ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
- ਅਪਰਾਧ
- 25 Sep,2025

ਤਰਨਤਾਰਨ/ਭਿਖੀਵਿੰਡ ( ਜੁਗਰਾਜ ਸਿੰਘ ਸਰਹਾਲੀ )
ਭਿਖੀਵਿੰਡ ਕਸਬੇ 'ਚ ਅੱਜ ਸਵੇਰੇ ਚੋਪੜਾ ਹਸਪਤਾਲ ਦੇ ਬਾਹਰ ਫਾਇਰਿੰਗ ਕਰਨ ਵਾਲੇ ਪ੍ਰਭੂ ਦਾਸੂਵਾਲ ਦੇ ਦੋ ਗੁਰਗਿਆਂ ਦਾ ਪੁਲਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਪੁਲਸ ਵੱਲੋਂ ਇਲਾਕੇ ਵਿੱਚ ਘੇਰਾਬੰਦੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ। ਇਸ ਦੌਰਾਨ ਸੈਂਟਰ ਕਬੀਰ ਸਕੂਲ ਕਰਿਆਲਾ ਵਿਖੇ ਇਨ੍ਹਾਂ ਗੁਰਗਿਆਂ ਵੱਲੋਂ ਸਕੂਲ ਦੇ ਬਾਹਰ ਫਿਰੌਤੀ ਦੀ ਮੰਗ ਨੂੰ ਲੈ ਕੇ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਘੇਰਾਬੰਦੀ ਕਰਦੇ ਹੋਏ ਗੁਰਗਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਪਿੰਡ ਦਾਸੂਵਾਲ ਵਿਖੇ ਗੁਰਜੰਟ ਸਿੰਘ ਨਾਮਕ ਵਿਅਕਤੀ ਜੋ ਵਿਦੇਸ਼ 'ਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ, ਦੇ ਘਰ ਨੂੰ ਘੇਰਾ ਪਾ ਲਿਆ ਗਿਆ। ਇਸ ਦੌਰਾਨ ਜਦੋਂ ਘਰ 'ਚ ਮੁਲਜ਼ਮਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਮੁਲਜ਼ਮਾਂ ਨੇ ਪੁਲਸ ਪਾਰਟੀ 'ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ।
ਇਸ ਦੌਰਾਨ ਪੁਲਸ ਦੀ ਜਵਾਬੀ ਫਾਇਰਿੰਗ ਵਿੱਚ ਚਾਰ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਹਿਚਾਣ ਰਣਦੀਪ ਸਿੰਘ, ਜੱਗਸ਼ੀਰ ਸਿੰਘ, ਗੁਰਜੰਟ ਸਿੰਘ ਅਤੇ ਮਲਕੀਤ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ ਐੱਸਐੱਸਪੀ ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਪਾਸੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
Posted By:

Leave a Reply