Nazrana Times

ਪੰਜਾਬੀ

ਵਾਰਡ ਨੰਬਰ 18, 22 ,24 ਅਤੇ 42 ਵਿਖੇ 10-10 ਲੱਖ ਰੁਪਏ ਦੇ ਸਿਹਤ ਕਾਰਡ ਵੰਡੇ ਗਏ

29 Sep, 2026 07:42 PM

ਕਪੂਰਥਲਾ 29 ਸਿਤੰਬਰ ਗੌਰਵ ਮੜੀਆ 
ਕਪੂਰਥਲਾ ਦੇ ਵਾਰਡ ਨੰਬਰ 18, 22,24ਅਤੇ 42 ਵਿਖੇ ਸਿਹਤ ਸਹੂਲਤਾਂ ਨਾਲ ਸਬੰਧਤ 10-10 ਲੱਖ ਰੁਪਏ ਦੇ ਸਿਹਤ ਕਾਰਡ ਵੰਡਣ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ, ਹਲਕਾ ਇੰਚਾਰਜ ਕਪੂਰਥਲਾ, ਆਮ ਆਦਮੀ ਪਾਰਟੀ ਦੀ ਧਰਮ ਪਤਨੀ ਸ੍ਰੀਮਤੀ ਹਰਦੀਪ ਕੌਰ ਚੰਦੀ ਵੱਲੋਂ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਗਏ।

ਇਸ ਮੌਕੇ SMO ਮੈਡਮ ਪਰਮਿੰਦਰ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਉਨ੍ਹਾਂ ਦੀ ਮੌਜੂਦਗੀ ਵਿੱਚ ਲਾਭਪਾਤਰੀਆਂ ਨੂੰ ਸਿਹਤ ਕਾਰਡ ਪ੍ਰਦਾਨ ਕੀਤੇ ਗਏ ਅਤੇ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਸਮਾਗਮ ਦੌਰਾਨ ਦਰਸ਼ਨ ਸਿੰਘ, ਰਾਜ ਕੁਮਾਰੀ, ਕਰਮਜੀਤ ਕੌਰ, ਕਨਵ ਪਾਸੀ, ਨਵਰੀਤ ਕੌਰ, ਰਿਸ਼ੀਕਾਂਤ, ਕੰਵਰ ਇਕਬਾਲ ਸਿੰਘ, ਦਲਜੀਤ ਕੌਰ, ਸੰਦੀਪ ਕੌਰ, ਕਪਿਲ ਦੇਵ ਸੋਨੂੰ ਅਤੇ ਗੌਰਵ ਕੁਮਾਰ ਕਾਂਡਾ ਵੀ ਮੌਜੂਦ ਰਹੇ।

ਇਸ ਮੌਕੇ ਸਿਹਤ ਕਾਰਡ ਵੰਡਣ ਦਾ ਮੁੱਖ ਉਦੇਸ਼ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਯਕੀਨੀ ਬਣਾਉਣਾ ਅਤੇ ਲਾਭਪਾਤਰੀ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਰਿਹਾ।

ਸਮਾਗਮ ਵਿੱਚ ਮੌਜੂਦ ਸਾਰੇ ਪਤਵੰਤਿਆਂ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੇ ਇਸ ਮੌਕੇ ਆਪਣੀ ਹਾਜ਼ਰੀ ਦਰਜ ਕਰਵਾਈ।

Posted By: Gaurav Maria

Latest News