ਪੰਜਾਬ ਦੇ ਲੋਕੋ! ਇਹ ਹੜ੍ਹ ਕੁਦਰਤੀ ਨਹੀਂ ਆਏ, ਸਰਕਾਰ ਵੱਲੋਂ ਲਿਆਂਦੇ ਗਏ ਨੇ
- ਸੰਪਾਦਕੀ
- 29 Aug,2025

ਪੰਜਾਬ ਦੇ ਲੋਕੋ! ਇਹ ਹੜ੍ਹ ਕੁਦਰਤੀ ਨਹੀਂ ਆਏ, ਸਰਕਾਰ ਵੱਲੋਂ ਲਿਆਂਦੇ ਗਏ ਨੇ
ਪਿਛਲੇ ਦੋ ਸਾਲ ਪਹਿਲਾਂ ਸੰਨ 2023 ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਸੀ ਤੇ ਹੁਣ ਵੀ ਅਗਸਤ 2025 ਵਿੱਚ ਫਿਰ ਓਹੀ ਸੰਤਾਪ ਭੋਗ ਰਹੇ ਹਨ। ਓਦੋਂ ਵੀ ਪੰਜਾਬ ਵਿੱਚ ਇਹ ਚਰਚਾ ਜ਼ੋਰਾਂ ਉੱਤੇ ਸੀ ਕਿ ਪੰਜਾਬ ਵਿੱਚ ਇਹ ਹੜ੍ਹ ਕੁਦਰਤੀ ਨਹੀਂ ਆਏ, ਬਲਕਿ ਸਰਕਾਰ ਵੱਲੋਂ ਲਿਆਂਦੇ ਗਏ ਹਨ ਤਾਂ ਜੋ ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਨੂੰ ਖ਼ਤਮ ਕੀਤਾ ਜਾ ਸਕੇ, ਖੇਤੀਬਾੜੀ ਦੇ ਧੰਦੇ ਨੂੰ ਤਬਾਹ ਕੀਤਾ ਜਾਵੇ, ਇਹਨਾਂ ਨੂੰ ਆਰਥਿਕ ਅਤੇ ਸਭ ਪਾਸਿਓਂ ਵੱਡੀ ਸੱਟ ਮਾਰੀ ਜਾਵੇ, ਸਬਕ ਸਿਖਾ ਕੇ , ਈਨ ਮੰਨਵਾ ਕੇ ਆਪਣੇ ਅਨੁਸਾਰ ਚਲਾਇਆ ਜਾਵੇ। ਇਹ ਗੱਲ ਹਰ ਸਿੱਖ ਅਤੇ ਪੰਜਾਬੀ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਹ ਕੁਦਰਤੀ ਨਹੀਂ, ਬਲਕਿ ਸਰਕਾਰੀ ਕਹਿਰ ਹੈ। ਜਦੋਂ ਮੌਸਮੀ ਵਿਭਾਗ ਰਾਹੀਂ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਵਾਰ ਜ਼ਿਆਦਾ ਮੀਂਹ ਪੈਣੇ ਹਨ ਤਾਂ ਡੈਮਾਂ ਦਾ ਕੰਟਰੋਲ ਪਹਿਲਾਂ ਹੀ ਸਹੀ ਕਿਉਂ ਨਹੀਂ ਰੱਖਿਆ ਗਿਆ। ਇਕਦਮ ਪਾਣੀ ਛੱਡਣ ਦੀ ਬਜਾਏ ਜੇਕਰ ਪਹਿਲਾਂ ਹੀ ਹੌਲੀ ਹੌਲੀ ਕੱਢਿਆ ਜਾਂਦਾ ਤਾਂ ਆਹ ਦਿਨ ਨਹੀਂ ਸੀ ਵੇਖਣੇ ਪੈਣੇ! ਕੀ ਸਰਕਾਰ ਵੀ ਡੈਮ ਭਰਨ ਦਾ ਇੰਤਜ਼ਾਰ ਅਤੇ ਇੰਤਜ਼ਾਮ ਕਰਦੀ ਰਹੀ ਹੈ ? ਅੱਜ ਜਦੋਂ ਪਾਣੀ ਨਾਲ ਪੰਜਾਬ ਦੇ ਕਈ ਇਲਾਕੇ ਡੁੱਬੇ ਹੋਏ ਹਨ ਤਾਂ ਇਸ ਸਮੇਂ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਸਾਰ ਲੈ ਰਹੀ ਹੈ। ਝਾੜੂ ਪਾਰਟੀ ਅਤੇ ਭਾਜਪਾ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ। ਇੱਥੇ ਤਾਂ ਦਰਿਆਵਾਂ ਦੇ ਬੰਨ੍ਹ ਵੀ ਪੱਕੇ ਨਹੀਂ ਕੀਤੇ ਗਏ। ਹੁਣ ਜਦੋਂ ਬੰਨ੍ਹ ਟੁੱਟੇ ਹਨ ਤਾਂ ਪੰਜਾਬ ਦੇ ਲੋਕ ਖੁਦ ਹੀ ਡਟੇ ਹੋਏ ਹਨ। ਪੁਲਿਸ ਅਤੇ ਫੌਜ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਸਭ ਘੂਕ ਸੁੱਤੇ ਪਏ ਹਨ। ਦੂਜੇ ਪਾਸੇ ਸਿੱਖ ਸੰਸਥਾਵਾਂ ਖ਼ਾਲਸਾ ਏਡ, ਸ਼੍ਰੋਮਣੀ ਕਮੇਟੀ, ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਸ਼, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਹੋਰ ਆਪਣਾ ਫ਼ਰਜ਼ ਬਾਖੂਬੀ ਨਿਭਾ ਰਹੇ ਹਨ। ਕੁਝ ਦਿਨ ਪਹਿਲਾਂ ਫ਼ਿਰਕੂ ਹਿੰਦੂਤਵੀਆਂ ਵੱਲੋਂ ਏ.ਆਈ. ਰਾਹੀਂ ਇੱਕ ਵੀਡੀਓ ਤਿਆਰ ਕੀਤੀ ਗਈ ਸੀ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਇਮਾਰਤ ਨੂੰ ਪਾਣੀ ਦੀ ਤਬਾਹੀ ਵਿੱਚ ਢਹਿ-ਢੇਰੀ ਅਤੇ ਸਿੱਖਾਂ ਨੂੰ ਡੁੱਬਦੇ ਵਿਖਾਇਆ ਗਿਆ ਸੀ। ਅਸੀਂ ਉਦੋਂ ਹੀ ਸਮਝ ਗਏ ਸੀ ਕਿ ਹੁਣ ਸਰਕਾਰ ਵੱਲੋਂ ਸਿੱਖਾਂ ਨੂੰ ਪਾਣੀ ਵਿੱਚ ਡੋਬਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਰਕਾਰ ਗੋਲੀਆਂ ਮਾਰ ਕੇ ਹੀ ਬੰਦੇ ਨਹੀਂ ਮਾਰਦੀ, ਸਗੋਂ ਗੈਰ ਕੁਦਰਤੀ ਹੜ੍ਹ ਲਿਆ ਕੇ ਵੀ ਪੰਥ ਅਤੇ ਪੰਜਾਬ ਦੀ ਨਸਲਕੁਸ਼ੀ ਕਰ ਦਿੰਦੀ ਹੈ। ਸੰਨ 2023 ਵਿੱਚ ਵੀ ਪੰਜਾਬੀਆਂ ਨੂੰ ਪੂਰਾ ਯਕੀਨ ਸੀ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਕੋਈ ਦਖਲ ਨਹੀਂ ਰਹਿਣ ਦਿੱਤਾ ਗਿਆ ਤੇ ਹੁਣ ਇਸ ਦੇ ਮੈਂਬਰਾਂ ਰਾਹੀਂ ਦਿੱਲੀ ਦਰਬਾਰ ਮਨਮਰਜ਼ੀ ਦੇ ਫੈਸਲੇ ਲਾਗੂ ਕਰਵਾ ਰਿਹਾ ਹੈ। ਲੋਕਾਂ ਨੂੰ ਜਾਪਦਾ ਹੈ ਕਿ ਇਸ ਬੋਰਡ ਦੇ ਸਾਰੇ ਮੈਂਬਰ ਬੇਸ਼ੱਕ ਜ਼ਿੰਮੇਵਾਰ ਹੋਣ ਪਰ ਇਹਨਾਂ ਨੂੰ ਜਦ ਉੱਪਰੋਂ ਹੁਕਮ ਆਉਂਦੇ ਨੇ ਤਾਂ ਇਹ ਗਲਤ ਫੈਸਲੇ ਦਾ ਵਿਰੋਧ ਕਰਨ ਜੋਗੇ ਨਹੀਂ। ਚੇਤੇ ਰਹੇ ਕਿ 1988 ਵਿੱਚ ਦਸ ਫੁੱਟ ਉੱਚੀ ਦਰਿਆਈ ਪਾਣੀ ਦੀ ਕੰਧ ਨੇ ਪੰਜਾਬ ਵਿੱਚ ਤਬਾਹੀ ਲਿਆਂਦੀ ਸੀ। 