ਕਹਿੰਦੇ ਘੜੀ ਦਾ ਘੁੱਥਾ ਸੌ ਕੋਹ ਤੇ ਜਾ ਪੈਂਦਾ ...ਤਕਨੀਕ ਦੇ ਮਾਮਲੇ ਚ ਵੀ ਇਹੀ ਸੱਚ ਹੈ....
- ਟੈਕਨੋਲੋਜੀ
- 17 Aug,2025

ਕਹਿੰਦੇ ਘੜੀ ਦਾ ਘੁੱਥਾ ਸੌ ਕੋਹ ਤੇ ਜਾ ਪੈਂਦਾ ...ਤਕਨੀਕ ਦੇ ਮਾਮਲੇ ਚ ਵੀ ਇਹੀ ਸੱਚ ਹੈ....
ਸਾਲ 1982 ਵਿੱਚ, ਭਾਰਤ ਸਰਕਾਰ ਨੇ ਮੋਹਾਲੀ ਵਿੱਚ ਸੈਮੀਕੰਡਕਟਰ ਕੰਪਲੈਕਸ ਲਿਮਟਿਡ (Semiconductor Complex Limited) ਸਥਾਪਿਤ ਕੀਤਾ।
ਮੋਹਾਲੀ ਵਿਖੇ ਇਹ ਲੈਬ ਲਾਉਣ ਲਈ ਲਈ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਜੈਲ ਸਿੰਘ ਨੇ 51 ਏਕੜ ਜ਼ਮੀਨ ਕੇਵਲ 1 ਰੁਪਏ ‘ਤੇ ਦਿੱਤੀ। ਇਹ ਉਹ ਸਮਾਂ ਸੀ ਜਦੋਂ ਚੀਨ ਅਤੇ ਤਾਈਵਾਨ ਵਰਗੇ ਦੇਸ਼ਾਂ ਨੇ ਅਜੇ ਇਸ ਖੇਤਰ ਵਿੱਚ ਕਦਮ ਵੀ ਨਹੀਂ ਰੱਖਿਆ ਸੀ, ਅੱਜ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਜਿਹੜਾ ਫੋਨ ਤੁਸੀਂ ਵਰਤ ਰਹੇ ਹੋ ਇਸ ਚ ਸਾਰੇ ਆਈ ਸੀ ਓਥੇ ਦੇ ਬਣੇ ਹੋਏ ਹਨ।
ਖ਼ੈਰ , ਇਹ ਲੈਬ 1984 ਵਿੱਚ ਅਮਰੀਕਨ ਮਾਈਕ੍ਰੋਸਿਸਟਮਜ਼ ਦੀ ਸਹਾਇਤਾ ਨਾਲ 5 ਮਾਈਕਰੋਨ ਤਕਨੀਕ ਦੇ ਅਧਾਰ ਤੇ ਆਈ ਸੀ (Integrated Circuit) ਬਣਾਉਣ ਲੱਗ ਪਈ।
1982 ਤੋਂ 1989 ਤੱਕ SCL ਭਾਰਤ ਦੀ ਤਕਨੀਕੀ ਤਰੱਕੀ ਦਾ ਪ੍ਰਤੀਕ ਸੀ, ਤੇ ਇਸ ਚ ਇੱਕ ਉੱਭਰਦਾ ਹੋਇਆ ਦੇਸ਼ ਸੀ। —ਭਾਵੇਂ ਜਪਾਨ ਦੀ ਪੱਧਰੀ ਗੁਣਵੱਤਾ ਤੱਕ ਨਾ ਸੀ ਪਹੁੰਚੀ, ਪਰ ਕਈ ਚੀਨ ਤਾਈਵਾਨ ਤੋਂ ਬਹੁਤ ਅੱਗੇ ਸੀ।
ਫਿਰ , 1989 ਵਿੱਚ, ਇਕ ਭਿਆਨਕ ਅੱਗ ਨੇ ਪ੍ਰੋਡਕਸ਼ਨ ਲਾਈਨ ਨੂੰ ਬਰਬਾਦ ਕਰ ਦਿੱਤਾ। ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਇੰਟੈਲੀਜੈਂਸ ਬਿਊਰੋ ਤੱਕ ਨੇ ਇਹ ਜਾਂਚ ਕੀਤੀ ਕਿ ਕਿਤੇ ਇਹ ਸਾਜ਼ਿਸ਼ ਤਹਿਤ ਤਾਂ ਨਹੀਂ ਹੋਇਆ, ਅੱਜ ਤੱਕ ਵੀ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇਸ ਵਿੱਚ ਵਿਦੇਸ਼ੀ ਸਾਜ਼ਿਸ਼ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਅੱਗ ਤੋਂ ਬਾਅਦ ਕਈ ਸਾਲ ਤੱਕ ਇਹ ਲੈਬ ਬੇਕਾਰ ਪਈ ਰਹੀ। ਕੁਝ ਸਾਲਾਂ ਮਗਰੋਂ ISRO ਨੇ ਇਸਨੂੰ ਛੋਟੇ–ਮੋਟੇ ਪੁਰਜ਼ੇ ਬਣਾਉਣ ਲਈ ਵਰਤਿਆ। ਉਸੇ ਦੌਰਾਨ ਦੇਸ਼ ਵਿੱਚ ਮੰਡਲ (OBC ਰਿਜ਼ਰਵੇਸ਼ਨ) ਅਤੇ ਕਮੰਡਲ (ਰਾਮ ਮੰਦਿਰ) ਦੀ ਰਾਜਨੀਤੀ ਤੇ ਆਰਥਿਕ ਮੰਦਹਾਲੀ ਕਾਰਨ ਸਰਕਾਰਾਂ ਕੋਲ ਨਾ ਪੈਸਾ ਸੀ ਨਾ ਧਿਆਨ।
1997 ਵਿੱਚ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਤਦ ਤੱਕ ਚੀਨ ਅਤੇ ਤਾਈਵਾਨ ਸਿਰਫ਼ ਅੱਗੇ ਹੀ ਨਹੀਂ ਨਿਕਲੇ ਸਨ, ਸਗੋਂ ਕਈ ਜਨਰੇਸ਼ਨਾਂ ਅੱਗੇ ਤਕਨੀਕ ਪਹੁੰਚਾ ਚੁੱਕੇ ਸਨ। ਸੈਮੀਕੰਡਕਟਰ ਉਦਯੋਗ ਵਿੱਚ ਇੱਕ ਸਾਲ ਦੀ ਦੇਰੀ ਦਾ ਮਤਲਬ ਹੁੰਦਾ ਹੈ ਅਗਲੇ 8–10 ਸਾਲਾਂ ਲਈ ਦੌੜ ਤੋਂ ਬਾਹਰ ਹੋ ਜਾਣਾ।
ਅੱਜ ਹਰੇਕ ਬਿਜਲੀ ਨਾਲ ਚੱਲਣ ਵਾਲਾ ਉਪਕਰਨ — ਮੋਬਾਇਲ ਫੋਨ, ਮੈਮਰੀ ਕਾਰਡ, ਪ੍ਰੋਸੈਸਰ, ਸਮਾਰਟ ਟੀਵੀ, ਫਰਿੱਜ, ਟੈਸਲਾ ਕਾਰ — ਆਈ ਸੀ ‘ਤੇ ਨਿਰਭਰ ਹੈ। ਨਵੀਂ ਆਈ ਸੀ ਹਮੇਸ਼ਾਂ ਪਿਛਲੀ ਨਾਲੋਂ ਛੋਟੀ, ਤੇਜ਼ ਅਤੇ ਵਧੇਰੇ ਸਮਰੱਥ ਹੁੰਦੀ ਹੈ।
ਬਾਅਦ ਦੇ ਸਾਲਾਂ ਵਿੱਚ, SCL ਨੇ ਭਾਰਤ ਦੇ ਅੰਤਰਿਕਸ਼ ਮਿਸ਼ਨਾਂ ਜਿਵੇਂ ਚੰਦਰਯਾਨ ਅਤੇ ਆਦਿਤ੍ਯ-ਐਲ1 ਲਈ ਵਿਸ਼ੇਸ਼ ਚਿਪਾਂ ਬਣਾਈਆਂ। IIT ਮਦਰਾਸ ਦਾ SHAKTI ਪ੍ਰੋਸੈਸਰ ਅਤੇ IIT ਬੋੰਬੇ ਦੀ ਪਹਿਲੀ ਦੇਸੀ ਸੈਮੀਕੰਡਕਟਰ ਮੈਮਰੀ ਵੀ ਇਥੇ ਤਿਆਰ ਹੋਈ।
ਹੁਣ ਸਰਕਾਰ ਨੇ ₹10,000 ਕਰੋੜ ਨਾਲ SCL ਦੇ 8-ਇੰਚ ਫੈਬ ਨੂੰ ਅਪਗ੍ਰੇਡ ਕਰਕੇ 28 ਨੈਨੋਮੀਟਰ ਤਕਨੀਕ ‘ਤੇ ਲਿਆਉਣ ਦੀ ਯੋਜਨਾ ਬਣਾਈ ਹੈ। BCG (Boston Consulting Group) ਇਸਦੀ ਰੋਡਮੈਪ ਤਿਆਰ ਕਰ ਰਹੀ ਹੈ, ਅਤੇ ਟਾਟਾ, HCLTech, Tower Semiconductor ਵਰਗੀਆਂ ਕੰਪਨੀਆਂ ਭਾਗੀਦਾਰੀ ‘ਚ ਦਿਲਚਸਪੀ ਦਿਖਾ ਰਹੀਆਂ ਹਨ।
