ਪਿੰਡ ਮੱਲੀਆਂ ਵਿੱਚ ਚੱਲੀ ਗੋਲੀ ਇੱਕ ਨੌਜਵਾਨ ਹੋਇਆ ਜ਼ਖਮੀ ।
- ਅਪਰਾਧ
- 06 Oct, 2025 08:15 PM (Asia/Kolkata)
ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ।
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਥਾਂਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੱਲੀਆਂ ਵਿਖੇ ਗੋਲੀ ਚਲਣ ਦਾ ਮਾਮਲਾ ਸਾਹਮਣਾ ਆਇਆ। ਜਖਮੀ ਪਲਵਿੰਦਰ ਸਿੰਘ ਨੂੰ ਮਾਨਾਂ ਵਾਲਾ ਸਰਕਾਰੀ ਹਸਪਤਾਲ ਐਮਰਜੈਂਸੀ ਵਿਚ ਦਾਖ਼ਿਲ ਕਰਵਾਇਆ।ਨੌਜਵਾਨ ਦੇ ਭਰਾ ਨੇ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਤੇ ਝਗੜਾ ਹੋਇਆ ਸੀ ਉਸ ਰੰਜਿਸ਼ ਨੂੰ ਲੈ ਕੇ ਸ਼ਮਸ਼ੇਰ ਨੇ ਖੱਬੇ ਪੈਰ ਤੇ ਗੋਲੀ ਮਾਰੀ ਹੈ ਉਹ ਇਕ ਸਾਲ ਤੋਂ ਰਹਿ ਰਿਹਾ ਸੀ ਵਿਦੇਸ਼ ਦੇ ਵਿੱਚ ਆਏ ਥੋੜੇ ਦਿਨ ਹੋਏ ਬਾਹਰੋਂ ਆਏ ਨੂੰ ।ਇਸ ਮੌਕੇ ਜਖਮੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਵੀ ਲੜਾਈ ਹੋਈ ਸੀ ਇਨ੍ਹਾਂ ਵਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਦ ਬਾਹਰ ਆਉਂਦਾ ਹੈ ਤਾਂ ਉਸ ਨੂੰ ਗੋਲੀ ਮਾਰਨੀ ਹੈ ।
ਜੰਡਿਆਲਾ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਕੀਤੀ ਜਾ ਰਹੀ ਭਾਲ
ਇਸ ਮੌਕੇ ਏ ਐਸ ਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੱਲਿਆ ਦੇ ਵਸਨੀਕ ਪਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਮਸ਼ੇਰ ਨਾਲ ਪਿਛਲੇ ਸਾਲ ਦੀਵਾਲੀ ਤੇ ਝਗੜਾ ਹੋਇਆ ਸੀ ਉਸ ਝਗੜੇ ਲੈ ਕੇ ਗੋਲੀ ਲਗਨ ਨਾਲ ਜ਼ਖਮੀ ਹੋਇਆ ਹੈ ਜਾਂਚ ਕਰਕੇ ਬਿਆਨ ਦੇ ਅਧਾਰ ਮਾਮਲਾ ਦਰਜ ਕੀਤਾ ਜਾਵੇਗਾ ।
Leave a Reply