1988 ਦੇ 25 ਸਤੰਬਰ ਤੋਂ 28 ਸਤੰਬਰ ਤਕ ਭਾਖੜੇ ਤੋਂ ਬਿਨਾਂ ਚੇਤਾਵਨੀ ਇਕਦਮ ਪਾਣੀ ਛੱਡਣ ਕਰਕੇ ਪੰਜਾਬ ਦੇ 9000 ਪਿੰਡ ਹੜ੍ਹ ਵਿੱਚ ਘਿਰ ਗਏ ਤੇ ਪਾਣੀ ਸਭ ਕੁਝ ਰੋੜ੍ਹ ਕੇ ਲੈ ਗਿਆ। ਇਹਨਾਂ ਵਿੱਚੋਂ 2500 ਪਿੰਡ ਤਾਂ ਪੂਰੀ ਤਰਾਂ ਡੁੱਬ ਗਏ ਜਾਂ ਵਹਿ ਗਏ। ਇਸ ਪਰਲੋ ਨੇ 34 ਲੱਖ ਲੋਕ ਬਰਬਾਦ ਕਰ ਦਿੱਤੇ। ਆਮ ਚਰਚਾ ਸੀ ਕਿ ਮਾਝੇ ਦੇ ਮੰਡ ਇਲਾਕੇ ਵਿੱਚ ਜੁਝਾਰੂ ਸਿੰਘਾਂ ਦੀਆਂ ਠਾਹਰਾਂ ਖਤਮ ਕਰਨ ਲਈ ਹੜ੍ਹ ਲਿਆਂਦੇ ਗਏ ਹਨ। ਜੁਝਾਰੂ ਸਿੰਘਾਂ ਨੇ ਜਦ ਇਸ ਜ਼ੁਲਮ ਲਈ ਦੋਸ਼ੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐੱਨ. ਤਿਵਾੜੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤਾਂ ਲੋਕਾਂ ਨੇ ਇਸ ਨੂੰ ਇਨਸਾਫ਼ ਮੰਨਿਆ।
ਹੁਣ ਵੀ ਇਹੀ ਸਮਝਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਭਾਖੜੇ ਦੇ ਪਾਣੀ ਨੂੰ ਇੱਕ ਹਥਿਆਰ ਵਾਂਗ ਵਰਤ ਰਹੀ ਹੈ ਤੇ ਜਦ ਚਾਹੇ ਪੰਜਾਬ ਨੂੰ ਬਰਬਾਦ ਕਰ ਸਕਦੀ ਹੈ। ਹੜ੍ਹ ਲਿਆ ਕੇ ਪੰਜਾਬ ਵਿੱਚ ਜੋ ਹਫੜਾ-ਦਫੜੀ ਫੈਲਾਈ ਗਈ ਹੈ ਇਸ ਬਾਰੇ ਪੰਜਾਬ ਵਿੱਚ ਇਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਸੰਘਰਸ਼ ਦਾ ਬਦਲਾ ਲਿਆ ਜਾ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਰਿਆਈ ਪਾਣੀਆਂ ਲਈ ਲੜਦੇ ਪੰਜਾਬ ਨੂੰ ਸਬਕ ਦਿੱਤਾ ਜਾ ਰਿਹਾ ਹੈ। ਜਦ ਪੰਜਾਬ ਦੇ ਲੋਕ ਬਿਪਤਾ ਵਿੱਚ ਫਸੇ ਹੋਏ ਸਨ ਤਾਂ ਹਿੰਦੂਤਵੀ ਮਾਨਸਿਕਤਾ ਅਰਦਾਸਾਂ ਕਰ ਰਹੀ ਸੀ ਕਿ 'ਹੇ ਭਗਵਾਨ ਇਨਕੀ ਫਸਲੇ ਔਰ ਨਸਲੇ ਤਬਾਹ ਕਰ ਦੇ।'
1988 ਵਿੱਚ ਵੀ ਹਰਿਆਣੇ ਦੇ ਆਗੂ ਭਜਨ ਲਾਲ ਨੇ ਹੜ੍ਹ ਨੂੰ 'ਰੱਬੀ ਰਹਿਮਤ' ਕਹਿ ਕੇ ਪੰਜਾਬੀਆਂ ਦੇ ਜਖਮਾਂ ਉੱਤੇ ਲੂਣ ਭੁੱਕਿਆ ਸੀ ਤੇ ਹੁਣ ਵੀ ਸੋਸ਼ਲ ਮੀਡੀਆ ਉੱਤੇ ਹਿੰਦੂਆਂ ਵੱਲੋਂ ਮਿਹਣੇ ਮਾਰੇ ਜਾ ਰਹੇ ਸੀ ਕਿ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਤਲਜ ਯਮੁਨਾ ਲਿੰਕ ਨਹਿਰ ਨਹੀਂ ਬਣਨ ਦੇਣੀ, ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਨਹੀਂ ਦੇਣਾ, ਹੁਣ ਲਿਫਾਫਿਆਂ ਤੇ ਡੋਲੂਆਂ ਵਿੱਚ ਪਾਣੀ ਭਰ ਕੇ ਰੱਖ ਲਵੋ, ਜਦ ਰਾਜਸਥਾਨ ਦੀਆਂ ਨਹਿਰਾਂ ਸੁੱਕੀਆਂ ਸਨ ਤਾਂ ਪੰਜਾਬ ਵਿੱਚ ਹੜ੍ਹਾਂ ਕਰਕੇ ਲੋਕ ਕਲਪੇ ਪਏ ਸਨ ਪਰ ਰਾਜਸਥਾਨ ਨੇ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 1988 ਵਾਂਗ ਹੁਣ ਹੜ੍ਹਾਂ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਦੀ ਕੋਈ ਖਬਰ ਨੈਸ਼ਨਲ ਮੀਡੀਆ ਨੇ ਚੱਜ ਹਾਲ ਨਾਲ ਨਹੀਂ ਦੇ ਰਿਹਾ, ਜਦਕਿ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਕੋਈ ਹਿੰਦੂ ਬੱਚਾ ਬੋਰਵੇਲ ਵਿੱਚ ਡਿੱਗ ਪਵੇ ਤਾਂ ਇਹ ਮੀਡੀਆ ਪਲ-ਪਲ ਖਬਰ ਦਿੰਦਾ ਹੈ। ਪੰਜਾਬ ਤੋਂ ਬਾਹਰ ਕਿਸੇ ਵਿਰਲੇ ਨੂੰ ਪਤਾ ਹੋਵੇਗਾ ਕਿ ਹੜ੍ਹਾਂ ਕਰਕੇ ਪੰਜਾਬ ਵਿੱਚ ਲੋਕ ਕਿਨਾ ਸੰਤਾਪ ਭੋਗ ਰਹੇ ਹਨ। ਜਦ ਭਾਰਤੀ ਮੀਡੀਆ ਵਿੱਚ ਹੜ੍ਹਾਂ ਦੀ ਚਰਚਾ ਹੀ ਨਹੀਂ ਤਾਂ ਸਰਕਾਰ ਨੇ ਪੰਜਾਬ ਨੂੰ ਦੇਣਾ ਕੀ ਹੈ। 1988 ਵਿੱਚ ਵੀ ਤੇ ਹੁਣ ਵੀ ਕੇਂਦਰ ਸਰਕਾਰ ਨੇ ਪੰਜਾਬ ਦੀ ਕੋਈ ਸਾਰ ਨਹੀਂ ਲਈ। ਬਿਆਨਬਾਜ਼ੀ, ਸ਼ੋਸ਼ਬਾਜ਼ੀ ਤੇ ਡਰਾਮੇਬਾਜ਼ੀ ਜ਼ਰੂਰ ਕਰਦੇ ਹਨ ਪਰ ਪੰਜਾਬ ਦੀ ਬਾਂਹ ਨਹੀਂ ਫੜਦੇ। ਪੰਜਾਬ ਦੇ ਹੜ੍ਹਾਂ ਦੀ ਖਬਰ ਨਾ ਦੇਣੀ ਤੇ ਆਰਥਿਕ ਸਹਾਇਤਾ ਨਾ ਦੇਣੀ ਤੇ ਇਸ ਸਭ ਕੁਝ ਬਾਰੇ ਪੰਜਾਬ ਸਰਕਾਰ ਦੀ ਨਾਕਾਰਤਮਕ ਤੇ ਨਿਰਾਸ਼ਾਜਨਕ ਰਵੱਈਆ ਸਪਸ਼ੱਟ ਕਰਦਾ ਹੈ ਕਿ ਪੰਜਾਬ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼ ਡੂੰਘੀ ਹੈ। ਹੁਣ ਵੀ ਕੇਂਦਰ ਨੇ ਹੜ੍ਹ ਪ੍ਰਭਾਵਿਤ ਛੇ ਰਾਜਾਂ ਨੂੰ 1066 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ, ਪਰ ਪੰਜਾਬ ਲਈ ਕਿਸੇ ਆਰਥਿਕ ਪੈਕੇਜ ਦਾ ਐਲਾਨ ਕਰਨਾ ਤਾਂ ਇੱਕ ਪਾਸੇ ਕਿਸੇ ਦੁੱਖ ਦਾ ਪ੍ਰਗਟਾਵਾ ਵੀ ਕੇਂਦਰ ਨੇ ਅਜੇ ਤਕ ਨਹੀਂ ਕੀਤਾ। ਕੇਂਦਰ ਸਰਕਾਰ ਨੇ ਐਸ ਡੀ ਆਰ ਐਫ ਅਧੀਨ ਕੇਂਦਰੀ ਹਿੱਸੇ ਦੇ ਹਿੱਸੇ ਵਜੋਂ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਕੇਰਲ ਅਤੇ ਉੱਤਰਾਖੰਡ ਦੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਰਾਜਾਂ ਲਈ 1,066.80 ਕਰੋੜ ਰੁਪਏ ਪਿਛਲੇ ਮਹੀਨੇ ਮਨਜ਼ੂਰ ਕੀਤੇ ਸਨ ਜੇਹੜੇ ਬੀਤੇ ਦਿਨੀਂ ਰਲੀਜ ਕਰ ਦਿੱਤੇ ਗਏ। ਪਰ ਪੰਜਾਬ ਲਈ ਕਿਸੇ ਆਰਥਿਕ ਪੈਕੇਜ ਦਾ ਐਲਾਨ ਕਰਨਾ ਤਾਂ ਇੱਕ ਪਾਸੇ ਕਿਸੇ ਦੁੱਖ ਦਾ ਪ੍ਰਗਟਾਵਾ ਵੀ ਕੇਂਦਰ ਨੇ ਅਜੇ ਤਕ ਨਹੀਂ ਕੀਤਾ। ਕੀ ਆਸ ਰੱਖੋਗੇ ਕੇਂਦਰ ਸਰਕਾਰ ਕੋਲੋ ਪਰ ਕੇਂਦਰ ਵੀ ਪੰਜਾਬੀਆਂ ਕੋਲੋ ਭਲੇ ਦੀ ਆਸ ਨਾ ਰੱਖੇ । ਲੁਧਿਆਣੇ ਤੋਂ ਰਵਨੀਤ ਬਿੱਟੂ ਵੀ ਅਜੇ ਤੱਕ ਨਹੀਂ ਬੋਲਿਆ ਉਹ ਤਾਂ ਡੁੱਬਦੀਆਂ ਫ਼ਸਲਾਂ ਵੇਖ ਕੇ ਨੱਚਦਾ ਹੋਣਾ । ਜਿਹੜਾ ਕਹਿੰਦਾ ਸੀ " ਮੈਨੂੰ ਕਿਸਾਨਾਂ ਨੇ ਹਰਾਇਆ"।
ਸਾਨੂੰ ਯਾਦ ਹੈ ਕਿ ਸੰਨ 2023 ਵਿੱਚ ਹੜ੍ਹਾਂ ਦੌਰਾਨ ਜਦ ਹਿੰਦੂ ਮਾਨਸਿਕਤਾ ਸਿੱਖਾਂ ਨੂੰ ਚਿੜਾ ਰਹੀ ਸੀ ਤਾਂ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਹੜ੍ਹ ਦੇ ਪਾਣੀ ਦਾ ਲਾਂਘਾ ਖੋਲ੍ਹ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਸੀ। ਜਦ ਪੰਜਾਬ ਦੇ ਲੋਕ ਪਾਕਿਸਤਾਨ ਦੇ ਗੁਣ ਗਾ ਰਹੇ ਸੀ ਤਾਂ ਹਿੰਦੂ ਮਾਨਸਿਕਤਾ ਪੂਰੀ ਤਰ੍ਹਾਂ ਸੜ-ਬਲ ਕੇ ਹੋਰ ਵੱਧ ਤਾਹਨੇ-ਮਿਹਣੇ ਮਾਰ ਰਹੀ ਸੀ। ਇਸ ਮਹੌਲ ਵਿੱਚ ਪੰਜਾਬ ਦੇ ਲੋਕਾਂ ਨੇ ਆਪਸ ਵਿੱਚ ਦੁੱਖ-ਸੁੱਖ ਵੰਡਾਉਣਾ ਸ਼ੁਰੂ ਕੀਤਾ।
ਅੱਜ ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਿਵਾਜ ਨੇ ਕਿਹਾ ਹੈ ਕਿ "ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚੋਂ ਪਾਣੀ ਕੱਢਿਆ ਜਾਵੇ, ਤਾਂ ਕਿ ਸਿੱਖ ਭਾਈਚਾਰੇ ਨੂੰ ਆਸਾਨੀ ਹੋ ਸਕੇ, ਕਿਉਂਕਿ ਇਹ ਉਨ੍ਹਾਂ ਦਾ ਮੁਕੱਦਸ ਸਥਾਨ ਹੈ।"
