ਜਦੋਂ ਦਾ ਪੁਤਰ ਬਾਹਰ ਗਿਆ ਏ
- ਕਵਿਤਾ
- 17 Feb,2025

ਜਦੋਂ ਦਾ ਪੁਤਰ ਬਾਹਰ ਗਿਆ ਏ
ਖਾਲੀ ਹੋ ਘਰ ਬਾਹਰ ਗਿਆ ਏ
ਝੂਠੇ ਹਾਸੇ ਹਸਦੀ ਏ ਮਾਂ
ਰੋ ਰੋ ਦੁਖੜੇ ਦੱਸਦੀ ਆ ਮਾਂ
ਕੀਤੀ ਖੂਬ ਕਮਾਈ ਆ
ਕੋਠੀ ਉਚੀ ਪਾਈ ਆ
ਸ਼ਹਿਰ ਜਦ ਵੀ ਜਾਨੀ ਆ ਮੈਂ
ਲੱਖਾਂ ਖਰਚ ਕੇ ਆਨੀ ਆ ਮੈਂ
ਨੀਂਦ ਬੜੀ ਪਿਆਰੀ ਸੀ ਉਹਨੂੰ
ਸੁਤੇ ਨੂੰ ਵਾਜ ਨਾ ਮਾਰੀ ਮੈਂ ਉਹਨੂੰ
ਰੋਟੀ ਠੰਡੀ ਖਾਂਦਾ ਨਹੀਂ ਸੀ
ਗੁਰੂ ਘਰ ਕਦੇ ਜਾਂਦਾ ਨਹੀਂ ਸੀ
ਛੇ ਮਾਹ ਪਹਿਲਾਂ ਆਇਆ ਸੀ
ਆਪਣੇ ਘਰ ਪਰਾਇਆ ਸੀ
ਸਵੱਖਤੇ ਉਠ ਕੇ ਨਹਾ ਲੈਂਦਾ ਸੀ
ਰੋਟੀ ਠੰਡੀ ਖਾ ਲੈਦਾ ਆ
ਡਾਲਰ ਪੋਡ ਕਮਾ ਲਏ ਨੇ
ਘਰ ਵੀ ਸੋਹਣੇ ਬਣਾ ਲਏ ਨੇ
ਪਰ ਕਿਲਕਾਰੀ ਬਾਲ ਦੀ ਗੂੰਜੇ ਨਾ
ਨੂੰਹ ਵੀ ਵਿਹੜਾ ਹੂੰਝੇ ਨਾ
ਗੱਲਾਂ ਕਰਦੀ ਰੋਣ ਲੱਗ ਪਈ
ਯਾਦ ਪੁਤ ਦੀ ਆਉਣ ਲੱਗ ਪਈ
ਦੇਖ ਕੇ ਹਿਰਦਾ ਚੀਰ ਹੋ ਗਿਆ
ਇਹ ਤਾਂ ਰਬਾ ਅਖੀਰ ਹੋ ਗਿਆ
ਦਾਤਾ ਇਹ ਅਰਜ਼ ਹੈ ਮੇਰੀ
ਕਿਰਪਾ ਹੋ ਜਾਵੇ ਜੇਕਰ ਤੇਰੀ
ਪੰਜਾਬ ਮੇਰੇ ਵਿਚ ਥੋੜ ਨਾ ਹੋਵੇ
ਕਿਸੇ ਮਾਂ ਦੇ ਪੁਤ ਨੂੰ ਬਾਹਰ ਜਾਣ ਦੀ ਲੋੜ ਨਾ ਹੋਵੇ
ਗਿਆਨੀ ਜੰਗ ਬਹਾਦਰ ਸਿੰਘ ਜੋਸ਼
ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਖਾਨੋਵਾਲ
Posted By:

Leave a Reply