ਖੇਤੀਬਾੜੀ ਵਿਕਾਸ ਅਫਸਰਾਂ ਵੱਲੋ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ
- ਵੰਨ ਸੁਵੰਨ
- 30 Oct,2025
ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ
ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੀ.ਡੀ ਐਸ .ਏ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆ ਵੱਲੋਂ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਰਾਹੀ ਪੰਜਾਬ ਸਰਕਾਰ ਨੂੰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀ ਮੈਮੋਰੰਡਮ ਦਿੱਤਾ ਗਿਆ ।ਇਸ ਦੌਰਾਨ ਪੀ ਡੀ ਐਸ ਏ ਅਮ੍ਰਿਤਸਰ ਦੇ ਪ੍ਰਧਾਨ ਡਾ. ਸਤਵਿੰਦਰਬੀਰ ਸਿੰਘ ਕੋਟਲਾ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੀ ਸਮੇਂ ਸਿਰ ਪਦਉੱਨਤੀ ਹੋਣ ਨਾਲ ਉਸ ਦਾ ਮਨੋਬਲ ਉੱਚਾ ਹੁੰਦਾ ਹੈ ।ਅਤੇ ਉਹ ਹੋਰ ਤਨਦੇਹੀ ਨਾਲ ਲੋਕ ਹਿੱਤ ਵਿੱਚ ਕੰਮ ਕਰਦਾ ਹੈ। ਪ੍ਰੰਤੂ ਵਿਭਾਗ ਵਿੱਚ ਯੋਗ ਉਮੀਦਵਾਰ ਖੇਤੀਬਾੜੀ ਵਿਕਾਸ ਅਫਸਰ ਤੋਂ ਖੇਤੀਬਾੜੀ ਅਫਸਰ ਦੀ ਪਦਉੱਨਤੀ ਲਈ ਲੌੜੀਦੇ 6 ਸਾਲ ਦੇ ਉਲਟ 13 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਪਦਉੱਨਤੀ ਲਈ ਉਡੀਕ ਕਰ ਰਹੇਂ ਹਨ। ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾ ਹਨ ।ਕਿ ਹਰ ਸਾਲ ਪਦਉੱਨਤੀ ਲਈ ਨਾਮ ਵਿਚਾਰੇ ਜਾਣ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਪਦਉਨਤੀ ਲਈ ਪਿਛਲੇ ਦੋ ਸਾਲਾ ਤੋ ਟਾਲਾ ਵੱਟਿਆ ਜਾ ਰਿਹਾ ਹੈ । ਇਸ ਸਮੇਂ ਵੱਖ ਵੱਖ ਜਿਲਿਆਂ ਵਿੱਚ ਖੇਤੀਬਾੜੀ ਅਫਸਰਾਂ ਦੀਆਂ 93 ਅਸਾਮੀਆਂ ਖਾਲੀ ਹਨ। ਅਤੇ ਵਿਭਾਗ ਵਿੱਚ ਵੱਖ-ਵੱਖ ਆਸਾਮੀਆਂ ਲਈ ਸਾਰੇ ਕੇਡਰਾਂ ਦੀਆਂ ਤਰੱਕੀਆਂ ਹੋ ਚੁਕੀਆ ਹਨ । ਪਰ ਕੇਵਲ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਤਰੱਕੀ ਤੋਂ ਵਾਂਝੇ ਰੱਖਣਾ ਸਰਾਸਰ ਨਾ-ਇਨਸਾਫੀ ਹੈ ।ਜੋ ਕਿ ਬਰਦਾਸ਼ਤ ਤੋ ਬਾਹਰ ਹੈ ।ਇਸ ਤੋ ਇਲਾਵਾ ਬਾਗਬਾਨੀ ਵਿਭਾਗ ਵਿੱਚ ਬਾਗਬਾਨੀ ਵਿਕਾਸ ਅਫਸਰਾਂ ਦੀ ਲੰਮੇ ਸਮੇਂ ਤੋਂ ਤਰੱਕੀ ਨਹੀਂ ਹੋਈ ਹੈ ।ਅਤੇ ਕਈ ਅਧਿਕਾਰੀ 25 ਸਾਲ ਤੋ ਤਰੱਕੀ ਦੀ ਉਡੀਕ ਲਗਾਈ ਬੈਠੇ ਹਨ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਵਿਚ ਕੰਮ ਕਰਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪੇਪੈਰਿਟੀ ਜੋ ਕਿ ਵੈਟਨਰੀ ਅਫਸਰਾਂ ਦੇ ਬਰਾਬਰ ਹੁਣ ਤੱਕ ਚੱਲਦੀ ਆ ਰਹੀ ਹੈ, ਪ੍ਰੰਤੂ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਉੱਚ ਅਧਿਕਾਰੀਆ ਵੱਲੋ ਵਿੱਚ ਜਾਣ ਬੁੱਝ ਕੇ ਤਨਖਾਹ ਸਕੇਲ ਘਟਾਏ ਜਾਂ ਰਹੇ ਹਨ ।ਜਿਸ ਕਾਰਨ ਸਾਨੂੰ ਮਜ਼ਬੂਰਨ ਸਰਕਾਰ ਖਿਲਾਫ ਸੰਘਰਸ਼ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ।ਸਰਕਾਰ ਸਾਡੀਆਂ ਉਪਰੋਕਤ ਮੰਗਾਂ ਵੱਲ ਧਿਆਂਨ ਦੇਵੇ ਨਹੀ ਤਾ ਅਸੀ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਾਂਗੇ। ਇਸ ਮੌਕੇ ਪੀ.ਡੀ.ਐਸ.ਏ ਦੇ ਮੈਬਰ ਡਾ. ਮਨਦੀਪ ਸਿੰਘ, ਜਨਰਲ ਸਕੱਤਰ ਅੰਮ੍ਰਿਤਸਰ, ਡਾ ਪਰਜੀਤ ਸਿੰਘ, ਡਾ ਹਰਉਪਿੰਦਰਜੀਤ ਸਿੰਘ,ਡਾ ਹਰਜਿੰਦਰ ਸਿੰਘ,ਡਾ ਅਮਨਦੀਪ ਸਿੰਘ, ਡਾ ਹਰਮਨਦੀਪ ਸਿੰਘ ਬਾਠ ਅਤੇ ਡਾ ਲਵਪ੍ਰੀਤ ਸਿੰਘ ਆਦਿ ਹਾਜਰ ਸਨ।
Posted By:
GURBHEJ SINGH ANANDPURI
Leave a Reply