Nazrana Times

ਪੰਜਾਬੀ

ਕਸਬਾ ਟਾਂਗਰਾ ਐਨ ਐਚ ਵਨ ਹਾਈਵੇ ਤੇ ਬਣਿਆ ਪੁਲ ਦਾ ਅਧੂਰਾ ਕੰਮ ਰਹਿਣ ਕਾਰਨ ਲੋਕਾਂ ਦੀ ਸਿਰਦਰਦੀ ਬਣਿਆ

18 Nov, 2025 12:07 AM
ਕਸਬਾ ਟਾਂਗਰਾ ਐਨ ਐਚ ਵਨ ਹਾਈਵੇ ਤੇ ਬਣਿਆ ਪੁਲ ਦਾ ਅਧੂਰਾ ਕੰਮ ਰਹਿਣ ਕਾਰਨ ਲੋਕਾਂ ਦੀ ਸਿਰਦਰਦੀ ਬਣਿਆ

ਸਥਾਨਕ ਆਉਣ ਜਾਣ ਵਾਲੇ ਲੋਕਾਂ  ਲਈ ਲੰਘਣਾ ਮੁਸ਼ਕਿਲ ਹੋਇਆ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਸਬਾ ਟਾਂਗਰਾ ਵਿਖੇ ਬਣਿਆ ਨਵਾਂ ਪੁਲ ਇੱਕ ਮਹੀਨਾ ਚੱਲਣ ਤੋਂ ਬਾਅਦ ਟੁੱਟਣਾ ਸ਼ੁਰੂ ਹੋ ਗਿਆ ਜਿਸ ਕਾਰਨ ਉੱਤੇ ਹਾਈਵੇ ਦਾ ਚੱਲਣਾ ਟਰੈਫਿਕ ਬੰਦ ਕਰ ਦਿੱਤਾ ਗਿਆ ਸੀ ਸਥਾਨਕ ਲੋਕਾਂ ਵੱਲੋਂ ਵੱਡੀ ਪੱਧਰ ਤੇ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਜਿਸ ਦੀ ਇਨਕੁਆਇਰੀ ਕਰਨ ਵਾਸਤੇ ਤਹਸੀਲਦਾਰ ਸਮੇਤ ਕਈ ਉੱਚ ਅਧਿਕਾਰੀ ਇੱਥੇ ਅਤੇ ਕੰਪਨੀ ਦੇ ਸੀਨੀਅਰ ਅਫਸਰ ਵੀ ਆਏ ਸਨ ਪਰ ਉਹ ਲਾਰਾ ਲੱਪਾ ਲਾ ਕੇ ਚਲਦੇ ਬਣੇ ਕਿਸੇ ਨੇ ਪੁੱਲ ਦੀ ਸਾਰ ਨਹੀਂ ਲਈ  ਟਰੈਫਿਕ ਜਿਆਦਾ ਹੋਣ ਕਾਰਨ ਸਥਾਨਕ ਲੋਕਾਂ ਲਈ ਸੜਕ ਪਾਰ ਕਰਨੀ ਬਹੁਤ ਮੁਸ਼ਕਿਲ ਹੋ ਗਈ ਹੈ ਬਜ਼ੁਰਗ ਬੀਬੀਆਂ ਤੇ ਬੱਚਿਆਂ ਨੂੰ ਕਈ ਲੰਮਾਂ ਸਮਾਂ ਇੰਤਜ਼ਾਰ ਕਰਨਾ ਪੈਂਦਾ ਫਿਰ ਲੰਘਦੇ ਹਨ ਸਥਾਨਕ ਲੋਕਾਂ ਦੀ ਮੰਗ ਹੈ ਪੁੱਲ ਨੂੰ ਜਲਦੀ ਚਾਲੂ ਕੀਤਾ ਜਾਵੇ ਤਾਂ ਕਿ ਸੜਕ ਦੀ ਆਵਾਜਾਈ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਕੁਝ ਨਾ ਕੁਝ ਰਾਹਤ ਮਿਲ ਸਕੇ|

Posted By: GURBHEJ SINGH ANANDPURI