2025 ਵਿੱਚ SCL ਨੇ 17 ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੀਆਂ 20 ਚਿਪਾਂ ਤਿਆਰ ਕੀਤੀਆਂ ਹਨ, ਤੇ 36 ਹੋਰ ਬਣ ਰਹੀਆਂ ਹਨਇਸਤੋਂ ਬਿਨ੍ਹਾਂ ਕੱਲ੍ਹ ਸਰਕਾਰ ਵੱਲੋਂ 4600 ਕਰੋੜ ਦੀ ਇੱਕ ਨਵੀਂ ਸਕੀਮ ਰਾਂਹੀ ਮੋਹਾਲੀ ਦੀ ਇਸ ਲੈਬ ਵਿਚ ਨਵੀਂ ਤਕਨੀਕ ਸਹਿਤ ਚਾਰ ਨਵੇਂ ਪ੍ਰੋਜੈਕਟ ਸੈਮੀ ਕੰਦਕਕਟਰ ਬਣਾਉਣ ਲਈ ਲਗਾਉਣ ਦੀ ਯੋਜਨਾ ਹੈ।
ਇਹ ਮੁੜ-ਜਾਗਰੂਕਤਾ ਨਾ ਸਿਰਫ ਭਾਰਤ ਨੂੰ ਚਿਪ ਉਤਪਾਦਨ ਵਿੱਚ ਆਪਣਾ ਸਥਾਨ ਬਣਾਉਣ ਦਾ ਮੌਕਾ ਦੇ ਸਕਦੀ ਹੈ, ਸਗੋਂ ਪੰਜਾਬ ਨੂੰ ਇੱਕ ਗਲੋਬਲ ਸੈਮੀਕੰਡਕਟਰ ਹੱਬ ਵਿੱਚ ਬਦਲ ਸਕਦੀ ਹੈ। ਸੋ ਦੇਖਣ ਵਾਲੀ ਗੱਲ ਇਹੀ ਰਹੇਗੀ ਕਿ ਸਰਕਾਰਾਂ ਕੁਝ ਕਰ ਗੁਜ਼ਰਨਗੀਆਂ ਜਾਂ ਇੱਕ ਵਾਰ ਫਿਰ ਤੋਂ ਮੌਕਾ ਗੁਆ ਦੇਣਗੀਆਂ ਤੇ ਫਿਰ ਮੁੜ ਕੇ 10 ਸਾਲਾਂ ਬਾਅਦ ਇਹੀ ਗੱਲਾਂ ਹੋਣਗੀਆਂ ?
ਕਿਉੰਕਿ IC ਤੋਂ ਬਿਨ੍ਹਾਂ ਕੋਈ ਵੀ ਮੁਲਕ ਆਉਣ ਵਾਲੇ ਸਮੇਂ ਚ ਕੋਈ ਵੀ ਮਸ਼ੀਨ ਸਸਤੀ ਨਹੀਂ ਬਣਾ ਸਕਦਾ ਤੇ ਨਾ ਹੀ ਰੁਜ਼ਗਾਰ ਦੇ ਸਕਦਾ ਹੈ, ਇਹ ਸਸਤਾ ਅਨਾਜ਼ ਪੈਦਾ ਕਰਨ ਵਾਂਗ ਹੀ ਹੈ ਜਿਸਤੋਂ ਬਿਨ੍ਹਾਂ ਬਾਕੀ ਕੋਈ ਵੀ ਉਦਯੋਗ ਤਰੱਕੀ ਕਰ ਹੀ ਨਹੀਂ ਸਕਦਾ। ਇਹ ਹਰੇਕ ਉਦਯੋਗ ਦੀ ਮੂਲ ਖੁਰਾਕ ਹੈ। ਆਈ ਸੀ ...ਇੱਕ ਨਿੱਕੀ ਜਿਹੀ ਟਾਂਕੇ ਲੱਗੀ ਪਲੇਟ....
ਇਸਦੀ ਆਧੁਨਿਕ ਪ੍ਰੋਡਕਸ਼ਨ ਲਾਈਨਾਂ ਤੋਂ ਬਿਨ੍ਹਾਂ ਅਸੀਂ ਸਿਰਫ ਚੀਨ ਜਾਂ ਤੋਂ ਸਮਾਨ ਲਿਆ ਕੇ ਜੋੜ ਸਕਦੇ ਹਾਂ, ਜਿਸਦਾ ਸਾਰਾ ਫ਼ਾਇਦਾ ਸਿਰਫ ਤੇ ਸਿਰਫ ਉਹਨਾਂ ਮੁਲਕਾਂ ਨੂੰ ਹੀ ਮਿਲੇਗਾ ਸਾਨੂੰ ਨਹੀਂ....
ਹਰਜੋਤ ਸਿੰਘ
70094 52602
Posted By:

Leave a Reply