ਤਰਨ ਤਾਰਨ ਦੀ ਜਿੱਤ 2027 'ਚ ਅਕਾਲੀ ਸਰਕਾਰ ਦਾ ਮੁੱਢ ਬੰਨ੍ਹੇਗੀ- ਬ੍ਰਹਮਪੁਰਾ
- ਰਾਜਨੀਤੀ
- 23 Oct,2025
ਕੋਟ ਦਸੌਂਦੀ ਮੱਲ 'ਚ ਅਕਾਲੀ ਵਰਕਰਾਂ ਦਾ ਭਰਵਾਂ ਇਕੱਠ,ਲੋਕ 'ਆਪ'-ਕਾਂਗਰਸ ਤੋਂ ਅੱਕੇ,ਅਕਾਲੀ ਰਾਜ ਨੂੰ ਕਰ ਰਹੇ ਨੇ ਯਾਦ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,23 ਅਕਤੂਬਰ
ਤਰਨ ਤਾਰਨ ਜ਼ਿਮਨੀ ਚੋਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ 'ਸੈਮੀਫਾਈਨਲ' ਕਰਾਰ ਦਿੰਦਿਆਂ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਭਾਵੇਂ ਇਸ ਚੋਣ ਨਾਲ ਮੌਜੂਦਾ 'ਆਪ' ਸਰਕਾਰ ਨਹੀਂ ਬਦਲੇਗੀ,ਪਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ 2027 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਪੰਜਾਬ ਦੀ ਆਪਣੀ ਸਰਕਾਰ ਦਾ ਮੁੱਢ ਜ਼ਰੂਰ ਬੰਨ੍ਹੇਗੀ।ਉਹ ਅੱਜ ਪਿੰਡ ਕੋਟ ਦਸੌਂਦੀ ਮੱਲ ਵਿਖੇ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹੋਈ ਇੱਕ ਭਰਵੀਂ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਵਰਕਰਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ 'ਆਪ' ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਅਤੇ ਕਾਂਗਰਸ ਦੀ ਮੌਕਾਪ੍ਰਸਤੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ।ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਬੇਮਿਸਾਲ ਵਿਕਾਸ,ਕਿਸਾਨਾਂ ਤੇ ਗਰੀਬਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਅਤੇ ਅਮਨ-ਕਾਨੂੰਨ ਦੇ ਸੁਨਹਿਰੀ ਦੌਰ ਨੂੰ ਯਾਦ ਕਰ ਰਹੇ ਹਨ।ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਠੱਗਿਆ ਹੈ ਅਤੇ ਹੁਣ ਲੋਕ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ।ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਤਰਨ ਤਾਰਨ ਦੇ ਲੋਕ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਲੀਡਰਸ਼ਿਪ ਨੂੰ ਪੰਜਾਬ ਦੇ ਭਵਿੱਖ ਲਈ ਜ਼ਰੂਰੀ ਸਮਝਦੇ ਹਨ ਅਤੇ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਵਜੋਂ ਦੇਖਣ ਲਈ ਉਤਾਵਲੇ ਹਨ।ਪਿੰਡ ਕੋਟ ਦਸੌਂਦੀ ਮੱਲ ਦੇ ਵਰਕਰਾਂ ਨੇ ਪੂਰੇ ਜੋਸ਼ ਨਾਲ ਭਰੋਸਾ ਦਿਵਾਇਆ ਕਿ ਉਹ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਪਿੰਡ ਵਿੱਚੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ.ਅਵਤਾਰ ਸਿੰਘ,ਸਾਬਕਾ ਸਰਪੰਚ ਸ੍ਰ.ਊਧਮ ਸਿੰਘ,ਸ੍ਰ.ਜੋਗਾ ਸਿੰਘ,ਸ੍ਰ.ਬਲਜਿੰਦਰ ਸਿੰਘ ਗੋਹਲਵੜ,ਸ੍ਰ.ਕਸ਼ਮੀਰ ਸਿੰਘ,ਸ੍ਰ.ਗੁਰਜੰਟ ਸਿੰਘ,ਸ੍ਰ.ਗੁਰਬੀਰ ਸਿੰਘ,ਸ੍ਰ.ਜਸਮੇਲ ਸਿੰਘ ਅਤੇ ਸ੍ਰ.ਬਗੀਚਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply