ਧਰਮੀ ਫ਼ੌਜੀਆਂ ਨੇ ਕੀਤੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ
- ਰਾਜਨੀਤੀ
- 25 Oct,2025
ਤਰਨ ਤਾਰਨ , ਜੁਗਰਾਜ ਸਿੰਘ ਸਰਹਾਲੀ
ਅੱਜ ਜੂਨ 1984 ਦੇ ਧਰਮੀ ਫੌਜੀਆਂ (ਸਿੱਖ ਧਰਮੀ ਫੌਜੀ ਐਸੋਸੀਏਸ਼ਨ ਜੂਨ 1984 ਰਜਿ: ਦੇ ਪ੍ਰਧਾਨ ) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।
ਧਰਮੀ ਫੌਜੀਆਂ ਨੇ ਸ.ਬਾਦਲ ਨਾਲ ਖੁੱਲਕੇ ਵਿਚਾਰਾਂ ਕੀਤੀਆਂ। ਧਰਮੀ ਫੌਜੀਆਂ ਨੇ ਸ.ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਦੀ ਜਿਮਨੀ ਲਈ ਧਰਮੀ ਫੌਜੀ ਪਰਿਵਾਰ ਨੂੰ ਉਮੀਦਵਾਰ ਬਣਾਇਆ ਹੈ। ਧਰਮੀ ਫੌਜੀਆਂ ਨੇ ਹਲਕਾ ਤਰਨ ਤਾਰਨ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਠਕੇ ਧਰਮੀ ਫੌਜੀ ਪਰਿਵਾਰ ਨੂੰ ਵੋਟਾਂ ਪਾਉਣ।
ਇਹਨਾਂ ਧਰਮੀ ਫੌਜੀਆਂ ਨੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਇੰਦਰਾਂ ਗਾਂਧੀ ਵੱਲੋਂ ਕੀਤੇ ਗਏ ਟੈਂਕਾਂ ਤੋਪਾਂ ਦੇ ਹਮਲੇ ਦੇ ਵਿਰੁੱਧ ਮਨਾਂ ਵਿੱਚ ਪੈਦਾ ਹੋਏ ਰੋਹ ਕਾਰਣ ਵੱਖ ਵੱਖ ਫੌਜੀ ਛਾਉਣੀਆਂ ਤੋਂ ਲਗਭਗ 7000 ਸਿੱਖ ਫੌਜੀਆਂ ਨੇ ਮਰਣਾ ਮਿੱਥਕੇ ਹਥਿਆਰਬੰਦ ਬਗਾਵਤ ਕਰਦਿਆਂ ਹੋਇਆਂ ਸ਼੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾਏ ਸੀ। ਰਸਤੇ ਵਿੱਚ ਵੱਖ ਵੱਖ ਥਾਵਾਂ 'ਤੇ ਫੌਜ ਨਾਲ ਹੋਏ ਮੁਕਾਬਲੇ ਵਿੱਚ ਲਗਭਗ 70 ਸਿੱਖ ਫੌਜੀ ਸ਼ਹੀਦ ਹੋ ਗਏ ਤੇ ਵੱਡੀ ਗਿਣਤੀ ਵਿੱਚ ਜਖਮੀ ਹੋ ਗਏ। ਇਹਨਾਂ ਸਿੱਖ ਫੌਜੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਲਗਭਗ 400 ਸਿੱਖ ਫੌਜੀਆਂ ਨੂੰ ਕੋਰਟ ਮਾਰਸ਼ਲ ਰਾਹੀਂ ਸਖਤ ਸਜਾਵਾਂ ਦਿੱਤੀਆਂ ਗਈਆਂ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੇ ਵੀ ਇਹਨਾਂ ਵੱਲੋਂ ਧਰਮ ਖਾਤਰ ਕੀਤੀ ਵੱਡੀ ਕੁਰਬਾਨੀ ਲਈ ਧਰਮੀ ਹੋਣ ਦਾ ਖਿਤਾਬ ਦਿੰਦਿਆਂ "ਧਰਮੀ ਫੌਜੀ" ਦਾ ਨਾਮ ਦੇਕੇ ਸਤਿਕਾਰ ਦਿੱਤਾ।
Posted By:
GURBHEJ SINGH ANANDPURI
Leave a Reply