ਬ੍ਰੇਕ ਫੇਲ੍ਹ ਹੋਣ ਨਾਲ ਬੇਕਾਬੂ ਹੋਇਆ ਟਰੱਕ ਬਸ,ਕਾਰ ਆਟੋ  ਸਮੇਤ   ਮੋਟਰਸਾਈਕਲ ਵਿੱਚ ਜਾ ਵੱਜਿਆ  

ਬ੍ਰੇਕ ਫੇਲ੍ਹ ਹੋਣ ਨਾਲ ਬੇਕਾਬੂ ਹੋਇਆ ਟਰੱਕ ਬਸ,ਕਾਰ ਆਟੋ  ਸਮੇਤ   ਮੋਟਰਸਾਈਕਲ ਵਿੱਚ ਜਾ ਵੱਜਿਆ  
ਸ਼ਾਹਪੁਰ ਕੰਢੀ 23 ਅਗਸਤ (ਸੁੱਖਵਿੰਦਰ ਜੰਡੀਰ)ਸੋਮਵਾਰ ਨੂੰ ਪਠਾਨਕੋਟ ਚੱਕੀ ਪੁਲ ਨੇੜੇ ਇਕ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ  ਬ੍ਰੇਕ ਫੇਲ੍ਹ ਹੋਣ ਨਾਲ ਬੇਕਾਬੂ ਹੋਇਆ ਟਰੱਕ ਬੱਸ ਕਾਰ ਆਟੋ ਸਮੇਤ ਮੋਟਰਸਾਈਕਲ ਵਿੱਚ ਜਾ ਵੱਜਿਆ  ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ  ਟਰੱਕ ਦੀ ਬ੍ਰੇਕ ਫੇਲ੍ਹ ਹੋਣ ਨਾਲ ਟਰੱਕ ਬੇਕਾਬੂ ਹੋ ਗਿਆ ਸੀ ਜੋ ਕਿ  ਬਸ ਕਾਰ ਆਟੋ ਸਮੇਤ  ਮੋਟਰ ਸਾਈਕਲ ਸਵਾਰ ਵਿੱਚ ਜਾ ਟਕਰਾਇਆ  ਉਨ੍ਹਾਂ ਦੱਸਿਆ ਕਿ ਉਸੇ ਸਮੇਂ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ  ਟਰੱਕ ਦੀ ਚਪੇਟ ਚ ਆਏ ਵਾਹਨਾਂ ਵਿੱਚੋਂ  ਲੋਕਾਂ ਨੂੰ ਬਾਹਰ ਕੱਢਿਆ ਗਿਆ  ਜਿਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਤੇ ਸਥਾਨਿਕ ਲੋਕਾਂ ਦੀ ਮੱਦਦ ਨਾਲ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ   ਸਥਾਨਿਕ ਲੋਕਾਂ ਨੇ ਦੱਸਿਆ ਕਿ ਟਰੱਕ ਦੀ ਚਪੇਟ ਚ ਆਉਣ ਨਾਲ ਕੁਝ ਵਾਹਨ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਏ ਸਨ  ਪਰ ਲੋਕਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ  ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਰਜਿੰਦਰ ਮਨਹਾਸ ਨੇ ਦੱਸਿਆ ਕਿ  ਜਾਣਕਾਰੀ ਮਿਲਦੇ ਹੀ ਉਹ ਘਟਨਾ ਸਥਲ ਤੇ ਪਹੁੰਚ ਗਏ ਤੇ  ਸਥਾਨਕ ਲੋਕਾਂ ਦੀ ਮਦਦ ਨਾਲ ਹਾਦਸੇ ਚ ਜ਼ਖ਼ਮੀ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਉਨ੍ਹਾਂ ਦੱਸਿਆ ਕਿ   ਉਨ੍ਹਾਂ ਵੱਲੋਂ ਪੂਰੀ ਸਥਿਤੀ ਦਾ ਜਾਇਜ਼ਾ ਲੈ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ  ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੈ