ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ
- ਖੇਡ
- 31 Oct,2025
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਾਰਚ ਪਾਸਟ ਨੂੰ ਸਲਾਮੀ ਦੇਣ ਉਪਰੰਤ ਕੀਤਾ ਰਸਮੀਂ ਉਦਘਾਟਨ
ਤਿੰਨ ਰੋਜ਼ਾ ਖੇਡਾਂ 'ਚ ਜ਼ਿਲ੍ਹੇ ਦੇ ਸੈਂਕੜੇ ਨੰਨੇ-ਮੁੰਨੇ ਖਿਡਾਰੀ ਲੈਣਗੇ ਹਿੱਸਾ
ਰਾਕੇਸ਼ ਨਈਅਰ ਚੋਹਲਾ ,ਅੰਮ੍ਰਿਤਸਰ,31 ਅਕਤੂਬਰ
ਸਥਾਨਕ ਸ਼੍ਰੀ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ 45ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ,ਜਿਸਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਸ.ਕੰਵਲਜੀਤ ਸਿੰਘ ਸੰਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਵੱਲੋਂ ਹਵਾ ਵਿੱਚ ਗੁਬਾਰੇ ਛੱਡ ਕੇ ਕੀਤਾ ਗਿਆ।ਇਸ ਤੋਂ ਪਹਿਲਾਂ ਖੇਡ ਮੈਦਾਨ ਵਿੱਚ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲਿਆ।ਇਸ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ ਨੇ ਸਮੁੱਚੇ ਖੇਡ ਪ੍ਰਬੰਧਕਾਂ, ਅਧਿਆਪਕਾਂ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਪ ਸਭ ਦੇ ਵੱਡੇ ਸਹਿਯੋਗ ਸਦਕਾ ਹੀ ਅਜਿਹਾ ਖੇਡ ਪ੍ਰਬੰਧ ਸੰਭਵ ਹੋਇਆ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਪੂਰੀ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਣ ਲਈ ਪੂਰੀ ਲਗਨ ਨਾਲ ਮਿਹਨਤ ਕਰਨੀ ਚਾਹੀਦੀ ਹੈ।ਉਨ੍ਹਾਂ ਖਿਡਾਰੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਇਨ੍ਹਾਂ ਖੇਡਾਂ ਦੇ ਇੰਚਾਰਜ਼ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਤੋਂ ਇਲਾਵਾ ਬਲਜੀਤ ਸਿੰਘ,ਰਣਜੀਤ ਸਿੰਘ, ਸ਼੍ਰੀ ਯਸ਼ਪਾਲ,ਦਲਜੀਤ ਸਿੰਘ ਆਦਿ ਦੀ ਦੇਖ-ਰੇਖ 'ਚ ਅੱਜ ਪਹਿਲੇ ਦਿਨ ਹੋਏ ਰੱਸਾ ਕੱਸੀ ਦੇ ਮੁਕਾਬਲਿਆਂ 'ਚ ਬਲਾਕ ਜੰਡਿਆਲਾ ਗੁਰੂ ਨੇ ਪਹਿਲਾ,ਅੰਮ੍ਰਿਤਸਰ-1 ਨੇ ਦੂਜਾ ਤੇ ਚੌਗਾਵਾਂ-2 ਨੇ ਤੀਸਰਾ,ਹੈਂਡ ਬਾਲ ਮੁਕਾਬਲੇ (ਲੜਕੇ) 'ਚ ਬਲਾਕ ਮਜੀਠਾ ਨੇ ਪਹਿਲਾ,ਅੰਮ੍ਰਿਤਸਰ-1 ਨੇ ਦੂਜਾ ਅਤੇ ਲੜਕੀਆਂ ਦੇ ਮੁਕਾਬਲਿਆਂ 'ਚ ਜੰਡਿਆਲਾ ਗੁਰੂ ਨੇ ਪਹਿਲਾ,ਅੰਮ੍ਰਿਤਸਰ-1 ਨੇ ਦੂਸਰਾ,ਲੰਮੀ ਛਾਲ (ਲੜਕੇ) ਮਜੀਠਾ ਨੇ ਪਹਿਲਾ, ਅੰਮ੍ਰਿਤਸਰ-1 ਨੇ ਦੂਸਰਾ ਜਦ ਕਿ ਲੜਕੀਆਂ ਦੇ ਮੁਕਾਬਲਿਆਂ 'ਚ ਚੌਗਾਵਾਂ-2 ਨੇ ਪਹਿਲਾ ਤੇ ਰਈਆ-2 ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ 'ਚ ਅੰਮ੍ਰਿਤਸਰ-2 ਨੇ ਪਹਿਲਾ,ਜੰਡਿਆਲਾ ਗੁਰੂ ਨੇ ਦੂਸਰਾ ਜਦ ਕਿ ਲੜਕਿਆਂ ਦੇ ਮੁਕਾਬਲਿਆਂ 'ਚ ਅੰਮ੍ਰਿਤਸਰ-2 ਨੇ ਪਹਿਲਾ,ਅੰਮ੍ਰਿਤਸਰ-1 ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਦੌੜਾਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲਾਂ ਦਾ ਨਾਂ ਰੌਸ਼ਨ ਕੀਤਾ ਹੈ।ਇਸ ਦੌਰਾਨ ਬਲਕਾਰ ਸਿੰਘ,ਹਰਸ਼ਰਨਜੀਤ ਕੌਰ,ਕਰਮਬੀਰ ਕੌਰ,ਨਿਸ਼ਾਨ ਸਿੰਘ, ਦਿਲਬਾਗ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ਼ ਪਰਮਿੰਦਰ ਸਰਪੰਚ,ਮਨਪ੍ਰੀਤ ਸੰਧੂ, ਬਲਜੀਤ ਸਿੰਘ ਮੱਲੀ,ਦਵਿੰਦਰ ਮਗੋਤਰਾ,ਮੁਨੀਸ਼ ਕੁਮਾਰ ਮੇਘ,ਰਜਿੰਦਰ ਸਿੰਘ,ਸੰਦੀਪ ਸਿਆਲ,ਮਨਪ੍ਰੀਤ ਕੌਰ,ਬਿਕਰਮਜੀਤ ਸਿੰਘ ਬੂਆ ਨੰਗਲੀ,ਹਰਜੀਤ ਸਿੰਘ ਰਾਜਾਸਾਂਸੀ, ਤਜਿੰਦਰਪਾਲ ਮਾਨ,ਗੁਰਸੇਵਕ ਸਿੰਘ ਭੰਗਾਲੀ, ਸਤਬੀਰ ਸਿੰਘ ਖੈਰਾਬਾਦ, ਯਾਦਮਨਿੰਦਰ ਸਿੰਘ ਧਾਰੀਵਾਲ,ਕੰਵਰ ਸਿਰਤਾਜ ਸਿੰਘ,ਵਰਿੰਦਰ ਸਿੰਘ ਸੈਂਸਰਾ,ਮਨਜੀਤ ਸਿੰਘ,ਗੁਰਿੰਦਰ ਸਿੰਘ ਘੁੱਕੇਵਾਲੀ,ਕੋਚ ਅਵਤਾਰ ਸਿੰਘ ਖਿਲਚੀਆਂ, ਮਲਕੀਅਤ ਭੁੱਲਰ,ਸੰਦੀਪ ਕੰਗ,ਸੁਖਪ੍ਰੀਤ ਸਿੰਘ,ਮਲਕੀਤ ਕੱਦ ਗਿੱਲ,ਹਰਜਿੰਦਰਪਾਲ ਸਿੰਘ, ਬਾਬਾ ਨਵਦੀਪ ਸਿੰਘ,ਹਰਮਨ ਹੇਰ,ਰੀਨਾ ਹੰਸ,ਨਵਨੀਤ ਖੈਰਾਬਾਦ,ਤੇਜਿੰਦਰ ਸਿੰਘ, ਅੰਮ੍ਰਿਤਾ ਹੰਸ,ਰਮਨੀਸ਼ ਸ਼ਰਮਾ,ਰਣਜੀਤ ਸਿੰਘ,ਧੰਨਾ ਸਿੰਘ,ਬਲਜਿੰਦਰ ਸਿੰਘ ਮਜੀਠਾ,ਗੁਰਪ੍ਰੀਤ ਥਿੰਦ,ਦਿਲਰਾਜ ਸਿੰਘ,ਬਲਾਵਰ ਭੱਟੀ,ਰਾਜਵਿੰਦਰ ਕੌਰ,ਰੁਪਿੰਦਰ ਕੌਰ ਸੰਧੂ,ਜਗਦੀਪ ਸਿੰਘ ਮਜੀਠਾ,ਹੀਰਾ ਸਿੰਘ,ਦਿਨੇਸ਼ ਭੱਲਾ,ਵਰਿੰਦਰ ਕੁਮਾਰ ਸਮੇਤ ਹੋਰ ਅਧਿਆਪਕ ਤੇ ਖੇਡ ਪ੍ਰਬੰਧਕ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply