ਦਸ਼ਮੇਸ਼ ਮੈਡੀਸਿਟੀ ਹਸਪਤਾਲ ਵੱਲੋ ਕੋਟਲਾ ਵਿਖੇ ਫ੍ਰੀ ਮੈਡੀਕਲ ਕੈਂਪ
- ਸਮਾਜ ਸੇਵਾ
- 09 Oct, 2025 09:58 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮੱਲੀਆਂ ਜੀ ਟੀ ਰੋਡ ਤੇ ਸਥਿਤ ਦਸ਼ਮੇਸ਼ ਮੈਡੀਸਿਟੀ ਹਸਪਤਾਲ ਦੇ ਸਟਾਫ ਵੱਲੋ ਹਾਰਟ ਦੀਆਂ ਬਿਮਾਰੀਆਂ ਸਬੰਧੀ ਐਮਡੀ ਡਾ.ਨਵੀਨ ਕੁਮਾਰ ਡੋਗਰਾ ਦੀ ਅਗਵਾਈ ਵਿਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਪਿੰਡ ਕੋਟਲਾ ਵਿਖੇ ਲਗਾਇਆ ਗਿਆ। ਇਸ ਫਰੀ ਮੈਡੀਕਲ ਕੈਂਪ ਵਿਚ 85 ਦੇ ਕਰੀਬ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ। ਜਿਸ ਵਿਚ ਫ੍ਰੀ ਸ਼ੂਗਰ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਡਾ. ਡੋਗਰਾ ਨੇ ਦੱਸਿਆ ਕਿ ਸਮੇਂ ਸਮੇਂ ਵੱਖ ਵੱਖ ਪਿੰਡਾਂ ਵਿੱਚ ਉੱਨਾਂ ਦੀ ਟੀਮ ਵਲੋਂ ਹਾਰਟ ਦੀਆਂ ਬਿਮਾਰੀਆਂ ਦਾ ਫਰੀ ਚੈੱਕਅਪ ਕੈਂਪ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਕਿਉਂਕਿ ਕਈ ਲੋਕ ਛੋਟੀ ਮੋਟੀ ਚੈਕਅੱਪ ਦੀ ਅਣਗਹਿਲੀ ਨਾਲ ਵੱਡੀਆਂ ਬੀਮਾਰੀਆਂ ਦੀ ਗ੍ਰਿਫ਼ਤ ਵਿਚ ਆਕੇ ਮਹਿੰਗੇ ਇਲਾਜ ਕਰਾਉਣ ਤੋਂ ਅਸਮਰੱਥ ਹੋ ਜਾਂਦੇ ਹਨ। ਦਸ਼ਮੇਸ ਮੈਡੀਸਿਟੀ ਹਸਪਤਾਲ ਮੱਲੀਆਂ ਵਲੋਂ ਇਹ ਵਿਸ਼ਵਾਸ ਦਵਾਇਆ ਕਿ ਇਸ ਤਰਾਂ ਦੇ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲੜੀਵਾਰ ਨਾਲ ਲੱਗਦੇ ਪਿੰਡਾਂ ਵਿਚ ਲਗਾਏ ਜਾਣਗੇ । ਇਸ ਮੌਕੇ ਡੀਐਮ ਹਰਜੀਤ ਸਿੰਘ ਅਤੇ ਸਟਾਫ ਦੇ ਗੌਰਵ ਸ਼ਰਮਾ, ਗੁਰਵਿੰਦਰ ਸਿੰਘ ,ਨਿਰਮਲਜੀਤ ਸਿੰਘ ਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
Leave a Reply