Nazrana Times

ਪੰਜਾਬੀ

ਕੇਸ ਬੇਅਦਬੀਆਂ ਦਾ

15 Sep, 2026 06:23 PM

ਕੇਸ ਬੇਅਦਬੀਆਂ ਦਾ

ਹਰ ਸਰਕਾਰ ਨੇ ਇਹੋ ਹੀ ਕੰਮ ਕੀਤਾ

‘ਸਿਟ’ ਨਵੀਂ ਤੋਂ ਨਵੀਂ ਬਣਾਈ ਗਏ।

ਬਣੀ ਟੀਮ ਦਾ ਬਦਲ ਕੇ ‘ਰੂਪ’ ਥੋੜਾ

ਮੈਂਬਰ ਨਵਾਂ ਕੋਈ ਹੋਰ ਫਸਾਈ ਗਏ।

‘ਸਜ਼ਾ ਦਿਆਂ ਗੇ’ ਆਖ ਕੇ ਲਈ ਸੱਤਾ

ਵਾਂਗ ਪਹਿਲਿਆਂ ਕੇਸ ਲਮਕਾਈ ਗਏ।

ਸਮਾਂ ਆ ਗਿਆ ਲੋਕਾਂ ‘ਚ ਜਾਣ ਵਾਲ਼ਾ

ਉਹ ਪੁੱਛਣਗੇ ਕਾਹਤੋਂ ‘ਟਰਕਾਈ’ ਗਏ।

‘ਫੂਕ ਨਿਕਲ਼ੀ’ ਜਨਤਾ ਇਹ ਆਖਦੀ ਏ

ਮੁੱਖ ਮੰਤਰੀ ਵਾਲ਼ੀਆਂ ‘ਪਦਵੀਆਂ’ ਦੀ।

ਸੰਮਨ ਭੇਜ ਕੇ ਕਈਆਂ ਨੂੰ ਸਵਾਲ ਕਰਨੇ

ਏਹੀ ਸਮਝੀਏ ‘ਸਜ਼ਾ’ ਬੇਅਦਬੀਆਂ ਦੀ?

-ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News