ਕਾਂਗਰਸ,ਭਾਜਪਾ ਨੇ ਭਲਾਈ ਸਕੀਮਾਂ ਦੇ ਨਾਮ ਰਾਜਨੀਤਕ ਫਾਇਦੇ ਲਈ ਰੱਖੇ -: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
- ਰਾਜਨੀਤੀ
- 11 Jan, 2026 03:21 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸਮੇਂ ਰੋਜ਼ਗਾਰ ਗਰੰਟੀ ਯੋਜਨਾ ਦਾ ਨਾਮ ' ਮਹਾਤਮਾ ਗਾਂਧੀ ' ਦੇ ਨਾਮ ਤੇ ਰੱਖ ਕੇ ਰਾਜਨੀਤਕ ਲਾਭ/ਵੋਟਾਂ ਬਟੋਰਨ ਲਈ ਰੱਖਿਆ।
ਮੌਜੂਦਾ ਭਾਜਪਾ ਦੀ ਸਰਕਾਰ ਨੇ ਇਸ ਸਕੀਮ ਦਾ ਨਾਮ ਬਦਲ ਕੇ, ਧਰਮ ਨਾਲ ਜੋੜ ਕੇ ਆਪਣੇ ਫਾਇਦੇ ਲਈ
ਜੀ ਰਾਮ ਜੀ ' ਭੰਗਵਾਂ ਕਰਨ ਕਰਕੇ ਰੱਖ ਦਿੱਤਾ। ਜਦੋਂ ਕਿ ਆਪਣੇ ਸਮੇਂ ਵਿੱਚ ਮਹਾਤਮਾ ਗਾਂਧੀ ਅਤੇ ਰਾਜਾ ਰਾਮ ਜੀ ਦਲਿਤ ਅਤੇ ਗਰੀਬ ਵਿਰੋਧੀ ਸ਼ਾਬਤ ਹੋਏ। ਇੰਜ ਸ਼ੇਰਗਿੱਲ ਨੇ ਕਿਹਾ ਕਿ ਅਸਲ ਵਿੱਚ 1947 ਤੋਂ ਬਾਅਦ ਭਾਰਤ ਵਿੱਚ ਗ਼ਰੀਬਾਂ ਲਈ ਸੰਵਿਧਾਨ ਵਿੱਚ ਪ੍ਰਬੰਧ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕੀਤਾ ਹੈ। ਅਜਿਹੀਆਂ ਸਕੀਮਾਂ ਦੇ ਨਾਮ ਉਨ੍ਹਾਂ ਦੇ ਨਾਮ ਨਾਲ ਰੱਖੇਂ ਜਾਣੇਂ ਚਾਹੀਦੇ ਹਨ।
ਮੌਜੂਦਾ ਭਾਜਪਾ ਸਰਕਾਰ ਨੇ ਆਪਣੇ ਰਾਜਨੀਤਕ ਲਾਭ ਲਈ ਇਸ ਰੋਜ਼ਗਾਰ ਗਾਰੰਟੀ ਯੋਜਨਾ ਦਾ ਨਾਮ ਬਦਲਣ ਦੇ ਨਾਲ ਨਾਲ ਇਸ ਦਾ ਪ੍ਰਬੰਧ ਵੀ ਰਾਜਾਂ ਕੋਲੋ ਖੋਹ ਕੇ ਆਪਣੇ ਹੱਥ ਵਿੱਚ ਕਰ ਲਿਆ ਹੈ।
ਅਸਲ ਗੱਲ ਤਾਂ ਇਹ ਹੈ ਕਿ ਕਿਸਾਨ ਮੋਰਚੇ ਵਿੱਚ ਅਤੇ ਕਿਸਾਨਾਂ ਵਲੋਂ ਰੇਲ ਧਰਨਿਆਂ ਦੌਰਾਨ ਸਰਪੰਚਾਂ ਵਲੋਂ ਮਨਰੇਗਾ ਮਜ਼ਦੂਰਾਂ ਦੀ ਵਰਤੋਂ ਹੁੰਦੀ ਰਹੀ ਹੈ। ਦੂਸਰਾ ਆਪਣੇ ਚਹੇਤੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਵਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗਦੇ ਰਹੇ। ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਨਵਾਂ ਕਨੂੰਨ ਬਣਾ ਕੇ 40% ਰਾਜ ਸਰਕਾਰਾਂ ਵਲੋਂ ਸ਼ੇਅਰ ਪਾਉਣ ਅਤੇ ਹੋਰ ਸ਼ਰਤਾਂ ਲਾਕੇ ਇਕ ਸਾਜ਼ਿਸ਼ ਤਹਿਤ ਇਸ ਨੂੰ ਖਤਮ ਕਰਨ ਦੀ ਨੀਅਤ ਨਾਲ ਸਖ਼ਤ ਸ਼ਰਤਾਂ ਲਗਾ ਦਿੱਤੀਆਂ ਹਨ। ਭਾਵੇਂ ਇਹ ਸਾਲ ਵਿੱਚ ਪੂਰੇ 100 ਦਿਨ ਕਦੀ ਵੀ ਲਾਗੂ ਨਹੀਂ ਹੋਈ ਪਰ ਫਿਰ ਵੀ ਇਹ ਪੇਂਡੂ ਗਰੀਬਾਂ ਲਈ ਕਾਫੀ ਲਾਹੇਵੰਦ ਰਹੀ ਹੈ।
ਅਧਿਕਾਰ ਸੰਘਰਸ਼ ਪਾਰਟੀ ਮੰਗ ਕਰਦੀ ਹੈ ਕਿ ਇਸ ਵਿੱਚੋਂ 40% ਰਾਜਾਂ ਦੁਆਰਾ ਹਿੱਸਾ ਪਾਉਣ ਅਤੇ ਹੋਰ ਸ਼ਰਤਾਂ ਹਟਾਕੇ ਇਸ ਨੂੰ ਅੰਬੇਦਕਰ ਸਾਹਿਬ ਦੇ ਨਾਮ ਤੇ ਚਾਲੂ ਕੀਤਾ ਜਾਵੇ। ਅਗਰ ਸਰਕਾਰ ਤੁਰੰਤ ਅਜਿਹਾ ਨਹੀਂ ਕਰਦੀ ਤਾਂ ਇਸ ਨੂੰ ਵਾਪਸ ਕਰਵਾਉਣ ਲਈ ਅਸੀਂ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੰਘਰਸ਼ ਵੀ ਵਿੱਢਾਂਗੇ । ਇਸ ਦੇ ਨਤੀਜੇ 2027 ਦੀ ਚੋਣ ਵਿੱਚ ਭੁਗਤਣੇ ਪੈਣਗੇ।
Leave a Reply