ਆਪ ਨੇ ਡਾਕਟਰ ਮੁਹਿੰਮ ਦਾ ਕੀਤਾ ਆਗਾਜ਼

ਪੰਜਾਬ ਵਾਸੀਆਂ ਲਈ ਕੀਤਾ ਗਿਆ ਹੈਲਪਲਾਈਨ ਨੰਬਰ ਜਾਰੀ:- ਗੁਰਪਾਲ ਇੰਡੀਅਨ

by Nazrana News 30 May

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਦੇ ਔਖੇ ਸਮੇਂ ਚ ਸੂਬੇ ਦੇ ਲੋਕਾਂ ਨੂੰ ਡਾਕਟਰੀ ਮਦਦ ਦੇਣ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਪ ਦਾ ਡਾਕਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਡਾਕਟਰ ਵਿੰਗ ਦੇ ਜ਼ਿਲਾ ਇੰਚਾਰਜ ਜਗਜੀਤ ਸਿੰਘ ਵਿਰਕ , ਲੀਗਲ ਵਿੰਗ ਦੇ ਜ਼ਿਲਾ ਇੰਚਾਰਜ ਨਿਤਿਨ ਮੱਟੂ, ਅਤੇ ਜ਼ਿਲਾ ਕਪੂਰਥਲਾ ਦੇ ਕੋਆਰਡੀਨੇਟਰ ਮੈਡਮ ਲਲਿਤ ਨੇ ਇਸ ਡਾਕਟਰ ਮੁਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਔਖੇ ਸਮੇਂ ਚ ਸੂਬੇ ਦੇ ਲੋਕਾਂ ਨੂੰ ਡਾਕਟਰੀ ਮਦਦ ਦੇ ਲਈ ਆਪ ਦੀ ਡਾਕਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਤਹਿਤ ਪੰਜਾਬ ਵਾਸੀਆਂ ਲਈ ਇੱਕ ਹੈਲਪਲਾਈਨ ਨੰਬਰ 7827275743 ਜਾਰੀ ਕੀਤਾ ਗਿਆ ਹੈ ਜਿਸ ਤੇ ਸੰਪਰਕ ਕਰ ਕੇ ਕੋਈ ਵੀ ਪੰਜਾਬ ਵਾਸੀ ਕੋਰੋਨਾ ਵਾਇਰਸ ਅਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸਬੰਧੀ ਮੁਫ਼ਤ ਘਰ ਬੈਠਾ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜ਼ਿਲ੍ਹਾ ਟੀਮ ਤੋਂ ਇਲਾਵਾ ਹਲਕਾ ਕਪੂਰਥਲਾ ਤੋਂ ਬਲਾਕ ਪ੍ਰਧਾਨ ਸਤਨਾਮ ਸਿੰਘ ਕਾਲਾ ਸੰਘਿਆ, ਬਲਾਕ ਪ੍ਰਧਾਨ ਮਨਿੰਦਰ ਸਿੰਘ , ਬਲਾਕ ਪ੍ਰਧਾਨ ਪਿਆਰਾ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ, ਆਪ ਆਗੂ ਕੰਵਰ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਰਿਟਾਇਰਡ ਡੀਐੱਸਪੀ ਕਰਨੈਲ ਸਿੰਘ ਤੇ ਹੋਰ ਪਾਰਟੀ ਵਲੰਟੀਅਰ ਸ਼ਾਮਲ ਸਨ ।