Nazrana Times

ਪੰਜਾਬੀ

ਜਲੰਧਰ 'ਚ ਦਰਦਨਾਕ ਹਾਦਸਾ: ਪੰਜਾਬ ਪੁਲਿਸ ਦੇ ਐੱਸਪੀ ਦੀ ਹੋਣਹਾਰ ਬੇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ

16 Sep, 2026 12:35 PM

ਜਲੰਧਰ , ਅਮਰਜੀਤ ਸਿੰਘ ਭਾਨਾ
ਜਲੰਧਰ ਦੇ ਹਾਈ-ਪ੍ਰੋਫਾਈਲ ਇਲਾਕੇ ਜਲੰਧਰ ਹਾਈਟਸ-2 ਕੰਪਲੈਕਸ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਫ਼ਰੀਦਕੋਟ ਵਿੱਚ ਤਾਇਨਾਤ ਐੱਸਪੀ ਕਰਮਵੀਰ ਸਿੰਘ ਚਾਹਲ ਦੀ 24 ਸਾਲਾ ਬੇਟੀ ਜੈਸਮੀਨ ਚਾਹਲ ਦੀ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
ਜੈਸਮੀਨ ਆਪਣੀ ਮਾਂ ਨਾਲ ਨੇੜੇ ਹੀ ਸਥਿਤ ਏਜੀਆਈ ਸਮਾਰਟ ਹੋਮਜ਼ ਦੀ 5ਵੀਂ ਮੰਜ਼ਿਲ 'ਤੇ ਰਹਿੰਦੀ ਸੀ, ਪਰ ਦੁਪਹਿਰ ਵੇਲੇ ਉਹ ਜਲੰਧਰ ਹਾਈਟਸ ਦੀ 14ਵੀਂ ਮੰਜ਼ਿਲ 'ਤੇ ਗਈ, ਜਿੱਥੋਂ ਉਸ ਨੇ ਕਥਿਤ ਤੌਰ 'ਤੇ ਛਾਲ ਮਾਰ ਦਿੱਤੀ।
ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ "I was wrong. I am sorry" ਲਿਖਿਆ ਸੀ, ਅਤੇ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ (ਡਿਪਰੈਸ਼ਨ) ਨਾਲ ਜੂਝ ਰਹੀ ਸੀ।
ਦੱਸਣਯੋਗ ਹੈ ਕਿ ਜੈਸਮੀਨ ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਸੀ ਅਤੇ ਉਸ ਨੇ ਸਾਲ 2018 ਵਿੱਚ ICSE 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਦੂਜਾ (2nd) ਰੈਂਕ ਹਾਸਲ ਕੀਤਾ ਸੀ, ਅਤੇ ਅੱਜ-ਕੱਲ੍ਹ ਉਹ UPSC ਦੀ ਤਿਆਰੀ ਕਰ ਰਹੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Posted By: GURBHEJ SINGH ANANDPURI

Latest News