ਪੰਜਾਬ ਵਿੱਚ ਹਰ ਪਿੰਡ ਵਿੱਚੋਂ ਗੁਰੂ ਕੇ ਲੰਗਰ, ਦਵਾਈਆਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਚੀਜਾਂ ਵਸਤਾਂ ਦੀਆਂ ਟਰਾਲੀਆਂ ਨਿਕਲ ਤੁਰੀਆਂ। ਹਾਲ ਇਹ ਬਣ ਗਿਆ ਕਿ ਜਦ ਕਿਸੇ ਪਿੰਡ ਟਰਾਲੀ ਪਹੁੰਚਦੀ ਤਾਂ ਪਿੰਡ ਵਾਲ਼ੇ ਹੱਸ ਕੇ ਕਹਿੰਦੇ ਕਿ ਹੜ੍ਹ ਨੇ ਤਾਂ ਇੱਥੇ ਵੀ ਨੁਕਸਾਨ ਕੀਤਾ ਪਰ ਸਾਡੇ ਪਿੰਡੋਂ ਤਾਂ ਆਪ ਟਰਾਲੀ ਭਰ ਕੇ ਇਸ ਤੋਂ ਅਗਲੇ ਪਿੰਡਾਂ ਨੂੰ ਭੇਜੀ ਹੈ ਕਿਉਂਕਿ ਸਾਡੇ ਨਾਲੋਂ ਉਹਨਾਂ ਦਾ ਹਾਲ ਜ਼ਿਆਦਾ ਮਾੜਾ ਹੈ। ਇੱਥੇ ਇੱਕ ਗੱਲ ਚੇਤੇ ਆ ਗਈ ਕਿ ਤਾਲਿਬਾਨ ਦੇ ਕਾਬਲ ਉੱਤੇ ਕਬਜਾ ਕਰਨ ਤੋਂ ਬਾਅਦ ਪੈਦਾ ਹੋਈ ਹਫੜਾ-ਦਫੜੀ ਵਿੱਚ ਕਾਬਲ ਦੇ ਇੱਕ ਬੇਕਰੀ ਵਾਲੇ ਨੇ ਇਹ ਕਹਿ ਕੇ ਮੁਫ਼ਤ ਬਰੈੱਡ ਵੰਡਣੀ ਸ਼ੁਰੂ ਕਰ ਦਿੱਤੀ ਕਿ ਜੇ ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਹ ਮੁਫ਼ਤ
ਬਰੈੱਡ ਲਿਜਾ ਸਕਦਾ ਹੈ। ਉਸ ਦਾ ਕਹਿਣਾ ਸੀ ਕਿ ਭਾਵੇਂ ਅਸੀਂ ਅਫ਼ਗਾਨੀ ਬਹੁਤ ਅਮੀਰ ਨਹੀਂ ਹਾਂ ਪਰ ਸਾਡਾ ਦਿਲ ਬੜਾ ਅਮੀਰ ਹੈ। ਆਲੇ ਦੁਆਲੇ ਦੇ ਕੁਝ ਲੋਕਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਪੈਸਿਆਂ ਦੀ ਪ੍ਰਵਾਹ ਨਾ ਕਰੋ, ਇਸ ਕੰਮ ਲਈ ਪੈਸੇ ਅਸੀਂ ਦਿਆਂਗੇ। ਉਸ ਦਿਨ ਤੋਂ ਬੇਕਰੀ ਵਾਲਾ 24 ਘੰਟੇ ਕਾਬਲ ਦੇ ਲੋੜਵੰਦ ਲੋਕਾਂ ਨੂੰ ਬਰੈੱਡ ਮੁਫ਼ਤ ਵੰਡਦਾ ਰਿਹਾ ਸੀ। ਇਹ ਗੁਰੂ ਨਾਨਕ ਸਾਹਿਬ ਦੀ ਵੰਡ ਛਕਣ ਦੀ ਅਸਲੀ ਮਿਸਾਲ ਹੈ। ਪੰਜਾਬ ਵਿੱਚ ਹੜ੍ਹਾਂ ਦੌਰਾਨ ਇਹੀ ਕੁਝ ਵਾਪਰਿਆ। ਹਿੰਦੂਤਵੀ ਮਾਨਸਿਕਤਾ ਨੂੰ ਬੜਾ ਰੋਹ ਹੈ ਕਿ ਅਸੀਂ ਇਹਨਾਂ ਦੀ ਖ਼ਬਰ ਪੰਜਾਬ ਤੋਂ ਬਾਹਰ ਨਹੀਂ ਆਉਣ ਦਿੱਤੀ, ਹਕੂਮਤ ਨੇ ਬਾਂਹ ਨਹੀਂ ਫੜੀ, ਪਰ ਇਹਨਾਂ ਨੇ ਆਪਸ ਵਿੱਚ ਹੀ ਇੱਕ ਦੂਜੇ ਦਾ ਸਾਥ ਸਹਿਯੋਗ ਕੀਤਾ ਤੇ ਪਾਕਿਸਤਾਨ ਨੇ ਇਹਨਾਂ ਲਈ ਹਾਅ ਦਾ ਨਾਹਰਾ ਮਾਰਿਆ ਹੈ, ਹਾਲਾਂਕਿ ਇਸ ਵਾਰ ਅਗਸਤ 2025 ਵਿੱਚ ਹੜ੍ਹਾਂ ਕਰਕੇ ਪਾਕਿਸਤਾਨ ਵਿੱਚ ਵੀ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਹੈ। ਪਰ ਇਸ ਮਹੌਲ ਵਿੱਚ ਸਿੱਖ ਮਾਨਸਿਕਤਾ ਸੋਚਦੀ ਹੈ ਕਿ ਸਾਨੂੰ ਭਾਰਤ ਦੀ ਤੇ ਹਿੰਦੂ ਦੀ ਲੋੜ ਹੀ ਨਹੀਂ। ਜੇ ਖਾਲਿਸਤਾਨ ਵੀ ਬਣ ਜਾਵੇ ਤਾਂ ਅਸੀਂ ਸਮਰੱਥ ਹਾਂ। ਅਸੀਂ ਆਪਣੇ ਬਚਾਅ ਆਪ ਕਰ ਸਕਦੇ ਹਾਂ। ਅਸੀਂ ਭਾਰਤ ਦੇ ਮੁਥਾਜ ਨਹੀਂ। ਹੜ੍ਹਾਂ ਕਰਕੇ ਸਿੱਖ ਚੇਤਨਾ ਤੇ ਹਿੰਦੂਤਵੀ ਚੇਤਨਾ ਵਿਚਲਾ ਫਰਕ, ਦੂਰੀ ਤੇ ਨਫ਼ਰਤ ਹੋਰ ਵਧੇਗੀ। ਹਿੰਦੁਤਵੀ ਸੱਭਿਅਤਾ ਅਤੇ ਸਿੱਖ ਸੱਭਿਅਤਾ ਦੀ ਤਕਰਾਰ ਦਿਨੋਂ-ਦਿਨ ਤਲਖ਼ ਹੋ ਕੇ ਟਕਰਾਅ ਵਿੱਚ ਬਦਲ ਰਹੀ ਹੈ। ਹਿੰਦੂਤਵੀਆਂ ਦੇ ਕਮੀਨੇ ਤੇ ਹੋਛੇ ਹੱਥ-ਕੰਡੇ ਵੇਖ ਕੇ ਸਿੱਖਾਂ ਨੂੰ ਰੋਹ ਆਉਂਦਾ ਹੈ ਕਿ ਸਾਨੂੰ ਤਾਂ ਦੁਸ਼ਮਣ ਵੀ ਨਖਿੱਧ ਮਿਲਿਆ ਹੈ। ਸ਼ੇਰ ਨਾਲ ਲੜਨਾ ਸੌਖਾ ਹੈ ਤੇ ਜੇ ਸ਼ੇਰ ਕੋਲੋਂ ਹਾਰ ਵੀ ਜਾਈਏ ਤਾਂ ਫ਼ਖ਼ਰ ਰਹਿੰਦਾ ਹੈ ਕਿ ਹਾਰੇ ਵੀ ਸ਼ੇਰ ਕੋਲੋਂ ਹਾਂ। ਪਰ ਸੂਰ ਨਾਲ ਲੜਨਾ ਹਮੇਸ਼ਾਂ ਹੀ ਭੈੜੀ ਗੱਲ ਹੁੰਦਾ ਹੈ ਕਿਉਂਕਿ ਸੂਰ ਨਾਲ ਲੜ ਕੇ ਜਿੱਤਣ ਮਗਰੋਂ ਵੀ ਗੰਦ ਨਾਲ ਕੱਪੜੇ ਲਿਬੜ ਜਾਂਦੇ ਨੇ। ਜਦ ਕੋਈ ਸ਼ੇਰ ਨਾਲ ਲੜ ਕੇ ਹਾਰਨ ਦੀ ਗੱਲ ਚੇਤੇ ਕਰੇ ਤਾਂ ਓਸ ਦ੍ਰਿਸ਼ ਨੂੰ ਅੱਖਾਂ ਸਾਮ੍ਹਣੇ ਲਿਆ ਕੇ ਹਰ ਕੋਈ ਅਨੰਦ ਮਾਣਦਾ ਹੈ ਪਰ ਸੂਰ ਨਾਲ ਲੜਾਈ ਮਗਰੋਂ ਜਿੱਤਣ ਦੀ ਗੱਲ ਚੇਤੇ ਕਰਨ ਤੇ ਗੰਦ ਨਾਲ ਲਿਬੜਿਆ ਬੰਦਾ ਚੇਤੇ ਕਰਕੇ ਅਲਖ਼ਤ ਆਉਂਦੀ ਹੈ। ਕਹਿੰਦੇ ਨੇ ਕਿ ਰਾਮ ਮੰਦਰ ਤੇ ਹੋਰ ਬਹੁਤ ਸਾਰੇ ਮੁੱਦੇ ਮੁੱਕਣ ਮਗਰੋਂ ਹਿੰਦੂਤਵੀਆਂ ਨੇ ਜਿਹੜੇ ਨਵੇਂ ਮਸਲੇ ਉਭਾਰੇ ਹਨ ਉਹਨਾਂ ਵਿੱਚ ਇੱਕ ਇਹ ਵੀ ਹੈ ਕਿ ਪੁਰਾਤਨ ਹਿੰਦੂ ਗ੍ਰੰਥਾਂ ਵਿੱਚ ਜਿਸ ਸਰਸਵਤੀ ਨਦੀ ਦਾ ਜਿਕਰ ਆਉਂਦਾ ਹੈ ਉਹ ਮੁੜ ਸੁਰਜੀਤ ਕਰਨੀ ਹੈ ਤੇ ਹਿਮਾਚਲ ਤੋਂ ਚੰਡੀਗੜ੍ਹ ਪੰਚਕੂਲੇ ਦੇ ਨੇੜੇ ਤੇੜੇ ਦੀ ਘੱਗਰ ਦਰਿਆ ਵੱਲ ਦੀ ਇੱਕ ਨਵੀਂ ਨਦੀ ਪੁੱਟਣੀ ਹੈ ਤਾਂ ਕਿ ਹਿੰਦੂਤਵੀਆਂ ਨੂੰ ਭਰਮਾਇਆ ਜਾ ਸਕੇ ਕਿ ਵੇਖੋ ਮੋਦੀ ਸਰਕਾਰ ਕਿੰਨੀ ਮਹਾਨ ਹੈ। ਕਹਿੰਦੇ ਨੇ ਕਿ ਪੰਜਾਬ ਵਿੱਚ ਹੜ੍ਹ ਲਿਆਉਣ ਪਿੱਛੇ ਇਹੀ ਸੋਚ ਹੈ ਕਿ ਪੰਜਾਬ ਦੇ ਲੋਕਾਂ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾ ਸਕੇ ਕਿ ਹੜ੍ਹ ਰੋਕਣ ਲਈ ਭਾਖੜੇ ਤੋਂ ਪਾਣੀ ਨੂੰ ਕਿਸੇ ਨਵੀਂ ਨਦੀ ਵਿੱਚ ਪਾ ਦਿੱਤਾ ਜਾਵੇ। 'ਸਰਸਵਤੀ' ਸ਼ਬਦ ਨਾਲ ਹਿੰਦੂ ਮਾਨਸਿਕਤਾ ਦਾ ਜਜ਼ਬਾਤੀ ਰਿਸ਼ਤਾ ਹੈ। ਸੁਭਾਵਿਕ ਹੈ ਕਿ ਜਦ ਸਰਸਵਤੀ ਨਦੀ ਪ੍ਰਗਟ ਕਰਨ ਦੀ ਚਰਚਾ ਹੋਵੇਗੀ ਤਾਂ ਆਮ ਹਿੰਦੂਆਂ ਨੂੰ ਮੋਦੀ ਸਰਕਾਰ ਵਧੀਆ ਲੱਗੇਗੀ। ਪੰਜਾਬ ਵਿੱਚ ਹੜ੍ਹਾਂ ਦਾ ਖਦਸ਼ਾ ਸਦਾ ਹੀ ਰਹੇਗਾ ਤੇ ਜਦ ਵੀ ਹਕੂਮਤ ਚਾਹੇਗੀ ਇਸ ਹਥਿਆਰ ਨੂੰ ਵਰਤੇਗੀ। ਪਰ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਵਧੀਆ ਨਾਲੇ ਦੁਸ਼ਮਣ ਦੀ ਫਿਤਰਤ ਪਤਾ ਲੱਗਦੀ ਰਹਿੰਦੀ ਹੈ, ਨਾਲੇ ਹਰ ਪਲ ਜੰਗੀ ਮਹੌਲ ਵਿੱਚ ਤਿਆਰੀ ਚੱਲਦੀ ਰਹਿੰਦੀ ਹੈ ਤੇ ਲੜਨ-ਭਿੜਨ ਤੇ ਸੰਘਰਸ਼ ਵਾਲੀ ਮਾਨਸਿਕਤਾ ਬੁਲੰਦ ਹੋਈ ਰਹਿੰਦੀ ਹੈ। ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਕਿ ਇਨਾ ਮੁਸੀਬਤਾਂ ਦਾ ਸਾਹਮਣਾ ਕਰਦਾ ਹੋਇਆ ਵੀ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਹਿੰਦ ਹਕੂਮਤ ਸੋਚਦੀ ਹੋਵੇਗੀ ਕਿ ਸਿੱਖ ਡਿੱਗ ਪੈਣਗੇ ਤੇ ਸਾਡੇ ਮੁਥਾਜ ਬਣ ਜਾਣਗੇ ਪਰ ਖ਼ਾਲਸਾ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ ਸਗੋਂ ਇਹਨਾਂ ਹੜ੍ਹਾਂ ਅਤੇ ਆਫਤਾਂ ਵਿੱਚ ਵੀ ਖ਼ਾਲਸਾ ਡਟ ਕੇ ਖੜ੍ਹਾ ਹੈ ਤੇ ਸਰਬੱਤ ਦੇ ਭਲੇ ਦਾ ਹੋਕਾ ਦੇ ਰਿਹਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By:
