ਮਜੀਠੀਆ ਦੀ ਸੁਰੱਖਿਆ ਅਤੇ ਆਵਾਜ਼ਾਂ ਦਬਾਉਣ ਦੇ ਦੋਸ਼ਾਂ ’ਤੇ ਅਕਾਲੀ ਦਲ ਦੀ ਰਾਜਪਾਲ ਨਾਲ ਮੁਲਾਕਾਤ
- ਰਾਜਨੀਤੀ
- 16 Jan, 2026 08:16 PM (Asia/Kolkata)
ਚੰਡੀਗੜ੍ਹ, ਨਜ਼ਰਾਨਾ ਟਾਈਮਜ ਬਿਊਰੋ
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ—ਸ. ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਬੀਬਾ ਗਨੀਵ ਕੌਰ ਮਜੀਠੀਆ ਵਿਧਾਇਕਾ, ਐਡ. ਅਰਸ਼ਦੀਪ ਸਿੰਘ ਕਲੇਰ ਅਤੇ ਐਡ. ਦਮਨਵੀਰ ਸਿੰਘ ਸੋਬਤੀ—ਨੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਅਕਾਲੀ ਦਲ ਨੇ ਦੋ ਗੰਭੀਰ ਮੁੱਦੇ ਰੱਖੇ। ਪਹਿਲੇ ਮੁੱਦੇ ਤਹਿਤ ਸ. ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਗਈ। ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੇਲ੍ਹ ਅੰਦਰ ਮਜੀਠੀਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਪਰ ਆਪ ਸਰਕਾਰ ਇਸ ਮਾਮਲੇ ’ਚ ਗੰਭੀਰਤਾ ਨਹੀਂ ਦਿਖਾ ਰਹੀ।
ਦੂਜੇ ਮੁੱਦੇ ’ਚ ਆਗੂਆਂ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਪੰਜਾਬ ਵਿੱਚ ਉੱਠ ਰਹੀਆਂ ਹੱਕ ਅਤੇ ਸੱਚ ਦੀਆਂ ਆਵਾਜ਼ਾਂ—ਚਾਹੇ ਉਹ ਪੱਤਰਕਾਰ, ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਨਾਲ ਸੰਬੰਧਿਤ ਹੋਣ—ਨੂੰ ਝੂਠੇ ਮਾਮਲਿਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਲੋਕਤੰਤਰ ਲਈ ਘਾਤਕ ਹੈ। ਅਕਾਲੀ ਦਲ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਰਵੱਈਆ ਜਾਰੀ ਰਿਹਾ ਤਾਂ ਪਾਰਟੀ ਪੰਜਾਬ ਵਿੱਚ ਹੋ ਰਹੇ ਜ਼ਬਰ-ਜ਼ੁਲਮ ਦੇ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗੀ।
Leave a Reply