ਸ਼ਿਪਸ ਇੰਸਟੀਚਿਊਟ ਰਾਣੀਵਲਾਹ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਮਾਰੀਆਂ ਮੱਲਾਂ
- ਸਿੱਖਿਆ/ਵਿਗਿਆਨ
- 23 Oct,2025
ਹਰਸਿਮਰਤ ਸਿੰਘ ਗੁਰਬਾਣੀ ਕੰਠ ਮੁਕਾਬਲੇ ਵਿੱਚ ਰਿਹਾ ਅੱਵਲ
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ ,23 ਅਕਤੂਬਰ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਪਸ ਇੰਸਟੀਚਿਊਟ ਰਾਣੀਵਲਾਹ ਦੇ ਵਿਦਿਆਰਥੀਆਂ ਨੇ ਭਾਈ ਗੁਰਦਾਸ ਅਕੈਡਮੀ ਵਲੋਂ ਆਯੋਜਿਤ ਧਾਰਮਿਕ ਮੁਕਾਬਲਿਆਂ ਗੁਰਬਾਣੀ ਕੰਠ, ਕੀਰਤਨ ਅਤੇ ਪ੍ਰਸ਼ਨੋਤਰੀ ਵਿੱਚ ਭਾਗ ਲੈ ਕੇ ਉੱਤਮ ਪ੍ਰਦਰਸ਼ਨ ਕੀਤਾ।ਇਸ ਮੌਕੇ 'ਤੇ ਹਰਸਿਮਰਤ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨਾ ਸਿਰਫ਼ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ,ਸਗੋਂ ਧਾਰਮਿਕ ਗਿਆਨ ਅਤੇ ਅਧਿਆਤਮਕ ਸਾਧਨਾ ਦੀ ਮਹੱਤਾ ਨੂੰ ਵੀ ਉਭਾਰਿਆ।ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ,ਉਨ੍ਹਾਂ ਵਿੱਚ ਧਾਰਮਿਕ ਜਾਗਰੂਕਤਾ ਪੈਦਾ ਕਰਨ ਅਤੇ ਅਧਿਆਤਮਿਕ ਜੀਵਨ ਵੱਲ ਪ੍ਰੇਰਿਤ ਕਰਨ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਯਤਨਾਂ ਦੀ ਪ੍ਰਸੰਸਾ ਕਰਦਿਆਂ, ਭਾਈ ਗੁਰਦਾਸ ਅਕੈਡਮੀ ਵੱਲੋਂ ਸ਼ਿਪਸ ਇੰਸਟੀਚਿਊਟ, ਰਾਣੀਵਲਾਹ ਦੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਸੇਵਾ ਦੀ ਪਛਾਣ ਹੈ,ਸਗੋਂ ਸੰਸਥਾ ਦੇ ਪੂਰੇ ਧਾਰਮਿਕ ਅਤੇ ਸੰਸਕਾਰਿਕ ਵਿਅੰਤਰ ਨੂੰ ਵੀ ਦਰਸਾਉਂਦਾ ਹੈ।ਅਜਿਹੀਆਂ ਸ਼ਖ਼ਸੀਤਾਂ ਜਿਹੜੀਆਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਰਾਹੀਂ ਜੀਵਨ ਦੇ ਸਹੀ ਮਾਰਗ ਵੱਲ ਮੋੜ ਰਹੀਆਂ ਹਨ,ਅਸਲ ਮਾਇਨੇ ਵਿੱਚ ਸੱਚੇ ਅਧਿਆਪਕ ਅਤੇ ਸਮਾਜ ਦੇ ਮਾਰਗ ਦਰਸ਼ਕ ਹਨ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ,ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ,ਮਦਨ ਪਠਾਣੀਆਂ ਅਤੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਵਲੋਂ ਵਿਦਿਆਰਥੀ ਦੀ ਕਾਬਿਲੀਅਤ ਨੂੰ ਸਰਾਹਿਆ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦੇਂਦੇ ਹੋਏ ਇਹ ਕਿਹਾ ਗਿਆ ਕਿ ਸਾਡੀ ਸੰਸਥਾ ਸਿਰਫ਼ ਅਕਾਦਮਿਕ ਪੱਖੋਂ ਹੀ ਨਹੀਂ,ਸਗੋਂ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਵੀ ਬੱਚਿਆਂ ਦੀ ਪੂਰਨ ਵਿਅਕਤੀਤਵ ਵਿਕਾਸ ਵੱਲ ਵਚਨਬੱਧ ਹੈ।ਇਹ ਜਿੱਤ ਸਿਰਫ਼ ਇੱਕ ਇਨਾਮ ਨਹੀਂ,ਸਗੋਂ ਸਿੱਖੀ ਦੇ ਨੈਤਿਕ ਮੁੱਲਾਂ ਪ੍ਰਤੀ ਨਿਭਾਉਣ ਦੀ ਸ਼ਾਨਦਾਰ ਮਿਸਾਲ ਹੈ।ਸਭ ਨੇ ਮਿਲਕੇ ਉਮੀਦ ਜਤਾਈ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਅਗੇ ਵਧਦੇ ਰਹਿਣਗੇ ਅਤੇ ਹੋਰਾਂ ਲਈ ਪ੍ਰੇਰਨਾ ਬਣਨਗੇ।ਬੱਚਿਆਂ ਦੇ ਹਰ ਸਾਲ ਧਾਰਮਿਕ ਮੁਕਾਬਲੇ ਕਰਵਾਉਣ ਅਤੇ ਬੱਚਿਆਂ ਲਈ ਅਜਿਹੇ ਮੌਕੇ ਪੈਦਾ ਕਰਨ ਲਈ ਭਾਈ ਗੁਰਦਾਸ ਅਕੈਡਮੀ ਦੇ ਸਮੁੱਚੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
Posted By:
TAJEEMNOOR KAUR
Leave a Reply