸਮੇਂ ਤੋਂ ਮੀਡੀਆ ਨਾਲ ਜੁੜੇ ਬਲਾਕ ਚੋਹਲਾ ਸਾਹਿਬ ਦੇ ਪੱਤਰਕਾਰ ਭਾਈਚਾਰੇ ਨਾਲ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸੀਨੀਅਰ ਆਗੂ ਹਲਕਾ ਖਡੂਰ ਸਾਹਿਬ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਨੇ ਕੀਤਾ।ਉਹਨਾਂ ਦੱਸਿਆ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਨਾਲ ਮੇਰੀ ਦਸ ਬਾਰਾਂ ਸਾਲਾਂ ਦੀ ਦਿਲੀ ਸਾਂਝ ਹੈ।ਅੱਜ ਬਲਾਕ ਚੋਹਲਾ ਸਾਹਿਬ ਦੇ ਸਾਰੇ ਮੀਡੀਆ ਨਾਲ ਜੁੜੇ ਸਾਥੀਆਂ ਨਾਲ ਸਾਰਥਕ ਵਿਚਾਰਾਂ ਕੀਤੀਆਂ।ਉਹਨਾਂ ਵਲੋਂ ਪਾਏ ਮੀਡੀਆ ਖੇਤਰ ਵਿੱਚ ਯੋਗਦਾਨ ਬਦਲੇ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਸਾਰੇ ਸਾਥੀ ਉਹ ਹਨ ਜਿਨ੍ਹਾਂ ਨੇ ਲਗਭਗ 25/30 ਸਾਲ ਤੋਂ ਮੀਡੀਆ ਨਾਲ ਜੁੜ ਕੇ ਲੋਕਾਂ ਦੇ ਮਸਲੇ ਅਤੇ ਸਮਾਜ ਦੇ ਹਰ ਪੱਖ ਨੂੰ ਲੋਕਾਂ ਸਾਹਮਣੇ ਰੱਖਿਆ ਹੈ।ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ।ਪ੍ਰੋ.ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੱਤਰਕਾਰ ਭਾਈਚਾਰਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨਗੇ।ਇਸ ਮੌਕੇ ਚੇਅਰਮੈਨ ਦਇਆ ਸਿੰਘ ਸੰਧੂ, ਮੈਂਬਰ ਪੰਚਾਇਤ ਡਾ.ਇੰਦਰਜੀਤ ਸਿੰਘ, ਡਾ.ਨਿਰਭੈ ਸਿੰਘ,ਸੁਖਬੀਰ ਸਿੰਘ ਪੰਨੂ,ਕਰਮਜੀਤ ਸਿੰਘ ਫੌਜੀ,ਗੁਰਮੀਤ ਕੁਮਾਰ ਕਾਕੇ ਸ਼ਾਹ,ਰਣਬੀਰ ਸਿੰਘ,ਇੰਦਾ ਗਿੱਲ ਆਦਿ ਹਾਜ਼ਰ ਸਨ।

Posted By: GURBHEJ SINGH ANANDPURI