ਜਲੰਧਰ ‘ਚ ਏ. ਐੱਸ. ਆਈ. ਦੀ ਅਚਾਨਕ ਗੋਲ਼ੀ ਚੱਲਣ ਨਾਲ ਮੌਤ

ਜਲੰਧਰ ‘ਚ ਏ. ਐੱਸ. ਆਈ. ਦੀ ਅਚਾਨਕ ਗੋਲ਼ੀ ਚੱਲਣ ਨਾਲ ਮੌਤ
ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਂਕੀ ਪਿੰਡ ਉੱਗੀ ਵਿਖੇ ਤਾਇਨਾਤ ਏ. ਐੱਸ. ਆਈ. ਸੰਤੋਖ ਸਿੰਘ ਦੀ ਅਚਾਨਕ ਕਾਰਬਾਈਨ ਵਿਚੋਂ ਗੋਲ਼ੀ ਚੱਲਣ ਨਾਲ ਮੌਕੇ ‘ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਉੱਗੀ ਦੇ ਇੰਚਾਰਜ ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੰਤੋਖ ਸਿੰਘ ਪੁਲਸ ਚੌਂਕੀ ‘ਚ ਤਾਇਨਾਤ ਸੀ। ਮ੍ਰਿਤਕ ਸੰਤੋਖ ਸਿੰਘ 17 ਅਗਸਤ ਨੂੰ ਛੁੱਟੀ ਲੈ ਕੇ ਆਪਣੇ ਪਿੰਡ ਰੂਪਨਪੁਰ (ਸੁਭਾਨਪੁਰ) ਵਿਖੇ ਗਿਆ ਹੋਇਆ ਸੀ। 18 ਅਗਸਤ ਨੂੰ ਅਪਣੇ ਘਰ, ਕਾਰਬਾਈਨ ਨੂੰ ਸਾਫ਼ ਕਰ ਰਿਹਾ ਸੀ, ਜਿਸ ਵਿਚੋਂ ਗੋਲੀ ਨਿਕਲਣ ਕਾਰਨ ਮੌਕੇ ‘ਤੇ ਮੌਤ ਹੋ ਗਈ