Nazrana Times

ਪੰਜਾਬੀ

ਸਿਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਅਤੇ ਸੰਤ ਸਿੰਘ ਸੁਖਾ ਸਿੰਘ ਸਕੂਲ ਦੇ ਵਿਦਿਆਰਥੀਆਂ ਦੀ ਸਲਾਨਾ ਧਾਰਮਿਕ ਪ੍ਰੀਖਿਆ

31 Oct, 2026 01:46 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਸਿਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਬਾਣੀ ਸਿਖ ਧਰਮ ਦੇ ਇਤਿਹਾਸ ਦੀ ਮੁਢਲੀ ਜਾਣਕਾਰੀ ਦੇਣ ਲਈ ਸਕੂਲਾਂ ਦੇ ਵਿਦਿਆਰਥੀਆਂ ਦੀ ਹਰ ਸਾਲ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ।ਇਸ ਵਿਚ ਲਖਾਂ ਦੀ ਗਿਣਤੀ ਵਿਚ ਵਿਦਿਆਂਰਥੀ ਭਾਗ ਲੈਂਦੇ ਹਨ।ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਇਨਾਮ ਦਿਤੇ ਜਾਂਦੇ ਹਨ ਅਤੇ ਸ਼ੀਲਡਾਂ ਦੇ ਸਨਮਾਨਿਤ ਕੀਤਾ ਜਾਂਦਾ ਹੈ।ਉਪਰੋਕਤ ਜਾਣਕਾਰੀ ਦਿੰਦਿਆ ਜ਼ੋਨ ਬਾਬਾ ਬਕਾਲਾ ਅਤੇ ਸਰਕਲ ਟਾਂਗਰਾ ਦੇ ਇੰਨਚਾਰਜ ਇੰਦਰਜੀਤ ਸਿੰਘ ਬਾਬਾ ਬਕਾਲਾ,ਅਤੇ ਦਲਜੀਤ ਸਿੰਘ ਟਾਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਸਿਖ ਧਰਮ ਦੀ ਮੁਢਲੀ ਜਾਣਕਾਰੀ ਗੁਰਬਾਣੀ ਅਤੇ ਸਿਖ ਇਤਿਹਾਸ ਦੇ ਜਾਣਕਾਰੀ ਦੇ ਕੇ ਸਕੂਲਾਂ ਦੇ ਵਿਦਿਆਰਥੀਆਂ ਵਿਚ ਧਾਰਮਿਕ ਰੁਝਾਨ ਪੈਦਾ ਕੀਤਾ ਜਾਂਦਾ ਹੈ।ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਅਤੇ ਸੰਤ ਸਿੰਘ ਸੁਖਾ ਸਿੰਘ ਸਕੂਲ ਗੁਨੋਵਾਲ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ।ਨਿਗਰਾਨ ਦੇ ਤੌਰ ਤੇ ਸ਼ਹੀਦ ਗਹਿਲ ਸਿੰਘ ਮਾਡਰਨ ਸਕੂਲ ਟਾਂਗਰਾ ਦੀਆਂ ਅਧਿਆਪਕਾਵਾਂ ਪ੍ਰਤਿਪਾਲ ਕੌਰ,ਮਨਦੀਪ ਕੌਰ,ਪਵਨਦੀਪ ਕੌਰ,ਸ੍ਰੀ ਮਤੀ ਅਨੀਤਾ ਟਾਂਗਰੀ ਸੁਰਜੀਤ ਸਿੰਘ ਖਾਲਸਾ,ਦਲਜੀਤ ਸਿੰਘ ਟਾਂਗਰਾ,ਨੇ ਬਾਖੂਬੀ ਸੇਵਾਵਾਂ ਨਿਭਾਈਆਂ।

Latest News