ਟਾਂਗਰਾ ਤਰਸਿਕਾ ਮੰਡੀ ਵਿੱਚ ਖੁਲੇ ਅਸਮਾਨ ਹੇਠ ਭਿੱਜਿਆ ਝੋਨਾ
- ਕਨੂੰਨ
- 06 Oct, 2025 08:22 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬੀਤੀ ਰਾਤ ਹੋਈ ਬਰਸਾਤ ਕਾਰਨ ਝੋਨੇ ਅਤੇ ਆਲੂ ਮਟਰਾਂ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਪੱਤਰਕਾਰਾਂ ਵੱਲੋ ਕੀਤੇ ਦੌਰੇ ਦੌਰਾਨ ਤਰਸਿਕਾ, ਖਲਚੀਆਂ, ਟਾਂਗਰਾਂ ਵਿਚ ਕਾਫੀ ਬਾਰਸ਼ ਰੁਕ ਰੁਕ ਕੇ ਹੋਣ ਬਾਰੇ ਇਲਾਕੇ ਦੇ ਕਿਸਾਨ ਗੁਰਦਿਆਲ ਸਿੰਘ ਤਰਸਿੱਕਾ, ਸੁਖਦੇਵ ਸਿੰਘ ਫੌਜੀ ਰਮਾਣਾ ਚੱਕ, ਅਵਤਾਰ ਸਿੰਘ ਚੱਤਰੱਥ ਜੋਧਾਨਗਰੀ, ਨਿਸ਼ਾਨ ਸਿੰਘ ਸਰਜਾ, ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਇਸ ਵਾਰ ਹੜਾਂ ਤੋ ਬਾਅਦ ਬਾਰਸ਼ ਰੁਕਣ ਤੇ ਦਿਨ ਰਾਤ ਮਿਹਨਤ ਕਰਕੇ ਸ਼ਬਜੀਆਂ ਲਈ ਜਮੀਨ ਤਿਆਰ ਕਰਕੇ ਆਲੂ ਮਟਰ ਲਗਾਏ ਸਨ ।
ਹੁਣ ਇਸ ਬਾਰਸ਼ ਨਾਲ ਕਾਫੀ ਨੁਕਸਾਨ ਹੋਣ ਤੇ ਏਰੀਏ ਦੇ ਕਿਸਾਨਾਂ ਵਿਚ ਮਾਯੂਸੀ ਪਾਈ ਜਾ ਰਹੀ ਹੈ । ਕਿਉਂਕਿ ਮਹਿੰਗੇ ਭਾਅ ਦੇ ਬੀਜ ਅਤੇ ਵਿੱਚ ਮਿਲਦੀਆਂ ਡੇ ਏ ਪੀ ਖਾਦਾਂ ਲ਼ੈਕੇ ਫਸਲਾਂ ਬੀਜੀਆਂ ਸਨ। ਪਰ ਆਸਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ । ਉਧਰ ਦਾਣਾ ਮੰਡੀਆਂ ਵਿੱਚ ਸ਼ੈੱਡਾਂ ਨਾ ਹੋਣ ਕਾਰਨ ਕਿਸਾਨਾਂ ਵੱਲੋ ਮੰਡੀ ਲਿਆਂਦਾ ਝੋਨਾ ਜੋ ਵਿਕ ਗਿਆ ਅਤੇ ਜਿਹੜਾ ਵਿਕਣ ਵਾਲਾ ਹੈ। ਉਹ ਭਿੱਜ ਰਿਹਾ ਹੈ । ਆੜ੍ਹਤੀਆਂ ਕੁਲਦੀਪ ਸਿੰਘ ਜੋਧਾਨਗਰੀ, ਕੁਲਬੀਰ ਸਿੰਘ ਤਰਸਿਕਾ ਨੇ ਦੱਸਿਆ ਕਿ ਸਰਕਾਰ ਵੱਲੋ ਸ਼ੈਡ ਬਣਾਉਣ ਦੀ ਮਨਜ਼ੂਰੀ ਹਲਕੇ ਦੇ ਮੰਤਰੀ ਵੱਲੋ ਦਿੱਤੀ ਗਈ ਸੀ । ਜੋ ਕਿ ਸ਼ੁਰੂ ਹੋ ਚੁਕੀ ਹੈ । ਅਤੇ ਨੀਹਾਂ ਪੁਟੀਆ ਗਈਆਂ ਹਨ। ਕਿਸਾਨਾਂ ਨੇ ਆਪਣੀ ਫਸਲ ਤਰਪਾਲ਼ਾਂ ਪਾਕੇ ਬਾਰਸ਼ ਤੋ ਭਿੱਜਣ ਲਈ ਬਚਾ ਕੀਤਾ।
Leave a Reply