ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਵੱਲੋਂ ਭਾਜਪਾ ਉਮੀਦਵਾਰ ਹਰਜੀਤ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ
- ਰਾਜਨੀਤੀ
- 25 Oct,2025
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,25 ਅਕਤੂਬਰ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਭਾਰਤੀ ਜਨਤਾ ਪਾਰਟੀ ਜਿਮਨੀ ਚੋਣ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਪਿੰਡ ਦੋਬਲੀਆਂ ਵਿੱਚ ਚੋਣ ਪ੍ਰਚਾਰ ਕਰਦਿਆਂ ਭਾਜਪਾ ਲਈ ਵੋਟ ਪਾਉਣ ਦੀ ਅਪੀਲ ਵੀ ਕੀਤੀ। ਪਾਰਟੀ ਆਗੂ ਦਲਜੀਤ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਮੋਹਤਬਰ ਲੋਕਾਂ ਜਿੰਨਾਂ ਵਿੱਚ ਸਾਹਿਬ ਸਿੰਘ,ਗੁਰਲਾਲ ਸਿੰਘ,ਰਸਾਲ ਸਿੰਘ,ਮਨਦੀਪ ਸਿੰਘ,ਜਸ਼ਨਪ੍ਰੀਤ ਸਿੰਘ,ਸੋਨੀ, ਲਕਸ਼ਦੀਪ ਸਿੰਘ,ਰਣਜੀਤ ਸਿੰਘ,ਗੁਲਸ਼ਨ ਸਿੰਘ,ਮਹਿੰਦਰ ਸਿੰਘ,ਬਲਜੀਤ ਸਿੰਘ,ਜਸਪਾਲ ਸਿੰਘ,ਕਿਰਪਾਲ ਸਿੰਘ ਆਦਿ ਨੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਹੁਣ ਬਰਸਾਤੀ ਡੱਡੂਆਂ ਦੀਆਂ ਗੱਲਾਂ ਵਿੱਚ ਬਿਲਕੁਲ ਨਹੀਂ ਆਉਣਗੇ ਅਤੇ ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਵੋਟ ਦੇ ਕੇ ਕਾਮਯਾਬ ਕਰਕੇ ਲੋਕਾਂ ਦੇ ਮਸੀਹਾ ਬਣ ਚੁੱਕੇ ਹਰਜੀਤ ਸਿੰਘ ਸੰਧੂ ਨੂੰ ਹੀ ਵਿਧਾਇਕ ਬਨਾਉਣਗੇ।ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਦੇਸ਼ ਦੇ ਦੂਸਰੇ ਸੂਬਿਆਂ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਲੋਕ ਸੁਖ ਸ਼ਾਂਤੀ ਦੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਲੋਕ ਵਾਰ-ਵਾਰ ਭਾਜਪਾ ਨੂੰ ਹੀ ਸੱਤਾ ਤੇ ਬਿਠਾ ਕੇ ਮਾਣ ਦੇ ਰਹੇ ਹਨ,ਸਾਨੂੰ ਵੀ ਪੰਜਾਬ ਵਿੱਚ ਭਾਜਪਾ ਦੀ ਸਖਤ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਆਪਾਂ ਇਕਜੁੱਟ ਹੋ ਕੇ ਕਮਲ ਦੇ ਫੁੱਲ ਨੂੰ ਵੋਟ ਪਾਈਏ ਅਤੇ ਆਪਣੇ ਹਲਕੇ ਦੇ ਵਿਕਾਸ ਲਈ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਜਿਤਾਈਏ।ਇਸ ਮੌਕੇ 'ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਉਹ ਪੂਰਨ ਤੌਰ 'ਤੇ ਵਿਸ਼ਵਾਸ਼ ਦੁਆਉਂਦੇ ਹਨ ਕਿ ਸੰਗਤ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ ਪਿਛਲੇ ਕਈ ਦਹਾਕਿਆਂ ਤੋਂ ਹਰ ਪੱਖੋਂ ਪੱਛੜੇ ਹਲਕਾ ਤਰਨਤਾਰਨ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਤਾਂ ਹੀ 2027 ਵਿੱਚ ਕੰਮ ਕਰਵਾ ਕੇ ਵੋਟ ਮੰਗਣ ਆਉਣਗੇ।ਉਨਾਂ ਕਿਹਾ ਕਿ ਵੋਟਾਂ ਵੇਲੇ ਲੋਕਾਂ ਦੇ ਘਰਾਂ ਵਿੱਚ ਆ ਕੇ ਤਰ੍ਹਾਂ-ਤਰ੍ਹਾਂ ਦੇ ਲਾਰੇ ਲਗਾਉਣ ਵਾਲੇ ਲੀਡਰਾਂ ਨੂੰ ਪਹਿਲਾਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੰਬੇ ਸਮੇਂ ਤੋਂ ਲਮਕੇ ਮੁੱਦਿਆਂ ਦੀ ਯਾਦ ਕਿਉਂ ਨਹੀਂ ਆਉਂਦੀ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੋਟਾਂ ਵਾਲੇ ਸਿਰਫ ਵੋਟਾਂ ਦੇ ਮਤਲਬ ਲਈ ਆਉਂਦੇ ਹਨ ਅਤੇ ਫਿਰ ਕਿਸੇ ਦਾ ਫੋਨ ਤੱਕ ਵੀ ਨਹੀਂ ਚੁੱਕਦੇ ਤਾਂ ਹੀ ਆਮ ਲੋਕ ਹੁਣ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਮੌਕਾ ਸਿਰਫ ਤੇ ਸਿਰਫ ਭਾਜਪਾ ਨੂੰ ਹੀ ਦੇਣਾ ਹੈ ਤਾਂ ਹੀ ਰੋਜਾਨਾਂ ਪਿੰਡਾਂ ਅੰਦਰ ਹੋ ਰਹੇ ਵੱਡੇ ਜਨ ਸਮਰਥਨ ਦੇ ਪ੍ਰੋਗਰਾਮਾਂ ਵਿੱਚ ਲੋਕ ਭਾਜਪਾ ਨੂੰ ਆਪਣੀ ਪਹਿਲੀ ਪਸੰਦ ਮੰਨ ਵੀ ਰਹੇ ਹਨ ਅਤੇ ਦਰਸਾ ਵੀ ਰਹੇ ਹਨ।ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ,ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ, ਸਵਿੰਦਰ ਸਿੰਘ ਠੱਠਗੜ,ਬਲਧੀਰ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।
Posted By:
GURBHEJ SINGH ANANDPURI
Leave a Reply