ਬਲਾਕ ਚੋਹਲਾ ਸਾਹਿਬ ਵਿਖੇ ਲਿੰਕ ਵਰਕਰ ਸਕੀਮ ਅਧੀਨ ਜਾਗਰੂਕਤਾ ਵਰਕਸ਼ਾਪ ਆਯੋਜਿਤ
- ਕਾਰੋਬਾਰ
- 24 Sep,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਸਤੰਬਰ
ਲਿੰਕ ਵਰਕਰ ਸਕੀਮ ਅਧੀਨ ਇੱਕ ਸੰਵੇਦਨਸ਼ੀਲਤਾ ਵਰਕਸ਼ਾਪ ਬਲਾਕ ਚੋਹਲਾ ਸਾਹਿਬ ਵਿੱਚ ਆਯੋਜਿਤ ਕੀਤੀ ਗਈ।ਜਿਸ ਵਿੱਚ ਐਚਆਈਵੀ/ਏਡਜ਼ ਬਾਰੇ ਜਾਗਰੂਕਤਾ 'ਤੇ ਖਾਸ ਧਿਆਨ ਦਿੱਤਾ ਗਿਆ।ਇਸ ਵਰਕਸ਼ਾਪ ਦਾ ਸੰਜੋਸ ਗੁਰਪ੍ਰੀਤ ਸਿੰਘ (ਡੀਆਰਪੀ) ਅਤੇ ਦਿਵਿਆ ਕਾਲੀਆ (ਰਿਸੋਰਸ ਪਰਸਨ) ਵੱਲੋਂ ਕੀਤਾ ਗਿਆ।ਇਸ ਮੌਕੇ 'ਤੇ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ,ਸਰਪੰਚ ਸਰਬਜੀਤ ਸਿੰਘ,ਸਰਪੰਚ ਗੁਰਤੇਜ ਸਿੰਘ, ਪੰਚਾਇਤ ਮੈਂਬਰਾਂ ਅਤੇ ਆਸ਼ਾ ਵਰਕਰਾਂ ਸਮੇਤ ਕੁੱਲ 41 ਭਾਗੀਦਾਰਾਂ ਨੇ ਹਾਜ਼ਰੀ ਭਰੀ।ਇਸ ਮੌਕੇ 'ਤੇ ਸ਼੍ਰੀ ਰਵਿੰਦਰ ਰਾਠੌਰ (ਰੀਜਨਲ ਡਾਇਰੈਕਟਰ),ਅਜਮੇਰ ਸਿੰਘ,ਲਕਸ਼ਮੀ ਅਤੇ ਸਿਮਰਨਜੀਤ ਕੌਰ ਨੇ ਵੀ ਖ਼ਾਸ ਭਾਗ ਲਿਆ।ਰਿਸੋਰਸ ਪਰਸਨ ਵੱਲੋਂ ਵਰਕਸ਼ਾਪ ਦੌਰਾਨ ਐਚਆਈਵੀ/ਏਡਜ਼ ਦੇ ਫੈਲਣ ਦੇ ਕਾਰਨ, ਬਚਾਅ ਦੇ ਤਰੀਕੇ,ਸਰਕਾਰੀ ਸਹੂਲਤਾਂ (ਆਈਸੀਟੀਸੀ ਅਤੇ ਏਆਰਟੀ ਸੈਂਟਰ) ਤੇ ਸਮਾਜਕ ਭੇਦਭਾਵ ਨੂੰ ਖ਼ਤਮ ਕਰਨ ਦੀ ਲੋੜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਪਿੰਡ ਪੱਧਰ 'ਤੇ ਜਾਗਰੂਕਤਾ ਫੈਲਾਉਣ ਵਿੱਚ ਆਸ਼ਾ ਵਰਕਰਾਂ ਅਤੇ ਪੰਚਾਇਤਾਂ ਦੀ ਭੂਮਿਕਾ ਨੂੰ ਖ਼ਾਸ ਮਹੱਤਤਾ ਦਿੱਤੀ ਗਈ।ਭਾਗੀਦਾਰਾਂ ਨੇ ਵਰਕਸ਼ਾਪ ਨੂੰ ਬਹੁਤ ਲਾਭਕਾਰੀ ਦੱਸਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਐਚਆਈਵੀ ਤੋਂ ਬਚਾਅ ਤੇ ਸੁਰੱਖਿਅਤ ਜੀਵਨ ਸ਼ੈਲੀ ਲਈ ਜਾਗਰੂਕ ਕਰਨਗੇ।
Posted By:

Leave a Reply