ਗੁਰੂ ਨਾਨਕ ਜਹਾਜ* ਫਿਲਮ ਦਾ ਟੀਜ਼ਰ ਅੱਜ ਜਨਤਕ ਕੀਤਾ ਜਾਵੇਗਾ
- ਮਨੋਰੰਜਨ
- 29 Mar,2025

*ਗੁਰੂ ਨਾਨਕ ਜਹਾਜ* ਫਿਲਮ ਦਾ ਟੀਜ਼ਰ ਅੱਜ ਜਨਤਕ ਕੀਤਾ ਜਾਵੇਗਾ
ਇਸ ਫਿਲਮ ਗੁਰੂ ਨਾਨਕ ਜਹਾਜ ਤੋਂ ਪੰਜਾਬੀ ਸਿਨੇਮਾ ਨੂੰ ਅਤੇ ਸਿੱਖ ਸਮਾਜ ਨੂੰ ਬਹੁਤ ਉਮੀਦਾਂ ਹਨ।
ਬ੍ਰਿਟਿਸ਼ ਰਾਜ ਦੇ ਦੌਰਾਨ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਘੁਲਾਟੀਆਂ ਵਿੱਚੋਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਜੀਵਨ ਨੂੰ ਦਰਸਾਉਂਦੀ ਇਹ ਫਿਲਮ ਜਿਸ ਨੂੰ ਵਿਹਲੀ ਜਨਤਾ ਪ੍ਰੋਡਕਸ਼ਨ ਵੱਲੋਂ ਸ਼ਰਨ ਆਰਟ ਦੀ ਡਾਇਰੈਕਸ਼ਨ ਵਿੱਚ ਬਣਾਇਆ ਗਿਆ ਹੈ।ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦਾ ਰੋਲ ਕਰ ਰਹੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਇਸ ਫਿਲਮ ਵਿੱਚ ਤਰਸੇਮ ਜੱਸੜ ਅਤੇ ਮਲਕੀਤ ਰੋਨੀ ਵੀ ਨਜ਼ਰ ਆ ਰਹੇ ਹਨ।ਕਾਮਾਗਾਟਾ ਮਾਰੂ ਦੇ ਇਤਿਹਾਸ ਨਾਲ ਜੁੜੇ ਹੋਏ ਹਰ ਖਾਸ ਚਿਹਰੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਫਿਲਮ ਦੀ ਮੇਕਰਸ ਵੱਲੋਂ ਹਰ ਘਟਨਾ ਨੂੰ ਫਿਲਮਾਉਣ ਦਾ ਯਤਨ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਇਹ ਫਿਲਮ ਦਾ ਟਰੇਲਰ ਵੀ ਜਲਦੀ ਆ ਸਕਦਾ ਹੈ ਜਦਕਿ ਫਿਲਮ ਦੇ ਜਲਦੀ ਆਉਣ ਸਬੰਧੀ ਅਨੁਮਾਨ ਲਗਾਇਆ ਜਾ ਰਿਹਾ ਹੈ, ਕੁਝ ਸੂਤਰਾਂ ਅਨੁਸਾਰ ਇਹ ਅਪ੍ਰੈਲ ਵਿੱਚ ਰਿਲੀਜ਼ ਹੋ ਸਕਦੀ ਹੈ,
ਜਦਕਿ ਟੀਮ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਹਾਂ ਇਸ ਵਿੱਚ ਕੰਮ ਕਰ ਚੁੱਕੇ ਕਲਾਕਾਰਾਂ ਅਤੇ ਬਾਕੀ ਲੋਕਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਜਹਾਜ ਫਿਲਮ ਅਗਸਤ ਮਹੀਨੇ ਦੇ ਕਰੀਬ ਸਿਨੇਮਾਘਰਾਂ ਵਿੱਚ ਆਵੇਗੀ।
Posted By:

Leave a Reply