ਹੜਤਾਲ 'ਤੇ ਡੱਟੀਆਂ ਰਹੀਆਂ ਆਸ਼ਾ ਵਰਕਰਾਂ
- ਕਾਰੋਬਾਰ
- 31 Aug,2025

ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ
ਆਸ਼ਾ ਵਰਕਰ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋ ਆਪਣੀਆ ਲਮਕਦੀਆ ਮੰਗਾ ਨੂੰ ਮਨਵਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਪੂਰੇ ਪੰਜਾਬ ਵਿਚ ਸ਼ਨਿੱਚਰਵਾਰ ਨੂੰ ਚੌਥੇ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਰਹੇ। ਪੰਜਾਬ ਦੇ ਚਾਰ ਕਨਵੀਨਰਾ ਦੇ ਸਹਿਯੋਗ ਨਾਲ ਸਾਰੇ ਜ਼ਿਲ੍ਹਿਆ ਦੇ ਬਲਾਕਾ ਵਿਚ ਆਸ਼ਾ ਵਰਕਰਾ ਧਰਨੇ 'ਤੇ ਰੋਸ ਵਜੋਂ ਬੈਠੀਆ ਹੋਈਆ ਹਨ। ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਕੌਰ ਨੇ ਦੱਸਿਆ ਕਿ ਆਸ਼ਾ ਵਰਕਰ ਤਾ ਪਹਿਲਾ ਵੀ ਪੰਜਾਬ ਦੇ ਲੋਕਾ ਨੂੰ ਬਿਨਾ ਤਨਖਾਹ ਤੋਂ ਸਿਹਤ ਵਿਭਾਗ ਵਿਚ ਲੋਕਾ ਦੀ ਹਰ ਸਮਸਿਆ 'ਚ ਖੜ੍ਹਦੇ ਹਨ ਅਤੇ ਸਿਹਤ ਸੇਵਾਵਾ ਪ੍ਰਦਾਨ ਕਰਵਾਉਣ ਲਈ ਸਿਹਤ ਸੰਸਥਾਵਾ ਅਤੇ ਲੋਕਾ ਵਿਚਕਾਰ ਪੁਲ ਦਾ ਕੰਮ ਕਰਦੇ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸੀ ਹੈ ਕਿ ਆਸ਼ਾ ਵਰਕਰਾ ਨੂੰ ਸਿਰਫ 2500 ਰੁਪਏ ਮਹੀਨਾ ਗੁਜਾਰਾ ਭੱਤਾ ਦਿੱਤਾ ਜਾਂਦਾ ਹੈ। ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਲਮਕ ਅਵਸਥਾ ਵਾਲੀਆ ਮੰਗਾ ਉਜ਼ਰਤਾ ਦੇ ਕਾਨੂੰਨ ਲਾਗੂ ਕਰਦਿਆਂ ਛੇਵੇਂ ਪੇ ਕਮਿਸ਼ਨ ਤੇ ਘੱਟੋ ਘੱਟ 26 ਹਜ਼ਾਰ ਰੁਪਏ ਮਹੀਨਾ ਦੇ ਕੇ ਰੈਗੂਲਰ ਕਰਨ, ਕੱਟੇ ਭੱਤੇ ਬਹਾਲ ਕਰਨ, ਕੇਂਦਰ ਸਰਕਾਰ ਤੋਂ ਮਿਲਣ ਵਾਲੇ ਇੱਕ ਹਜ਼ਾਰ ਨੂੰ 10 ਹਜ਼ਾਰ ਕਰਨ, ਅਰਬਨ ਏਰੀਏ ਵਿਚ ਭਰਤੀ ਕਰਨਾ, ਸੇਵਾਮੁਕਤ ਹੋਣ ਤੇ ਪੰਜ ਲੱਖ ਰੁਪਏ ਸਹਾਇਤਾ ਫੰਡ ਤੇ ਪੈਨਸ਼ਨ ਦਾ ਪ੍ਰਬੰਧ ਕਰਨਾ ਆਦਿ ਸ਼ਾਮਲ ਹਨ। ਇਸ ਮੌਕੇ ਨਰਿੰਦਰ ਕੌਰ ਕਾਲੀਆ, ਮਨਜੀਤ ਕੌਰ, ਪ੍ਰੇਮਲਤਾ, ਨੀਲਮ ਰਾਣੀ, ਰਜਿੰਦਰਪਾਲ ਕੌਰ ਵਲਟੋਹਾ, ਗੁਰਮੀਤ ਕੌਰ, ਰਜਵੰਤ ਕੌਰ, ਰੇਨੂਬਾਲਾ, ਅਮਨਦੀਪ ਕੌਰ, ਰਗਨਦੀਪ, ਰਾਜਬੀਰ, ਰਾਜਵਿੰਦਰ, ਜਸਬੀਰ ਕੌਰ ਆਦਿ ਹਾਜ਼ਰ ਸਨ।
Posted By:

Leave a Reply